BREAKING NEWS
Search

ਔਰਤ ਨੂੰ 35 ਸਾਲਾਂ ਬਾਅਦ ਘਰ ਦੇ ਵਿਹੜੇ ਚੋ ਮਿਲੀ ਗੁਮ ਹੋਈ ਇਹ ਖਾਸ ਚੀਜ ਹੁਣ ਕਰੇਗੀ ਅਜਿਹਾ ਕੰਮ ਹੋ ਗਈ ਚਰਚਾ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿੱਚ ਬਹੁਤ ਸਾਰੇ ਪਤੀ-ਪਤਨੀ ਦੇ ਰਿਸ਼ਤੇ ਨੂੰ ਲੈ ਕੇ ਅਜਿਹੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਹਨ,ਜਿੱਥੇ ਲੋਕਾਂ ਨੂੰ ਹੈਰਾਨੀ ਵੀ ਹੁੰਦੀ ਹੈ। ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਪਤੀ-ਪਤਨੀ ਹਨ, ਜਿਨ੍ਹਾਂ ਨੂੰ ਆਪਣੇ ਪਿਆਰ ਨੂੰ ਕਾਇਮ ਰੱਖਣ ਵਾਸਤੇ ਕੁਝ ਵੱਖਰਾ ਹੀ ਕੀਤਾ ਜਾਂਦਾ ਹੈ। ਜਿਸ ਨਾਲ ਉਨ੍ਹਾਂ ਦੇ ਪਿਆਰ ਦੇ ਚਰਚੇ ਦੁਨੀਆਂ ਦੇ ਹਰ ਕੋਨੇ ਵਿੱਚ ਹੋ ਸਕਣ। ਜਿਵੇਂ ਬਾਦਸ਼ਾਹ ਸ਼ਾਹਜਹਾ ਵਲੋ ਆਪਣੀ ਪਤਨੀ ਮੁਮਤਾਜ ਦੀ ਯਾਦ ਵਿੱਚ ਤਾਜ ਮਹਿਲ 1631 ਨੂੰ ਬਣਾਇਆ ਗਿਆ ਸੀ ਜੋ ਅੱਜ ਦੁਨੀਆਂ ਦੇ ਅਜੂਬਿਆਂ ਵਿੱਚ ਪਹਿਲੇ ਨੰਬਰ ਤੇ ਹੈ। ਉੱਥੇ ਹੀ ਬਹੁਤ ਸਾਰੇ ਪਤੀ-ਪਤਨੀ ਵੱਲੋਂ ਆਪਣੇ ਪਿਆਰ ਨੂੰ ਇਸ ਤਰ੍ਹਾਂ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਹੁਣ ਇਕ ਔਰਤ ਨੂੰ 35 ਸਾਲਾਂ ਬਾਅਦ ਘਰ ਦੇ ਵਿਹੜੇ ਵਿੱਚੋਂ ਅਜਿਹੀ ਗੁੰਮ ਹੋਈ ਚੀਜ਼ ਮਿਲੀ ਹੈ, ਜਿਸ ਦੀ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ 90 ਸਾਲਾ ਦੀ ਔਰਤ ਕਾਰਨਵੇਲ ਵਿੱਚ ਰਹਿ ਰਹੀ ਹੈ। ਜਿਸ ਦੇ ਪਤੀ ਦੀ ਮੌਤ ਹੋਈ ਨੂੰ 22 ਸਾਲ ਹੋ ਚੁੱਕੇ ਹਨ। ਉਥੇ ਹੀ 90 ਸਾਲਾਂ ਦੀ ਔਰਤ ਐਨ ਕੇਂਡ੍ਰਿਕ ਨੂੰ ਉਸਦੇ ਪਤੀ ਪੀਟਰ ਵੱਲੋਂ ਦਿੱਤੀ ਗਈ ਮੁੰਦਰੀ 35 ਸਾਲਾਂ ਬਾਅਦ ਮਿਲੀ ਹੈ। ਜਿੱਥੇ ਇਸ ਔਰਤ ਨੂੰ 33 ਸਾਲ ਬਾਅਦ ਆਪਣੇ ਘਰ ਵਿੱਚੋਂ ਆਪਣੇ ਪਿਆਰ ਦੀ ਨਿਸ਼ਾਨੀ ਮਿਲਣ ਦੀ ਖੁਸ਼ੀ ਹੈ ਉਥੇ ਹੀ ਇਸ ਦੀ ਚਰਚਾ ਸਭ ਪਾਸੇ ਹੋ ਰਹੀ ਹੈ।

ਇਸ ਔਰਤ ਨੇ ਦੱਸਿਆ ਕਿ ਉਸ ਦੇ ਪਤੀ ਵੱਲੋਂ 1987 ਵਿੱਚ ਘਰ ਦੇ ਬਾਗ ਵਿਚ ਸਫਾਈ ਕੀਤੀ ਜਾ ਰਹੀ ਸੀ ਅਤੇ ਸਫਾਈ ਕਰਦੇ ਹੋਏ ਉਸ ਦੀ ਇਹ ਮੁੰਦਰੀ ਗੁਆਚ ਗਈ ਸੀ। ਜੋ ਹੁਣ ਇੱਕ ਸੇਬ ਦੇ ਦਰਖਤ ਦੀ ਜੜ ਵਿੱਚੋਂ ਮਿਲੀ ਹੈ। ਜੋ ਪਹਿਲਾ ਤਾਂ ਇਸ ਔਰਤ ਨੂੰ ਇੱਕ ਧਾਤ ਵਰਗੀ ਲੱਗੀ ਪਰ ਜਦੋਂ ਉਸ ਵੱਲੋਂ ਇਸ ਨੂੰ ਧਿਆਨ ਨਾਲ ਵੇਖਿਆ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਇਹ ਟੁਕੜਾ ਇਕ ਮੁੰਦੀ ਹੈ ਜਿਸ ਨੂੰ ਵੇਖ ਕੇ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਉਸ ਵੱਲੋਂ ਇਸ ਨੂੰ ਪਹਿਚਾਣ ਲਿਆ ਗਿਆ ਹੈ।

ਹੁਣ ਇਸ ਔਰਤ ਵੱਲੋਂ ਆਖਿਆ ਗਿਆ ਹੈ ਕਿ ਉਹ ਇਸ ਨੂੰ ਹਾਰ ਵਜੋਂ ਪਹਿਨੇਗੀ ਅਤੇ ਆਪਣੇ ਪਤੀ ਦੀ ਯਾਦ ਨੂੰ ਮੁਰੰਮਤ ਕਰਵਾ ਕੇ ਆਪਣੇ ਕੋਲ ਰੱਖੇਗੀ।



error: Content is protected !!