ਆਈ ਤਾਜਾ ਵੱਡੀ ਖਬਰ

ਅੱਜ ਕੱਲ ਦੇ ਸਮੇਂ ਵਿੱਚ ਲੋਕ ਅਕਸਰ ਘਰ ਦੀ ਛੋਟੀ ਤੋਂ ਲੈ ਕੇ ਵੱਡੀ ਚੀਜ਼ ਖਰੀਦਣ ਦੇ ਲਈ ਜ਼ਿਆਦਾਤਰ ਲੋਕ ਆਨਲਾਈਨ ਸ਼ੋਪਿੰਗ ਕਰਨਾ ਪਸੰਦ ਕਰਦੇ ਹਨ l ਆਨਲਾਈਨ ਸ਼ਾਪਿੰਗ ਕਰਨ ਨਾਲ ਇੱਕ ਤਾਂ ਸਮਾਂ ਬਚਦਾ ਹੈ, ਦੂਜਾ ਘਰ ਬੈਠੇ ਚੀਜ਼ਾਂ ਮਿਲ ਜਾਂਦੀਆਂ ਹਨ l ਆਨਲਾਈਨ ਸ਼ੋਪਿੰਗ ਵਿੱਚ ਅਸੀਂ ਕੱਪੜਿਆਂ ਤੋਂ ਲੈ ਕੇ, ਘਰ ਦੀ ਹਰ ਇੱਕ ਚੀਜ਼ ਤੇ ਖਾਣ ਪੀਣ ਦੀਆਂ ਚੀਜ਼ਾਂ ਆਨਲਾਈਨ ਆਰਡਰ ਕਰਦੇ ਹਾਂl ਪੁਰਾਣੇ ਸਮਿਆਂ ਦੇ ਵਿੱਚ ਹੋਟਲਾਂ ਜਾਂ ਫਿਰ ਰੈਸਟੋਰੈਂਟ ਵਿੱਚ ਜਾ ਕੇ ਖਾਣਾ ਪਸੰਦ ਕਰਦੇ ਸੀ ਪਰ ਅੱਜ ਕੱਲ ਲੋਕ ਆਨਲਾਈਨ ਆਰਡਰ ਕਰਕੇ ਆਪਣੇ ਘਰ ਵਿੱਚ ਚੀਜ਼ਾਂ ਖਾਣੀਆਂ ਪਸੰਦ ਕਰਦੇ ਹਨ l

ਪਰ ਇੱਕ ਔਰਤ ਲਈ ਆਨਲਾਈਨ ਬਰਗਰ ਮੰਗਵਾਉਣਾ ਇਨਾ ਜਿਆਦਾ ਮਹਿੰਗਾ ਪੈ ਗਿਆ ਕਿ ਜਦ ਉਸਨੇ ਬਰਗਰ ਖਾਣ ਦੇ ਲਈ ਪੈਕਟ ਖੋਲਿਆ ਤਾਂ ਉਸਦੇ ਹੋਸ਼ ਉੱਡ ਗਏ। ਦਰਅਸਲ ਪੱਛਮੀ ਆਸਟ੍ਰੇਲੀਆ ਦੇ ਮੇਲੈਂਡਸ ‘ਚ ਰਹਿਣ ਵਾਲੀ ਇਕ ਔਰਤ ਨਾਲ ਵਾਪਰੀ ਅਜੀਬ ਘਟਨਾ ਦੀ ਕਾਫੀ ਚਰਚਾ ਹੈ। ਇਸ ਔਰਤ ਨੇ ਮੈਕਡੋਨਲਡ ਤੋਂ ਆਨਲਾਈਨ ਬਰਗਰ ਦਾ ਆਰਡਰ ਕੀਤਾ ਸੀ, ਜਿਵੇਂ ਹੀ ਆਰਡਰ ਉਸ ਕੋਲ ਪਹੁੰਚਿਆ ਤਾਂ, ਉਸ ਨੂੰ ਪਤਾ ਲੱਗਾ ਕਿ ਪੈਕੇਟ ਖਾਲੀ ਹੈ l ਜਿਸ ਤੋਂ ਬਾਅਦ ਉਸ ਦੇ ਹੋਸ਼ ਉੱਡ ਗਏ ਇਸ ਦੌਰਾਨ ਹੈਰਾਨੀ ਵਾਲੀ ਗੱਲ ਸਾਹਮਣੇ ਇਹ ਆਈ ਕਿ ਉਸ ਵਿਚ ਇਕ ਚਿੱਠੀ ਸੀ, ਜਿਸ ਵਿਚ ਦੱਸਿਆ ਗਿਆ ਸੀ ਕਿ ਰੈਸਟੋਰੈਂਟ ਨੇ ਉਸ ਨੂੰ ਖਾਲੀ ਪੈਕੇਟ ਕਿਉਂ ਭੇਜਿਆ।

ਜਿਸ ਦੀ ਤਸਵੀਰ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀ ਪਈ ਹੈ। ਦਰਅਸਲ ਇੱਕ ਰਿਪੋਰਟ ਮੁਤਾਬਕ ਮਹਿਲਾ ਦੇ BF ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਹ ਕਹਾਣੀ ਸ਼ੇਅਰ ਕੀਤੀ ਹੈ ਅਤੇ ਦੱਸਿਆ ਹੈ ਕਿ ਕਿਸ ਤਰ੍ਹਾਂ ਰੈਸਟੋਰੈਂਟ ਨੇ ਉਸ ਦੀ ਪ੍ਰੇਮਿਕਾ ਨੂੰ ਧੋਖਾ ਦਿੱਤਾ।

ਵਿਅਕਤੀ ਨੇ ਦੱਸਿਆ ਕਿ ਚਿੱਠੀ ਵਿੱਚ ਲਿਖਿਆ ਗਿਆ ਸੀ ਕਿ ਔਰਤ ਨੇ ਬਰਗਰ ਵਿੱਚੋਂ ਸਾਰੀਆਂ ਸਮੱਗਰੀਆਂ ਕੱਢਣ ਦਾ ਬਦਲ ਚੁਣਿਆ ਸੀ, ਇਸ ਲਈ ਰੈਸਟੋਰੈਂਟ ਨੇ ਉਸ ਨੂੰ ਇੱਕ ਖਾਲੀ ਰੈਪਰ ਭੇਜ ਦਿੱਤਾ। ਜਿਸ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਦੇ ਉੱਪਰ ਇਹ ਪੋਸਟ ਕਾਫੀ ਵਾਇਰਲ ਹੁੰਦੀ ਪਈ ਹੈ ਤੇ ਇਸ ਨੂੰ ਦੇਖਣ ਤੋਂ ਬਾਅਦ ਲੋਕ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਨਜ਼ਰ ਆਉਂਦੇ ਪਏ ਹਨ।


ਤਾਜਾ ਜਾਣਕਾਰੀ
ਔਰਤ ਨੂੰ ਆਨਲਾਈਨ ਬਰਗਰ ਖਰੀਦਣਾ ਪਿਆ ਮਹਿੰਗਾ , ਜਦ ਖੋਲਿਆ ਪੈਕਟ ਤਾਂ ਹੋਇਆ ਅਜੀਬ ਧੋਖਾ
ByadminApril 1, 2024Comments Off on ਔਰਤ ਨੂੰ ਆਨਲਾਈਨ ਬਰਗਰ ਖਰੀਦਣਾ ਪਿਆ ਮਹਿੰਗਾ , ਜਦ ਖੋਲਿਆ ਪੈਕਟ ਤਾਂ ਹੋਇਆ ਅਜੀਬ ਧੋਖਾ
Previous Postਮਸ਼ਹੂਰ ਗਾਇਕ ਜੈਜ਼ੀ ਬੀ ਲਈ ਆਈ ਵੱਡੀ ਮਾੜੀ ਖਬਰ , ਇਸ ਮਾਮਲੇ ਚ ਵਧੀਆਂ ਮੁਸ਼ਕਿਲਾਂ
Next Postਜੋੜੇ ਬੱਚਿਆਂ ਦੀ ਉਮਰ ਚ 22 ਦਿਨ ਦਾ ਫਰਕ ਦੇਖੋ ਕਿਵੇਂ ਹੋਇਆ ਚਮਤਕਾਰ