ਆਈ ਤਾਜਾ ਵੱਡੀ ਖਬਰ
ਅੱਜ ਦੇ ਦੌਰ ਵਿੱਚ ਜਿੱਥੇ ਤੇਜ਼ ਰਫ਼ਤਾਰ ਜ਼ਿੰਦਗੀ ਦੇ ਚਲਦਿਆਂ ਹੋਇਆਂ ਬਹੁਤ ਸਾਰੀਆਂ ਸਮੱਸਿਆਵਾਂ ਹਰ ਇਨਸਾਨ ਦੀ ਜਿੰਦਗੀ ਵਿੱਚ ਆ ਰਹੀਆਂ ਹਨ ਉਥੇ ਹੀ ਅੱਗੇ ਵਧਣ ਦੀ ਦੌੜ ਵਿਚ ਬਹੁਤ ਸਾਰੇ ਵਾਹਨ ਚਾਲਕਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ ਜਿਸ ਕਾਰਨ ਕਈ ਲੋਕਾਂ ਦੀ ਜਾਨ ਤੱਕ ਚਲੇ ਜਾਂਦੀ ਹੈ। ਲੋਕਾਂ ਦੀ ਸੁਰੱਖਿਆ ਵਾਸਤੇ ਹੀ ਸਰਕਾਰ ਵੱਲੋਂ ਲੋਕਾਂ ਨੂੰ ਜਾਰੀ ਕੀਤੇ ਗਏ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾਂਦੀ ਹੈ।ਕਈ ਤਰ੍ਹਾਂ ਦੇ ਹਾਦਸਿਆਂ ਦੇ ਕਾਰਨ ਕਈ ਲੋਕਾਂ ਦੀ ਜਾਨ ਚਲੀ ਜਾਂਦੀ ਹੈ।
ਹੁਣ ਓਵਰ ਟੇਕ ਨੂੰ ਲੈ ਕੇ ਹੋਈ ਖੂਨੀ ਝੜਪ ਵਿੱਚ ਪੁਲਿਸ ਮੁਲਾਜਮ ਦੀ ਮੌਤ ਹੋਈ। ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਪੁਲਿਸ ਮੁਲਾਜਮ ਦੀ ਜਿਥੇ ਬੱਸ ਨੂੰ ਓਵਰਟੇਕ ਕਰਨ ਨੂੰ ਲੈ ਕੇ ਇਕ ਹੋਰ ਕਾਰ ਚਾਲਕ ਨਾਲ ਵਿਵਾਦ ਹੋਇਆ ਸੀ। ਉਥੇ ਹੀ ਇਸ ਘਟਨਾ ਦੇ ਵਿੱਚ ਕਾਂਸਟੇਬਲ ਪਰਮਿੰਦਰ ਸਿੰਘ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਸੀ ਜੋ ਇਸ ਸਮੇਂ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿਚ ਜੇਰੇ ਇਲਾਜ ਸੀ, ਕਿ ਪਿਛਲੇ ਤਿੰਨ ਮਹੀਨਿਆਂ ਤੋਂ ਕੋਮਾ ਵਿਚ ਜੇਰੇ ਇਲਾਜ ਸੀ ਉੱਥੇ ਹੀ ਅੱਜ ਇਲਾਜ ਦੇ ਦੌਰਾਨ ਦਮ ਤੋੜ ਗਿਆ।
ਦੱਸ ਦਈਏ ਕਿ 15 ਅਕਤੂਬਰ ਨੂੰ ਜਦੋਂ ਪਰਮਿੰਦਰ ਸਿੰਘ ਡਿਊਟੀ ਦੌਰਾਨ ਆਪਣੀ ਨਿੱਜੀ ਕਾਰ ਵਿਚ ਆ ਰਿਹਾ ਸੀ ਤਾਂ ਪਿੰਡ ਤਲਵੰਡੀ ਮਹਿਮਾ ਦੇ ਨਜ਼ਦੀਕ ਪਹੁੰਚਣ ਤੇ ਬੱਸ ਨੂੰ ਓਵਰਟੇਕ ਕਰਦੇ ਹੋਏ ਪਿਛਲੀ ਕਾਰ ਦੇ ਨਾਲ ਕੁੱਝ ਵਿਵਾਦ ਹੋ ਗਿਆ ਸੀ। ਦੂਜੀ ਕਾਰ ਚਾਲਕ ਵੱਲੋਂ ਜਿੱਥੇ ਫੋਂਨ ਕਰਕੇ ਆਪਣੇ ਸਾਥੀਆਂ ਨੂੰ ਬੁਲਾ ਲਿਆ ਗਿਆ ਤੇ ਹਥਿਆਰਾਂ ਨਾਲ ਪਰਮਿੰਦਰ ਸਿੰਘ ਉਪਰ ਹਮਲਾ ਕਰ ਦਿੱਤਾ ਗਿਆ ਸੀ। ਉਸ ਨੂੰ ਬਚਾਉਣ ਵਾਸਤੇ ਦੋ ਹੋਰ ਪੁਲਸ ਮੁਲਾਜ਼ਮ ਜੋ ਆ ਰਹੇ ਸਨ ਉਨ੍ਹਾਂ ਵੱਲੋਂ ਵੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ।
ਹਮਲਾਵਰਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਅਤੇ ਇੱਕ ਰਾਹਗੀਰ ਮਨਪ੍ਰੀਤ ਸਿੰਘ ਪੁੱਤਰ ਇੰਦਰਜੀਤ ਸਿੰਘ ਵੱਲੋਂ ਬਚਾਅ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੂੰ ਵੀ ਗੰਭੀਰ ਰੂਪ ਨਾਲ ਜ਼ਖਮੀ ਕੀਤਾ ਗਿਆ। ਇਸ ਘਟਨਾ ਦੇ ਦੋਸ਼ ਵਿਚ ਜਿਥੇ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਥੇ ਹੀ ਪਰਮਿੰਦਰ ਸਿੰਘ ਦੀ ਮੌਤ ਹੋਣ ਤੇ ਉਨ੍ਹਾਂ ਦੀ ਸਜ਼ਾ ਵਿੱਚ ਵਾਧਾ ਹੋ ਜਾਵੇਗਾ। ਪੁਲਿਸ ਵੱਲੋਂ 13 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਤਾਜਾ ਜਾਣਕਾਰੀ