BREAKING NEWS
Search

ਐਕਟਰ ਸੁਸ਼ਾਂਤ ਰਾਜਪੂਤ ਤੋਂ ਬਾਅਦ ਹੁਣ ਇਸ ਹਸਤੀ ਨੇ ਕੀਤੀ ਖੁਦ ਕਸੀ -ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਵਾਸ਼ਿੰਗਟਨ – ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਤੋਂ ਬਾਅਦ ਦੁਨੀਆਂ ਤੇ ਮਸ਼ਹੂਰ ਮਿਸ਼ਰ ਦੀ ਐਲ. ਜੀ. ਬੀ. ਟੀ. ਕਿਊ ਸਾਰਾ ਹੇਜ਼ੀ ਨੇ ਵੀ ਐਤਵਾਰ ਨੂੰ ਖੁ ਦ ਕੁ ਸੀ ਕਰ ਲਈ। ਇਸ ਦੇ ਪਿੱਛੇ ਦੇ ਕਾਰਨ ਅਜੇ ਸਾਹਮਣੇ ਨਹੀਂ ਆਏ ਹਨ। ਉਹ ਡਿਪ੍ਰੈਸ਼ਨ ਵਿਚ ਦੱਸੀ ਜਾ ਰਹੀ ਹੈ। ਬਾਲੀਵੁੱਡ ਅਦਾਕਾਰ ਸਵਰਾ ਭਾਸਕਰ ਨੇ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ। 30 ਸਾਲਾ ਸਾਰਾ ਦੇ ਘਰ ਤੋਂ ਇਕ ਨੋਟ ਬਰਾਮਦ ਹੋਇਆ ਹੈ, ਜਿਸ ਵਿਚ ਉਨ੍ਹਾਂ ਨੇ ਆਪਣੇ ਪਰਿਵਾਰ ਅਤੇ ਦੋਸਤਾਂ ਤੋਂ ਮੁਆਫੀ ਮੰਗੀ ਹੈ।

ਕੌਣ ਹੈ ਸਾਰਾ ਹੇਜ਼ੀ
ਤੁਹਾਨੂੰ ਦੱਸ ਦਈਏ ਕਿ ਅਕਤੂਬਰ 2017 ਵਿਚ ਮਿਸ਼ਰ ਵਿਚ ਇਕ ਪ੍ਰੋਗਰਾਮ ਵਿਚ ਐਲ. ਜੀ. ਬੀ. ਟੀ. ਕਿਊ. ਦੇ ਇੰਦਰ ਧਨੁਸ਼ ਝੰਡੇ ਨੂੰ ਚੁੱਕਣ ਤੋਂ ਬਾਅਦ ਹੇਜ਼ੀ ਲਾਈਮ ਲਾਈਟ ਵਿਚ ਆਈ ਸੀ ਅਤੇ ਸਾਰੀ ਦੁਨੀਆਂ ਵਿਚ ਮਸ਼ਹੂਰ ਹੋ ਗਈ ਸੀ । ਉਨ੍ਹਾਂ ਨੂੰ ਸੰਗੀਤ ਪ੍ਰੋਗਰਾਮ ਵਿਚ ਐਲ. ਜੀ. ਬੀ. ਟੀ. ਕਿਊ. ਇੰਦਰ ਧਨੁਸ਼ ਦਾ ਝੰਡਾ ਖੋਲ੍ਹਣ ਲਈ ਗ੍ਰਿਫਤਾਰ ਵੀ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ।
ਇਸ ਤੋਂ ਬਾਅਦ ਇਹ ਜਾਣਕਾਰੀ ਸਾਹਮਣੇ ਆਈ ਕਿ 3 ਮਹੀਨਿਆਂ ਤੱਕ ਉਨ੍ਹਾਂ ਨੂੰ ਜੇਲ ਵਿਚ ਤ ਸੀ ਹੇ ਮਿਲਦੇ ਰਹੇ । ਇੰਨਾ ਹੀ ਨਹੀਂ 2018 ਵਿਚ, ਉਨ੍ਹਾਂ ਨੂੰ ਆਪਣੇ ਦੇਸ਼ ਤੋਂ ਕੱਢ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਉਹ ਕੈਨੇਡਾ ਵਿਚ ਰਹਿਣ ਲੱਗੀ। ਮਨੋਵਿਗਿਆਨਕ ਦਬਾਅ ਕਾਰਨ, ਸਾਰਾ ਹੇਜ਼ੀ ਆਪਣੇ ਅਨੁਭਵਾਂ ਨੂੰ ਦੂਰ ਕਰਨ ਵਿਚ ਅਸਮਰੱਥ ਸੀ। ਸਥਾਨਕ ਪੁਲਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।

ਨੋਟ ਵਿਚ ਲਿੱਖਿਆ
ਸਾਰਾ ਹੇਜ਼ੀ ਨੇ ਆਪਣੇ ਨੋਟ ਵਿਚ ਆਪਣੇ ਕਰੀਬੀਆਂ ਤੋਂ ਮੁਆਫੀ ਮੰਗਦੇ ਹੋਏ ਲਿੱਖਿਆ ਕਿ ਮੈਂ ਛੁੱਟਕਾਰਾ ਪਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅਸਫਲ ਰਹੀ। ਮੈਨੂੰ ਮੁਆਫ ਕਰ ਦਿਓ। ਮੈਂ ਜੋ ਵੀ ਕੰਮ ਕੀਤਾ ਉਹ ਕਾਫੀ ਮੁਸ਼ਕਿਲ ਸੀ ਅਤੇ ਇਸ ਦਾ ਵਿਰੋਧ ਕਰਨ ਲਈ ਮੈਂ ਬਹੁਤ ਕਮਜ਼ੋਰ ਹਾਂ। ਮੁਆਫ ਕਰ ਦਿਓ। ਉਨ੍ਹਾਂ ਅੱਗੇ ਲਿੱਖਿਆ ਕਿ ਦੁਨੀਆ ਬੇ ਰ ਹਿ ਮ ਸੀ ਪਰ ਮੈਂ ਮੁਆਫ ਕੀਤਾ।



error: Content is protected !!