ਆਈ ਤਾਜ਼ਾ ਵੱਡੀ ਖਬਰ

ਆਏ ਦਿਨ ਹੀ ਬਹੁਤ ਸਾਰੇ ਅਜਿਹੇ ਹਾਦਸੇ ਵਾਪਰਨ ਦੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਹਨ ਜਿਨ੍ਹਾਂ ਨੂੰ ਸੁਣ ਕੇ ਹੈਰਾਨੀ ਹੁੰਦੀ ਹੈ। ਉਥੇ ਹੀ ਕੁਝ ਅਜਿਹੇ ਲੋਕਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ, ਜਿਨ੍ਹਾਂ ਬਾਰੇ ਕਿਸੇ ਵੱਲੋਂ ਕਲਪਨਾ ਵੀ ਨਹੀਂ ਕੀਤੀ ਜਾਂਦੀ। ਬਹੁਤ ਸਾਰੇ ਦੇਸ਼ਾਂ ਵਿੱਚੋ ਕਈ ਵਿਅਕਤੀਆਂ ਵੱਲੋਂ ਦੂਸਰੇ ਦੇਸ਼ ਵਿੱਚ ਜਾਣ ਲਈ ਹਵਾਈ ਸਫਰ ਕੀਤਾ ਜਾਂਦਾ ਹੈ। ਉਥੇ ਹੀ ਅਜਿਹੇ ਹਵਾਈ ਸਫ਼ਰ ਦੌਰਾਨ ਬਹੁਤ ਸਾਰੇ ਲੋਕਾਂ ਨਾਲ ਕਈ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਹਨ, ਜਿਸ ਨੂੰ ਉਹ ਕਦੇ ਨਹੀਂ ਭੁੱਲ ਸਕਦੇ। ਪਰ ਕੁਝ ਲੋਕਾਂ ਵੱਲੋਂ ਕਈ ਵਾਰ ਅਜਿਹੀ ਸਥਿਤੀ ਪੈਦਾ ਕਰ ਦਿੱਤੀ ਹੈ,ਜਿਸ ਨਾਲ ਬਾਕੀ ਯਾਤਰੀਆਂ ਵਿੱਚ ਵੀ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ।

ਹੁਣ ਉੱਡਦੇ ਜਹਾਜ਼ ਵਿੱਚ ਸ਼ੇਖ ਨੇ ਅਜਿਹੇ ਹਾਲਾਤ ਪੈਦਾ ਕੀਤੇ ,ਕਿ ਸਾਰੀ ਦੁਨੀਆਂ ਵਿੱਚ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਉੱਡਦੇ ਹੋਏ ਜਹਾਜ਼ ਵਿਚ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿੱਥੇ ਜਹਾਜ ਵਿਚ ਸਫ਼ਰ ਕਰ ਰਹੇ ਇਕ ਯਾਤਰੀ ਵੱਲੋਂ ਜਹਾਜ਼ ਦੇ ਸਾਰੇ ਸਟਾਫ ਨੂੰ ਪ੍ਰੇਸ਼ਾਨ ਕੀਤਾ ਗਿਆ, ਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਉਡਾਣ ਬੋਸਟਨ ਤੋਂ ਸਾਨ ਜੁਆਨ ,ਪੋਰਟੋ ਜਾ ਰਹੀ ਸੀ।

ਉਸ ਉਡਾਣ ਵਿਚ ਸਵਾਰ ਇਕ ਯਾਤਰੀ ਖਲੀਲ ਵੱਲੋਂ ਉਸ ਸਮੇਂ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਜਦੋਂ ਉਸ ਵੱਲੋਂ ਆਪਣੇ ਫੋਨ ਤੋਂ ਇੱਕ ਫੋਨ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸ ਦੇ ਫੋਨ ਉਪਰ ਨੈਟਵਰਕ ਨਹੀਂ ਆਇਆ। ਜਿਸ ਕਾਰਨ ਉਸ ਵੱਲੋਂ ਗੁੱਸੇ ਵਿਚ ਆ ਕੇ ਫਲਾਈਟ ਵਿਚ ਮੌਜੂਦ ਮੇਲ ਕਰੂ ਮੈਂਬਰ ਨੂੰ ਉਸਦੀ ਛਾਤੀ ਵਿੱਚ ਲੱਤ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਉਥੇ ਹੀ ਚਾਲਕ ਦਲ ਦੇ ਮੈਂਬਰਾਂ ਦਾ ਗਲ ਘੁੱਟਿਆ ਗਿਆ ਤੇ ਉਨ੍ਹਾਂ ਨੂੰ ਮਾਰਨ ਦੀ ਧਮਕੀ ਦਿੱਤੀ ਗਈ। ਜਿਸ ਤੋਂ ਬਾਅਦ ਸਾਰੇ ਸਟਾਫ਼ ਵੱਲੋਂ ਉਸ ਨੂੰ ਕਾਬੂ ਕੀਤਾ ਗਿਆ ਅਤੇ ਉਡਾਣ ਦੇ ਮੰਜ਼ਲ ਤੱਕ ਪਹੁੰਚਣ ਤੱਕ ਉਸ ਨੂੰ ਸੀਟ ਤੇ ਬੰਨ੍ਹ ਕੇ ਰੱਖਿਆ ਗਿਆ।

ਜਹਾਜ਼ ਦੇ ਏਅਰਪੋਰਟ ਤੇ ਪਹੁੰਚਦੇ ਸਾਰ ਹੀ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਹਵਾਈ ਯਾਤਰੀ ਵੱਲੋਂ ਸਾਰੇ ਸਟਾਫ ਨੂੰ ਅਰਬੀ ਅਤੇ ਸਪੇਨਿਸ਼ ਵਿੱਚ ਦੁਰਵਿਵਹਾਰ ਕੀਤਾ ਗਿਆ ਅਤੇ ਧਮਕੀਆਂ ਦਿੱਤੀਆਂ ਗਈਆਂ। ਉਸ ਦੇ ਇਸ ਵਿਵਹਾਰ ਨੂੰ ਦੇਖ ਦੇ ਜਹਾਜ਼ ਵਿਚ ਸਫ਼ਰ ਕਰ ਰਹੇ ਬਾਕੀ ਯਾਤਰੀਆਂ ਵਿੱਚ ਵੀ ਡਰ ਪੈਦਾ ਹੋ ਗਿਆ।


ਤਾਜਾ ਜਾਣਕਾਰੀ
ਉਡਦੇ ਜਹਾਜ ਚ ਸ਼ੇਖ ਨੇ ਪਾਇਆ ਅਜਿਹਾ ਖੌਰੂ ਕੇ ਸਾਰੀ ਦੁਨੀਆਂ ਤੇ ਹੋ ਗਈ ਚਰਚਾ – ਤਾਜਾ ਵੱਡੀ ਖਬਰ
ByadminSeptember 28, 2021Comments Off on ਉਡਦੇ ਜਹਾਜ ਚ ਸ਼ੇਖ ਨੇ ਪਾਇਆ ਅਜਿਹਾ ਖੌਰੂ ਕੇ ਸਾਰੀ ਦੁਨੀਆਂ ਤੇ ਹੋ ਗਈ ਚਰਚਾ – ਤਾਜਾ ਵੱਡੀ ਖਬਰ
Previous Post43 ਸਾਲ ਪਹਿਲਾਂ ਕੀਤਾ ਸੀ ਇਹ ਕੰਮ, ਫਿਰ ਗਿਆ ਭੁੱਲ ਪਰ ਹੁਣ ਬਣ ਗਿਆ 1448 ਕਰੋੜ
Next Postਅਮਰੀਕਾ ਤੋਂ ਆਈ ਇਹ ਵੱਡੀ ਤਾਜਾ ਖਬਰ – ਪੰਜਾਬੀਆਂ ਚ ਛਾਈ ਖੁਸ਼ੀ ਦੀ ਲਹਿਰ
