ਆਈ ਤਾਜਾ ਵੱਡੀ ਖਬਰ
ਪਤੀ ਪਤਨੀ ਦਾ ਰਿਸ਼ਤਾ, ਇਸ ਦੁਨੀਆਂ ਦਾ ਸਭ ਤੋਂ ਅਨਮੋਲ ਰਿਸ਼ਤਾ ਮੰਨਿਆ ਜਾਂਦਾ ਹੈ l ਜਿਸ ਰਿਸ਼ਤੇ ਦੇ ਵਿੱਚ ਜਿੱਥੇ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਲੜਾਈ ਝਗੜਾ ਹੁੰਦਾ ਰਹਿੰਦਾ ਹੈ,ਉੱਥੇ ਹੀ ਇਸ ਰਿਸ਼ਤੇ ਵਿੱਚ ਬਹੁਤ ਜਿਆਦਾ ਪਿਆਰ ਵੀ ਹੁੰਦਾ ਹੈ l ਪਰ ਕਈ ਵਾਰ ਇਹ ਝਗੜਾ ਇੱਕ ਅਜਿਹਾ ਰੂਪ ਧਾਰਨ ਕਰ ਲੈਂਦਾ, ਜਿਸ ਕਾਰਨ ਕਾਫੀ ਨੁਕਸਾਨ ਹੋ ਜਾਂਦਾ ਹੈ ਤੇ ਇਸ ਦਾ ਖਮਿਆਜਾ ਪਤੀ ਪਤਨੀ ਦੋਵਾਂ ਨੂੰ ਹੀ ਭੁਗਤਨਾ ਪੈਂਦਾ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਉਡਦੇ ਜਹਾਜ਼ ਦੇ ਵਿੱਚ ਪਤੀ ਪਤਨੀ ਦੀ ਆਪਸ ਦੇ ਵਿੱਚ ਲੜਾਈ ਹੋ ਗਈ ਜਿਸ ਕਾਰਨ ਐਮਰਜੰਸੀ ਲੈਂਡਿੰਗ ਕਰਵਾਉਣੀ ਪਈ l ਇਹ ਮਾਮਲਾ ਮਿਊਨਿਖ ਤੇ ਬੈਂਕਾਕ ਵਿਚਾਲੇ ਉਡਾਣ ਭਰ ਰਹੇ ਲੁਫਥਾਂਸਾ ਦੇ ਜਹਾਜ਼ ਦਾ ਹੈ l
ਜਿਸ ‘ਚ ਸਵਾਰ ਪਤੀ-ਪਤਨੀ ਵਿਚਾਲੇ ਤਕਰਾਰ ਕਾਰਨ ਅਜਿਹੀ ਸਥਿਤੀ ਪੈਦਾ ਹੋ ਗਈ ਕਿ ਐਮਰਜੰਸੀ ਵਿੱਚ ਇਸ ਦੀ ਲੈਂਡਿੰਗ ਕਰਨੀ ਪਈ ਤੇ ਜਹਾਜ਼ ਨੂੰ ਦਿੱਲੀ ਲਿਆਉਣਾ ਪਿਆ l ਜਿਸਤੋਂ ਬਾਅਦ ਦੋਵਾਂ ਨੂੰ ਉੱਥੇ ਉਤਾਰ ਦਿੱਤਾ ਗਿਆ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਫਲਾਈਟ ਨੰਬਰ LH 772 ਨੂੰ ਸਵੇਰੇ 10.26 ਵਜੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਉਤਰਨਾ ਪਿਆ। ਇਸ ਤੋਂ ਪਹਿਲਾਂ ਜਹਾਜ਼ ਦੇ ਪਾਇਲਟ ਨੇ ਏਟੀਸੀ ਨਾਲ ਸੰਪਰਕ ਕੀਤਾ ਸੀ ਤੇ ਉਨ੍ਹਾਂ ਨੂੰ ‘ਸਥਿਤੀ ਅਤੇ ਸੰਭਾਵਿਤ ਬੇਕਾਬੂ ਯਾਤਰੀਆਂ’ ਬਾਰੇ ਜਾਣਕਾਰੀ ਦਿੱਤੀ ਸੀ।
ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਫਲਾਈਟ ਵਿੱਚ ਬੈਠੇ ਜਰਮਨ ਵਿਅਕਤੀ ਤੇ ਉਸ ਦੀ ਪਤਨੀ ਵਿਚਾਲੇ ਤਕਰਾਰ ਹੋ ਗਈ l ਜਿਸ ਤੋਂ ਬਾਅਦ ਜਹਾਜ਼ ਵਿਚ ਹਾਲਾਤ ਵਿਗੜ ਗਏ, ਇਸ ਦੌਰਾਨ ਦੋਵਾਂ ਵੱਲੋਂ ਮੰਗ ਕੀਤੀ ਗਈ ਕਿ ਉਹਨਾਂ ਨੂੰ ਜਹਾਜ ਤੋਂ ਉਤਾਰ ਦਿੱਤਾ ਜਾਵੇ। ਜਿਸ ਕਾਰਨ ਜਹਾਜ਼ ਦੀ ਐਮਰਜੰਸੀ ਲੈਂਡਿੰਗ ਕਰਵਾਉਣੀ ਪਈ l
ਉੱਥੇ ਹੀ ਇਸ ਘਟਨਾ ਨੂੰ ਲੈ ਕੇ ਇੱਕ ਅਧਿਕਾਰੀ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਦੱਸਿਆ ਕਿ ਪਤਨੀ ਨੇ ਪਹਿਲਾਂ ਪਾਇਲਟ ਨੂੰ ਆਪਣੇ ਪਤੀ ਦੇ ਵਿਵਹਾਰ ਦੀ ਸ਼ਿਕਾਇਤ ਕੀਤੀ ਅਤੇ ਕਿਹਾ ਕਿ ਉਸ ਨੂੰ ਧਮਕਾਇਆ ਜਾ ਰਿਹਾ । ਅਧਿਕਾਰੀ ਮੁਤਾਬਕ ਜਹਾਜ਼ ਤੋਂ ਉਤਰਨ ਤੋਂ ਬਾਅਦ ਦੋਵਾਂ ਨੂੰ ਟਰਮੀਨਲ ਖੇਤਰ ‘ਚ ਲਿਜਾਇਆ ਜਾ ਰਿਹਾ ਹੈ। ਪਰ ਇਹ ਬੇਹਦ ਹੀ ਹੈਰਾਨ ਕਰਨ ਵਾਲਾ ਮਾਮਲਾ ਹੈ ਕਿ ਜਿੱਥੇ ਪਤੀ ਪਤਨੀ ਦੀ ਆਪਸੀ ਤਕਰਾਰ ਦੇ ਕਾਰਨ ਜਹਾਜ਼ ਦੀ ਐਮਰਜੰਸੀ ਲੈਂਡਿੰਗ ਕਰਵਾਉਣੀ ਪਈ l
ਤਾਜਾ ਜਾਣਕਾਰੀ