ਨਵੀਂ ਦਿੱਲੀ : ‘ਹਾਂਟੇਡ ਹਾਊਸ’ ਦੇ ਬਾਰੇ ਵਿੱਚ ਤਾਂ ਤੁਸੀਂ ਸੁਣਿਆ ਹੋਵੇਗਾ ਤੇ ਸ਼ਾਇਦ ਦੇਖਿਆ ਵੀ ਹੋਵੇਗਾ। ਕਈ ਮਾਲ ਵਗੈਰਾ ‘ਚ ਤੁਹਾਨੂੰ ‘ਹਾਂਟੇਡ ਹਾਊਸ’ ਦੇਖਣ ਨੂੰ ਮਿਲ ਜਾਣਗੇ। ਦਰਅਸਲ ਇਹ ਅਜਿਹੇ ਘਰ ਹੁੰਦੇ ਹਨ, ਜਿਨ੍ਹਾਂ ਨੂੰ ਇਸ ਤਰ੍ਹਾਂ ਨਾਲ ਡਿਜ਼ਾਇਨ ਕੀਤਾ ਜਾਂਦਾ ਹੈ ਕਿ ਲੋਕ ਅੰਦਰ ਜਾ ਕੇ ਡਰ ਦਾ ਮਜ਼ਾ ਲੈਣ। ਇੱਕ ਅਜਿਹਾ ਹੀ ‘ਹਾਂਟੇਡ ਹਾੂਸ’ ਟੈਨਿਸੀ ਦੇ ਸਮਰਟਾਊਨ ਵਿੱਚ ਵੀ ਹੈ, ਜਿੱਥੇ ਜੇਕਰ ਤੁਸੀ ਬਿਨ੍ਹਾਂ ਡਰੇ 10 ਘੰਟੇ ਰੁਕ ਗਏ ਤਾਂ ਤੁਹਾਨੂੰ 14 ਲੱਖ ਰੁਪਏ ਦਾ ਇਨਾਮ ਮਿਲੇਗਾ।
ਇਸ ‘ਹਾਂਟੇਡ ਹਾਊਸ’ ਦਾ ਨਾਮ ਹੈ ‘ਮੇਕ ਮੀ ਮੈਨਰ’। ਇਸਦੇ ਮਾਲਿਕ ਦਾ ਦਾਅਵਾ ਹੈ ਕਿ ਬਿਨ੍ਹਾਂ ਡਰੇ ਇਸ ਘਰ ਵਿੱਚ 10 ਘੰਟੇ ਰੁਕਣਾ ਅਸੰਭਵ ਹੈ ਪਰ ਜੇਕਰ ਕੋਈ ਰੁਕ ਗਿਆ, ਉਸਨੂੰ 14 ਲੱਖ ਰੁਪਏ ਮਿਲਣਗੇ। ਇਸਦੇ ਲਈ ‘ਹਾਂਟੇਡ ਹਾਊਸ’ ਦੇ ਅੰਦਰ ਜਾਣ ਤੋਂ ਪਹਿਲਾਂ ਵਿਅਕਤੀ ਤਾਂ 40 ਪੇਜ ਦਾ ਇੱਕ ਸਮਝੌਤਾ ਕਰਨਾ ਪਵੇਗਾ। ਘਰ ਦੇ ਅੰਦਰ ਜਾਣ ਵਾਲੇ ਵਿਅਕਤੀ ਦੀ ਉਮਰ 21 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ। ਇਸ ਤੋਂ ਇਲਾਵਾ ਉਸਨੂੰ ਆਪਣਾ ਮੈਡੀਕਲ ਰਿਪੋਰਟ ਵੀ ਜਮ੍ਹਾਂ ਕਰਵਾਉਣੀ ਪਵੇਗੀ।
ਦੱਸਿਆ ਜਾ ਰਿਹਾ ਹੈ ਕਿ ‘ਹਾਂਟੇਡ ਹਾਊਸ’ ਵਿੱਚ ਨਿਰਧਾਰਤ ਜਗ੍ਹਾ ਤੱਕ ਪਹੁੰਚਣ ਦੇ ਦੌਰਾਨ ਵਿਅਕਤੀ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਇਸ ਦੌਰਾਨ ਵਿਅਕਤੀ ਨੂੰ ਗੁੱਸਾ ਵੀ ਆ ਸਕਦਾ ਹੈ ਪਰ ਉਸ ‘ਤੇ ਕਾਬੂ ਕਰਨਾ ਪਵੇਗਾ। ਘਰ ਦੇ ਅੰਦਰ ਵਿਅਕਤੀ ਨੂੰ ਡਰਾਵਨੇ ਮੇਕਅੱਪ ਵਾਲੇ ਦੂਜੇ ਵਿਅਕਤੀਆਂ ਦਾ ਸਾਹਮਣਾ ਕਰਨਾ ਪਵੇਗਾ, ਜੋ ਅਚਾਨਕ ਕਿਸੇ ਭੂਤ ਦੀ ਤਰ੍ਹਾਂ ਸਾਹਮਣੇ ਆ ਜਾਂਦੇ ਹਨ।
ਹਾਲਾਂਕਿ ‘ਹਾਂਟੇਡ ਹਾਊਸ’ ਦੇ ਅੰਦਰ ਜਾਣ ਵਾਲੇ ਵਿਅਕਤੀ ਨੂੰ ਪਹਿਲਾਂ ਹਰ ਤਰ੍ਹਾਂ ਦੀ ਜਾਣਕਾਰੀ ਦਿੱਤੀ ਜਾਵੇਗੀ, ਤਾਂ ਕਿ ਉਹ ਸੌਖ ਤਰੀਕੇ ਨਾਲ ਆਪਣਾ ਸਫਰ ਪੂਰਾ ਕਰ ਸਕਣ। ਇਸ ‘ਹਾਂਟੇਡ ਹਾਊਸ’ ਦੇ ਮਾਲਿਕ ਦਾ ਕਹਿਣਾ ਹੈ ਕਿ ਹੁਣ ਤੱਕ ਕੋਈ ਵੀ ਵਿਅਕਤੀ ਇਸਦੇ ਅੰਦਰ 10 ਘੰਟੇ ਨਹੀਂ ਬਿਤਾ ਪਾਇਆ। ਇਸਦਾ ਕਾਰਨ ਹੈ ਘਰ ਦੇ ਅੰਦਰ ਤੋਂ ਆਉਂਦੀਆਂ ਡਰਾਵਣੀਆਂ ਆਵਾਜਾਂ ਅਤੇ ਭੂਤ ਦੀ ਤਰ੍ਹਾਂ ਅਚਾਨਕ ਸਾਹਮਣੇ ਆ ਜਾਣ ਵਾਲੇ ਕਲਾਕਾਰ।
ਵਾਇਰਲ