BREAKING NEWS
Search

ਇੱਕ ਅਜਨਬੀ ਔਰਤ ਨੇ ਜਹਾਜ ਦਿੱਤਾ ਅਜਿਹਾ ਲਿਫ਼ਾਫ਼ਾ ਬਦਲ ਗਈ ਕਿਸਮਤ – ਹੁਣ ਹੋ ਰਹੀ ਇਸ ਖਬਰ ਦੀ ਚਰਚਾ

ਆਈ ਤਾਜ਼ਾ ਵੱਡੀ ਖਬਰ 

ਜ਼ਿੰਦਗੀ ਵਿਚ ਕਈ ਵਾਰ ਅਜਿਹੀਆਂ ਮੁਸ਼ਕਿਲਾਂ ਪੈਦਾ ਹੋ ਰਹੀਆਂ ਹਨ ਜਿਸ ਵਿੱਚ ਇਨਸਾਨ ਨੂੰ ਨਾ ਚਾਹੁੰਦੇ ਹੋਏ ਵੀ ਆਪਣੇ ਦੇਸ਼ ਨੂੰ ਛੱਡ ਕੇ ਦੂਸਰੇ ਦੇਸ਼ਾਂ ਵਿਚ ਸ਼ਰਨ ਲੈਣੀ ਪੈ ਜਾਂਦੀ ਹੈ। ਜਿਸ ਤਰ੍ਹਾਂ ਇਸ ਸਮੇਂ ਯੂਕਰੇਨ ਅਤੇ ਰੂਸ ਦੇ ਯੁੱਧ ਦੇ ਦੌਰਾਨ ਬਹੁਤ ਸਾਰੇ ਯੂਕਰੇਨ ਦੇ ਲੋਕਾਂ ਵੱਲੋਂ ਆਪਣੇ ਦੇਸ਼ ਨੂੰ ਛੱਡ ਕੇ ਦੂਸਰੇ ਦੇਸ਼ਾਂ ਵਿਚ ਸ਼ਰਣ ਲਈ ਜਾ ਰਹੀ ਹੈ। ਜਿੱਥੇ ਬਹੁਤ ਸਾਰੇ ਸ਼ਕਤੀਸ਼ਾਲੀ ਦੇਸ਼ਾਂ ਵੱਲੋਂ ਰੂਸ ਨੂੰ ਇਸ ਯੁੱਧ ਨੂੰ ਖਤਮ ਕੀਤੇ ਜਾਣ ਵਾਸਤੇ ਅਪੀਲ ਕੀਤੀ ਜਾ ਰਹੀ ਹੈ ਉਥੇ ਹੀ ਯੂਕਰੇਨ ਦੇ ਲੋਕਾਂ ਨੂੰ ਸਹਾਇਤਾ ਵੀ ਦਿੱਤੀ ਜਾ ਰਹੀ ਹੈ। ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਮੁੜ ਤੋਂ ਪਟੜੀ ਤੇ ਆ ਸਕੇ।

1 ਅਜਨਬੀ ਔਰਤ ਵੱਲੋਂ ਜਹਾਜ਼ ਵਿੱਚ ਅਜਿਹਾ ਲਿਫਾਫਾ ਦਿੱਤਾ ਗਿਆ ਸੀ ਜਿਸ ਨਾਲ ਉਸ ਔਰਤ ਦੀ ਜ਼ਿੰਦਗੀ ਬਦਲ ਗਈ ਸੀ ਜਿਸ ਖਬਰ ਦੀ ਚਰਚਾ ਸਭ ਪਾਸੇ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ। ਜਿੱਥੇ 30 ਸਾਲ ਪਹਿਲਾਂ ਯੂਗੋਸਲਾਵੀਆ ਦੇਸ਼ ਤੋਂ ਆਪਣੀ ਭੈਣ ਨਾਲ ਅਮਰੀਕਾ ਸ਼ਰਣ ਲੈਣ ਆਈ ਇਕ 34 ਸਾਲਾ ਦੀ ਔਰਤ ਆਇਦਾ ਯੁਗੇ ਅੱਜ ਵੀ ਉਸ ਔਰਤ ਦੀ ਭਾਲ ਕਰ ਰਹੀ ਹੈ ਜਿਸ ਵੱਲੋਂ ਜਹਾਜ਼ ਵਿੱਚ ਉਨ੍ਹਾਂ ਦੀ ਮਦਦ ਕੀਤੀ ਗਈ ਸੀ। ਕਿਉਂਕਿ ਉਨ੍ਹਾਂ ਦੇ ਦੇਸ਼ ਵਿੱਚ ਹੋ ਰਹੇ ਬੰਬ ਧਮਾਕਿਆਂ ਦੇ ਕਾਰਨ ਉਨ੍ਹਾਂ ਵੱਲੋਂ ਆਪਣੇ ਦੇਸ਼ ਤੋਂ ਭੱਜ ਕੇ ਅਮਰੀਕਾ ਵਿਚ ਸ਼ਰਨ ਲਈ ਸੀ।

ਉਸ ਸਮੇਂ ਹੀ ਜਹਾਜ਼ ਵਿੱਚ ਇੱਕ ਟਰੇਸੀ ਨਾਮ ਦੀ ਔਰਤ ਵੱਲੋਂ ਉਹਨਾਂ ਨੂੰ ਇਕ ਲਿਫਾਫਾ ਦਿੱਤਾ ਗਿਆ ਸੀ। ਜਿਸ ਤੇ ਨਾਲ ਹੀ ਆਖਿਆ ਗਿਆ ਸੀ ਕਿ ਉਹ ਹਵਾਈ ਜਹਾਜ ਤੋਂ ਉੱਤਰ ਕੇ ਹੀ ਇਸ ਲਿਫ਼ਾਫ਼ੇ ਨੂੰ ਦੇਖਣ। ਜਿੱਥੇ ਉਸ ਔਰਤ ਵੱਲੋਂ ਲਿਫਾਫੇ ਦੇ ਵਿੱਚ ਸੌ ਡਾਲਰ ਤੋ ਵਧੇਰੇ ਪੈਸੇ ਦਿੱਤੇ ਸਨ ਅਤੇ ਇੱਕ ਚਿੱਠੀ ਲਿਖੀ ਹੋਈ ਸੀ। ਜਿੱਥੇ ਉਸ ਚਿੱਠੀ ਵਿਚ ਉਸ ਔਰਤ ਨੇ ਲਿਖਿਆ ਸੀ ਕਿ ਅਮਰੀਕਾ ਵਿਚ ਤੁਹਾਡਾ ਸਵਾਗਤ ਹੈ। ਤੁਹਾਡੇ ਦੇਸ਼ ਵਿਚ ਹੋਣ ਵਾਲੇ ਬੰਬ ਧਮਾਕਿਆਂ ਦੇ ਕਾਰਨ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਤੁਸੀਂ ਅਮਰੀਕਾ ਵਿੱਚ ਬਿਲਕੁਲ ਸੁਰੱਖਿਅਤ ਹੋ ਅਤੇ ਇਹ ਪੈਸੇ ਤੁਹਾਡੀ ਇੱਕ ਜਹਾਜ਼ ਵਿੱਚ ਮਿਲਣ ਵਾਲੀ ਦੋਸਤ ਵੱਲੋਂ ਮਦਦ ਹੈ। ਉਨ੍ਹਾਂ ਪੈਸਿਆਂ ਦੇ ਨਾਲ ਹੀ ਉਨ੍ਹਾਂ ਦੋਹਾਂ ਭੈਣਾਂ ਦਾ ਕਾਫੀ ਗੁਜ਼ਾਰਾ ਹੋ ਗਿਆ ਸੀ ਜਿਸ ਨੂੰ ਉਹ ਅੱਜ ਵੀ ਉਸ ਔਰਤ ਦਾ ਅਹਿਸਾਨ ਮੰਨਦੀਆਂ ਹਨ। ਜਿਸ ਨੂੰ ਲੱਭਣ ਵਾਸਤੇ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ਅਤੇ ਹੋਰ ਸੰਸਥਾਵਾਂ ਦਾ ਸਹਾਰਾ ਲਿਆ ਜਾ ਰਿਹਾ ਹੈ ।



error: Content is protected !!