ਹੁਣੇ ਆਈ ਤਾਜਾ ਵੱਡੀ ਖਬਰ
ਯੂ. ਕੇ. ਵਿਚ ਸਿਰਫ 24 ਘੰਟੇ ਵਿਚ 88 ਲੋਕਾਂ ਦੀ ਮੌਤ ਹੋਣ ਨਾਲ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 400 ਤੋਂ ਪਾਰ ਹੋ ਗਈ ਹੈ। ਇਹ ਪਹਿਲੀ ਵਾਰ ਹੈ ਜਦੋਂ ਯੂ. ਕੇ. ਵਿਚ ਇਕ ਦਿਨ ਵਿਚ ਇੰਨੀ ਵੱਡੀ ਗਿਣਤੀ ਵਿਚ ਮੌਤਾਂ ਹੋਈਆਂ ਹਨ। ਇਸ ਦੇ ਨਾਲ ਹੀ ਯੂ. ਕੇ. ਭਰ ਵਿਚ ਇਨਫੈਕਟਡ ਮਾਮਲਿਆਂ ਦੀ ਗਿਣਤੀ 6,650 ਤੋਂ ਵੱਧ ਕੇ ਹੁਣ 8,077 ਤਕ ਪਹੁੰਚ ਗਈ ਹੈ।
ਬੋਰਿਸ ਜੌਹਨਸਨ ਸਰਕਾਰ ਨੂੰ ਖਦਸ਼ਾ ਹੈ ਕਿ ਯੂ. ਕੇ. ਵਿਚ ਹਾਲਾਤ ਖਰਾਬ ਹੋ ਸਕਦੇ ਹਨ ਅਤੇ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਲਾਕਡਾਊਨ ਘੱਟੋ ਘੱਟ ਤਿੰਨੇ ਮਹੀਨੇ ਤਕ ਚੱਲ ਸਕਦਾ ਹੈ। ਸਰਕਾਰ ਨੇ ਗੈਰ-ਜ਼ਰੂਰੀ ਦੁਕਾਨਾਂ ਨੂੰ ਬੰਦ ਕਰਨਾ, ਦੋ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲਾਉਣ ਅਤੇ ਪਰਿਵਾਰਾਂ ਨੂੰ ਘਰਾਂ ਵਿਚ ਰਹਿਣ ਦੇ ਹੁਕਮ ਦਿੱਤੇ ਹਨ। ਸੜਕਾਂ ‘ਤੇ ਨਿਕਲਣ, ਰੇਲ ਗੱਡੀਆਂ ਤੇ ਬੱਸਾਂ ਦੀ ਯਾਤਰਾ ‘ਤੇ ਵੀ ਪਾਬੰਦੀ ਲਾਈ ਗਈ ਹੈ।
ਯੂ. ਕੇ. ਵਿਚ ਸਿਰਫ ਚਾਰ ਕਾਰਨਾਂ ਕਰਕੇ ਹੀ ਘਰੋਂ ਨਿਕਲਿਆ ਜਾ ਸਕਦਾ ਹੈ। ਖਾਣ-ਪੀਣ ਦਾ ਸਮਾਨ ਜਾਂ ਮੈਡੀਸਨ ਖਰੀਦਣ ਲਈ। ਕਸਰਤ ਲਈ ਇਕ ਜਾਣਾ ਬਾਹਰ ਜਾ ਸਕਦਾ ਹੈ। ਇਸ ਤੋਂ ਇਲਾਵਾ ਡਾਕਟਰ ਕੋਲ ਜਾਣ ਦੀ ਇਜਾਜ਼ਤ ਹੈ। ਚੌਥਾ ਜੇਕਰ ਤੁਸੀਂ ਪੁਲਸ, ਡਾਕਟਰ ਜਾਂ ਕਿਸੇ ਉਸ ਮਹਿਕਮੇ ਵਿਚ ਜਿਸ ਦੀ ਇਨ੍ਹਾਂ ਹਾਲਾਤ ਵਿਚ ਜ਼ਰੂਰਤ ਹੈ ਤਾਂ ਤੁਹਾਨੂੰ ਯਾਤਰਾ ਕਰਨ ਦੀ ਇਜਾਜ਼ਤ ਹੈ।