ਆਈ ਤਾਜਾ ਵੱਡੀ ਖਬਰ
ਬੇਸ਼ੱਕ ਪਾਸਪੋਰਟ ਬਣਵਾਉਣ ਲਈ ਬਹੁਤ ਸਾਰੀ ਕਾਰਵਾਈ ਹੁਣ ਆਨਲਾਈਨ ਪੂਰੀ ਕੀਤੀ ਜਾ ਰਹੀ ਹੈ ਪਰ ਸੱਚ ਤਾਂ ਇਹ ਹੈ ਕਿ ਪਾਸਪੋਰਟ ਬਣਵਾਉਣ ਦਾ ਨਾਮ ਸੁਣਦੇ ਹੀ ਤਮਾਮ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਿਮਾਗ਼ ਵਿਚ ਆਉਣ ਲੱਗਦੀਆਂ ਹਨ। ਪਰ ਹੁਣ ਇੰਡੀਆ ਦੇ ਪਾਸਪੋਰਟ ਵਾਲਿਆਂ ਲਈ ਵੱਡੀ ਖੁਸ਼ਖਬਰੀ ਆਈ ਹੈ ਹੁਣ ਪੁਲਿਸ ਦੁਆਰਾ ਕੀਤੀ ਜਾਣ ਵਾਲੀ ਦਸਤਾਵੇਜ਼ਾਂ ਦੀ ਜਾਂਚ ਹੁਣ ਹੋਰ ਆਸਾਨ ਹੋ ਗਈ ਹੈ। ਇਸ ਦੇ ਲਈ ਹੁਣ ਥਾਣੇ ਅਤੇ ਚੌਕੀ ਦੇ ਚੱਕਰ ਨਹੀਂ ਕੱਟਣੇ ਪੈਣਗੇ।
ਨਾਲ ਹੀ ਪਹਿਲਾਂ ਦੀ ਤਰ੍ਹਾਂ 21 ਦਿਨ ਦਾ ਵਕਤ ਵੀ ਨਹੀਂ ਲੱਗੇਗਾ। ਪਾਸਪੋਰਟ ਦਫਤਰ ਤੋਂ ਬਿਨੈਕਾਰ ਦੇ ਦਸਤਾਵੇਜ਼ ਹੁਣ ਐਮ ਪਾਸਪੋਰਟ ਐਪ ‘ਤੇ ਪਹੁੰਚ ਜਾਣਗੇ। ਜ਼ਿਲ੍ਹੇ ਦਾ ਐਸਐਸਪੀ ਦਫਤਰ ਵੀ ਇਨ੍ਹਾਂ ਦਸਤਾਵੇਜ਼ਾਂ ਨੂੰ ਐਪ ਤੇ ਆਨਲਾਈਨ ਵੇਖ ਸਕੇਗਾ। ਇਸ ਦੀ ਜਾਣਕਾਰੀ ਸਬੰਧਤ ਥਾਣੇ ਨੂੰ ਦਿੱਤੀ ਜਾਵੇਗੀ। ਥਾਣੇ ਤੇ ਨੋਡਲ ਪਾਸਪੋਰਟ ਪੁਲਿਸ ਅਧਿਕਾਰੀਆਂ ਨੂੰ ਇਕ ਟੈਬ ਦਿੱਤਾ ਗਿਆ ਹੈ।
ਹੁਣ ਪੁਲਿਸ ਅਧਿਕਾਰੀ ਇਹ ਕਰੇਗਾ ਕਿ ਪਾਸਪੋਰਟ ਬਣਾਉਣ ਵਾਲੇ ਦੇ ਘਰ ਜਾ ਕੇ ਉਸੇ ਟੈਬ ਤੋਂ ਦਸਤਾਵੇਜ਼ ਦੀ ਫੋਟੋ ਖਿਚੇਗਾ ਅਤੇ ਉਸੇ ਤੇ ਹੀ ਪਾਸਪੋਰਟ ਬਣਾਉਣ ਵਾਲੇ ਦੇ ਦਸਤਖ਼ਤ ਲੈ ਕੇ ਐਪ ਨਾਲ ਹੀ ਐਸਐਸਪੀ ਦਫ਼ਤਰ ਵਿਚ ਵਾਪਸ ਭੇਜ ਦੇਵੇਗਾ। ਜਿੱਥੋਂ ਇਹ ਦਸਤਾਵੇਜ਼ ਪਾਸਪੋਰਟ ਦਫ਼ਤਰ ਚਲੇ ਜਾਣਗੇ। ਇਸ ਤੋਂ ਸਾਫ਼ ਹੈ ਕਿ ਕਈ ਦਿਨਾਂ ਦਾ ਕੰਮ ਸਿਰਫ਼ ਕੁੱਝ ਹੀ ਘੰਟਿਆਂ ਵਿਚ ਹੋ ਜਾਵੇਗਾ।
ਖੇਤਰੀ ਪਾਸਪੋਰਟ ਦਫਤਰ ਬਿਨੈਕਾਰ ਦੇ ਦਸਤਾਵੇਜ਼ ਤਸਦੀਕ ਲਈ ਐਸਐਸਪੀ ਦਫਤਰ ਭੇਜਦਾ ਸੀ। ਜਿਥੇ ਦਸਤਾਵੇਜ਼ ਸਬੰਧਤ ਥਾਣੇ ਜਾਂਦੇ ਸਨ। ਇਸ ਤੋਂ ਬਾਅਦ ਬਿਨੈਕਾਰ ਅਤੇ ਉਸ ਦੇ ਦੋ ਗੁਆਂਢੀਆਂ ਨੂੰ ਦਸਤਾਵੇਜ਼ਾਂ ਦੀ ਤਸਦੀਕ ਲਈ ਥਾਣੇ ਬੁਲਾਇਆ ਗਿਆ। ਉਨ੍ਹਾਂ ਦੇ ਬਿਆਨਾਂ ਦੇ ਅਧਾਰ ਤੇ ਪੁਲਿਸ ਰਿਪੋਰਟ ਤਿਆਰ ਕੀਤੀ ਗਈ ਸੀ ਅਤੇ ਫਾਈਲ ਨੂੰ ਵਾਪਸ ਐਸਐਸਪੀ ਦਫਤਰ ਵਿਚ ਭੇਜਿਆ ਗਿਆ ਸੀ। ਇਸ ਕੰਮ ਵਿਚ ਘੱਟੋ ਘੱਟ 10 ਤੋਂ 12 ਦਿਨ ਲੱਗ ਗਏ। ਪਾਸਪੋਰਟ ਦਫਤਰ ਦੁਆਰਾ ਤਸਦੀਕ ਲਈ 21 ਦਿਨ ਦਿੱਤੇ ਗਏ ਹਨ।
ਤਾਜਾ ਜਾਣਕਾਰੀ