ਇਹ ਵੱਡੀ ਸਟਾਰ ਹਸਤੀ ਪੈਸਿਆਂ ਦੀ ਕਮੀ ਕਰਕੇ ਵੇਚ ਰਹੀ ਆਪਣੀ ਕਾਰ
ਕੋਰੋਨਾ ਵਾਇਰਸ ਨੇ ਵਡਿਆਂ ਵਡਿਆਂ ਦੇ ਗੋਡੇ ਟਿਕਵਾ ਦਿਤੇ ਹਨ। ਇਸ ਨਾਲ ਜਿਥੇ ਲੋਕਾਂ ਨੂੰ ਦਿਮਾਗੀ ਤੋਰ ਤੇ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ ਓਥੇ ਹੀ ਆਰਥਿਕ ਤੋਰ ਤੇ ਵੀ ਲੋਕੀ ਬਹੁਤ ਘਾਟੇ ਵਿਚ ਜਾ ਰਹੇ ਹਨ। ਜਿਸ ਨਾਲ ਕਈ ਲੋਕ ਡਿਪ੍ਰੈਸ਼ਨ ਵਿਚ ਜਾ ਰਹੇ ਹਨ ਅਤੇ ਕਈ ਤਾਂ ਗਲਤ ਕਦਮ ਵੀ ਚੁੱਕ ਕੇ ਆਪਣੀਆਂ ਜਿੰਦਗੀਆਂ ਨੂੰ ਖਤਮ ਕਰ ਰਹੇ ਹਨ। ਪਰ ਅਜਿਹਾ ਕਰਨਾ ਇਕ ਵੱਡੀ ਬੁਜਦਿਲੀ ਹੁੰਦੀ ਹੈ।
ਇਸ ਜਿੰਦਗੀ ਵਿਚ ਉਤਰਾਅ ਚੜਾ ਤਾਂ ਆਉਂਦੇ ਰਹਿੰਦੇ ਹਨ ਅਤੇ ਸਮਾਂ ਕਦੇ ਵੀ ਇਕੋ ਜਿਹਾ ਨਹੀਂ ਰਹਿੰਦਾ ਇਹ ਦੁਨੀਆਂ ਦਾ ਇਤਿਹਾਸ ਦਸਦਾ ਹੈ। ਕਈ ਲੋਕ ਮੌਕੇ ਦੇ ਹਿਸਾਬ ਨਾਲ ਫੈਸਲੇ ਕਰਕੇ ਇਹਨਾਂ ਪ੍ਰਸਥਿਆਂ ਚੋ ਵੀ ਨਿਕਲ ਜਾਂਦੇ ਹਨ ਅਜਿਹੀ ਹੀ ਇਕ ਖਬਰ ਆ ਰਹੀ ਹੈ। ਜਿਸ ਦੀ ਜਿਨੀ ਸ਼ਲਾਘਾ ਕੀਤੀ ਜਾਵੇ ਥੋੜੀ ਹੈ। ਕਿਓਂ ਕੇ ਇਨਸਾਨ ਨੂੰ ਆਪਣੇ ਤੇ ਵਿਸ਼ਵਾਸ ਹੋਣਾ ਚਾਹੀਦਾ। ਦੇਖੋ ਅਤੇ ਪੂਰੀ ਖਬਰ ਪੜਿਓ ਕੁਝ ਸਿੱਖਣ ਨੂੰ ਮਿਲੇਗਾ।
ਨਵੀਂ ਦਿਲੀ: ਭਾਰਤੀ ਸਟਾਰ ਖਿਡਾਰਨ ਦੁਤੀ ਚੰਦ ਆਪਣੀ BMW ਕਾਰ ਵੇਚਣ ਬਾਰੇ ਸੋਚ ਰਹੀ ਹੈ। ਦੁਤੀ ਚੰਦ ਨੇ ਸਾਲ 2018 ‘ਚ 30 ਲੱਖ ਰੁਪਏ ਦੀ BMW 3 ਸੀਰੀਜ਼ ਕਾਰ ਖਰੀਦੀ ਸੀ। ਹੁਣ ਪੈਸਿਆਂ ਦੀ ਕਮੀ ਕਾਰਨ ਉਹ ਇਸ ਨੂੰ ਵੇਚਣਾ ਚਾਹੁੰਦੀ ਹੈ। ਦੁਤੀ 2021 ‘ਚ ਹੋਣ ਵਾਲੇ ਟੋਕੀਓ ਓਲੰਪਿਕਸ ਦੀ ਤਿਆਰੀ ਲਈ ਪੈਸੇ ਇਕੱਠੇ ਕਰਨਾ ਚਾਹੁੰਦੀ ਹੈ।
ਕੋਰੋਨਾ ਵਾਇਰਸ ਕਾਰਨ ਫਿਲਹਾਲ ਕੋਈ ਖੇਡ ਇਵੈਂਟ ਨਹੀਂ ਹੋ ਰਿਹਾ। ਇਸ ਕਾਰਨ ਖਿਡਾਰੀਆਂ ਨੂੰ ਸਪੌਂਸਰ ਵੀ ਨਹੀਂ ਮਿਲ ਰਹੇ। ਅਜਿਹੇ ‘ਚ ਪੈਸਿਆਂ ਦੀ ਕਮੀ ਕਾਰਨ ਦੁਤੀ ਪ੍ਰੇਸ਼ਾਨ ਹੈ। ਉਹ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਆਪਣੀ ਕਾਰ ਵੇਚਣ ਲਈ ਮਜ਼ਬੂਰ ਹੈ।
ਦੁਤੀ ਚੰਦ ਨੇ ਕਿਹਾ, “ਸਪੌਂਸਰਸ਼ਿਪ ਦੀ ਕਮੀ ਤੇ ਕਿਸੇ ਮੁਕਾਬਲੇ ਦੇ ਨਾ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਕੋਲ ਪੈਸੇ ਹਾਸਲ ਕਰਨ ਦਾ ਇਕਮਾਤਰ ਤਰੀਕਾ ਕਾਰ ਵੇਚਣ ਦਾ ਹੈ।” ਉਨ੍ਹਾਂ ਕਿਹਾ ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਸਾਰੇ ਖੇਡ ਮੁਕਾਬਲੇ ਰੱਦ ਹਨ। ਓਲੰਪਿਕ ਲਈ ਸਪੌਸਰਸ਼ਿਪ ਵੀ ਨਹੀਂ। ਮੈਂ ਆਪਣੇ ਸਾਰੇ ਪੈਸੇ ਖਰਚ ਕਰ ਦਿੱਤੇ ਹਨ ਤੇ ਪਿਛਲੇ ਕੁਝ ਮਹੀਨਿਆਂ ‘ਚ ਮੇਰੀ ਕਮਾਈ ਨਹੀਂ ਹੋਈ। ਇਸ ਲਈ ਮੇਰੇ ਕੋਲ ਕਾਰ ਵੇਚਣ ਤੋਂ ਬਿਨਾਂ ਦੂਜਾ ਕੋਈ ਰਾਹ ਨਹੀਂ।
ਦੁਤੀ ਚੰਦ ਨੇ BMW ਸੀਰੀਜ਼ 3 ਆਪਣੀ ਪਹਿਲੀ ਲਗਜ਼ਰੀ ਕਾਰ ਖਰੀਦੀ ਸੀ ਪਰ ਮੁਸ਼ਕਲ ਸਮੇਂ ਉਹ ਇਸ ਨੂੰ ਵੇਚਣ ਲਈ ਮਜ਼ਬੂਰ ਹੈ। ਦੁਤੀ ਨੇ ਕਿਹਾ ਮੈਂ ਇਸ ਤੋਂ ਪਰੇਸ਼ਾਨ ਨਹੀਂ ਹਾਂ। ਮੈਂ ਆਪਣੇ ਮੁਕਾਬਲੇ ਦੇ ਦਮ ‘ਤੇ ਕਾਰ ਖਰੀਦਣ ‘ਚ ਸਮਰੱਥ ਹੋਈ ਹੈ। ਮੈਂ ਮੁੜ ਤੋਂ ਮੁਕਾਬਲੇ ‘ਚ ਹਿੱਸਾ ਲਊਗੀਂ, ਪੈਸੇ ਕਮਾਊਂਗੀ ਤੇ ਆਪਣੇ ਲਈ ਲਗਜ਼ਰੀ ਕਾਰ ਖਰੀਦੂੰਗੀ।

ਤਾਜਾ ਜਾਣਕਾਰੀ