BREAKING NEWS
Search

ਇੰਡੀਆ ਚ ਮੌਜੂਦਾ ਹਾਲਾਤਾਂ ਨੂੰ ਦੇਖ 30 ਜੂਨ ਤੱਕ ਲਈ ਹੋ ਗਿਆ ਇਹ ਐਲਾਨ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਕਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਦੇ ਚਲਦਿਆਂ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਨਿਯਮ ਜਾਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਤਾਂ ਜੋ ਕਰੋਨਾ ਵਾਇਰਸ ਤੋਂ ਨਿਯਾਤ ਪਾਈ ਜਾ ਸਕੇ। ਜਿਸ ਦੇ ਕਾਰਨ ਕਈ ਸਾਰੇ ਵਿਭਾਗਾਂ ਵੱਲੋਂ ਦਫ਼ਤਰੀ ਕੰਮ ਨੂੰ ਆਨਲਾਈਨ ਕਰ ਦਿੱਤਾ ਗਿਆ ਤਾਂ ਜੋ ਦਫ਼ਤਰਾਂ ਆਦਿ ਵਿੱਚ ਇਕੱਠੀ ਨਾ ਹੋਵੇ ਅਤੇ ਕਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਤੇ ਰੋਕ ਲਗਾਈ ਜਾ ਸਕੇ। ਪਰ ਇਸ ਦੌਰਾਨ ਲੋਕਾਂ ਨੂੰ ਕਈ ਤਰਾਂ ਦੀਆਂ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਹੁਣ ਇੱਕ ਹੋਰ ਵੱਡੀ ਖਬਰ ਆਮਦਨ ਕਰ ਵਿਭਾਗ ਵੱਲੋਂ ਸਾਹਮਣੇ ਆ ਰਹੀ ਹੈ।

ਇਸ ਲਈ ਇਸ ਖਬਰ ਨੂੰ ਜ਼ਰੂਰ ਪੜ੍ਹੋ ਅਤੇ ਆਪਣੇ ਕੰਮ ਇਸ ਆਖ਼ਰੀ ਮਿਤੀ ਤੋਂ ਪਹਿਲਾਂ ਜ਼ਰੂਰ ਕਰ ਲਵੋ।ਦਰਾਸਲ ਕਰੋਨਾ ਵਾਇਰਸ ਕਾਰਨ ਬਣੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਮਦਨ ਕਰ ਵਿਭਾਗ ਵੱਲੋਂ ਇਹ ਵੱਡਾ ਫ਼ੈਸਲਾ ਲਿਆ ਗਿਆ ਹੈ ਕਿ ਟੈਕਸ ਡਿਡਕਸਨ ਐਡ ਸੋਰਸ ਫਾਇਲ (TDS Filing Deadline)ਕਰਨ ਦੀ ਆਖਰੀ ਤਰੀਕ ਹੁਣ ਵਧਾ ਦਿੱਤਾ ਗਿਆ ਹੈ। ਦਰਸਨ ਇਸ ਦੀ ਆਖ਼ਰੀ ਤਾਰੀਖ ਪਹਿਲਾਂ 31 ਮਈ 2021 ਸੀ ਪਰ ਹੁਣ ਇਸ ਦੀ ਆਖਰੀ ਤਰੀਕ 30 ਜੂਨ 2021 ਕਰ ਦਿੱਤੀ ਗਈ ਹੈ। ਵਿਭਾਗ ਵੱਲੋਂ ਇਸ ਦੀ ਆਖ਼ਰੀ ਮਿਤੀ ਵਧਾਉਣ ਨਾਲ ਇਸ ਦੇ ਫਾਰਮ-16 ਜਾਰੀ ਕਰਨ ਦੀ ਮਿਤੀ 15 ਜੂਨ ਤੋਂ ਵਧਾ ਕੇ 15 ਜੁਲਾਈ ਤੱਕ ਕਰ ਦਿੱਤੀ ਗਈ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (CBDT) ਵੱਲੋਂ ਇਨਕਮ ਟੈਕਸ ਰਿਟਰਨ ਫਾਈਲ (ITR) ਕਰਨ ਦੀ ਆਖ਼ਰੀ ਤਰੀਕ ਵਧਾ ਦਿੱਤੀ ਗਈ ਹੈ ਜੋ ਕਿ 30 ਸਤੰਬਰ 2021 ਕਰ ਦਿੱਤੀ ਸੀ। ਇਨਕਮ ਟੈਕਸ ਵਿਭਾਗ ਦੇ ਵੱਲੋਂ ਲਏ ਇਸ ਫੈਸਲੇ ਨਾਲ ਕਾਰੋਬਾਰੀਆਂ ਅਤੇ ਟੈਕਸ ਦਾਤਾਵਾਂ ਨੂੰ ਵੱਡੀ ਰਾਹਤ ਮਿਲੀ ਹੈ। ਕਿਉਂਕਿ ਪਿਛਲੇ ਲੰਬੇ ਸਮੇਂ ਤੋ ਕਰੋਨਾ ਵਾਇਰਸ ਦੇ ਕਾਰਨ ਕਾਰੋਬਾਰ ਪ੍ਰਭਾਵਿਤ ਹੋ ਰਹੇ ਹਨ ਜਿਸ ਕਾਰਨ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਜਿਵੇਂ ਵਿਆਜ ਅਤੇ ਟੈਕਸ ਭਰਨ ਆਦਿ ਵਿਚ ਢੇਰੀ ਕਰਨ ਨਾਲ ਜ਼ੁਰਮਾਂ ਆਦਿ ਹੋ ਜਾਂਦਾ ਸੀ ਪਰ ਹੁਣ ਆਖ਼ਰੀ ਮਿਤੀ ਵਿੱਚ ਵਾਧਾ ਕਰਨ ਕਾਰਨ ਜੁਰਮਾਨੇ ਤੋਂ ਰਾਹਤ ਮਿਲੇਗੀ। ਇਸ ਤੋ ਇਲਾਵਾ ਦੂਜੇ ਪਾਸੇ ਟੈਕਸਬਡੀ ਡਾਟ ਕਾਮ (Taxbuddy.com) ਦੇ ਫਾਉਡਰ ਦਾ ਕਹਿਣਾ ਹੈ ਕਿ ਟੀਡੀਐਸ ਵਿਚ ਕਈ ਰਿਕਾਰਡ ਅਤੇ ਡਾਟੇ ਨੂੰ ਪੇਸ਼ ਕਰਨਾ ਹੁੰਦਾ ਹੈ। ਪਰ ਹੁਣ ਇਹ ਅਖਰੀ ਮਿਤੀ ਵਧਾਉਣ ਨਾਲ ਰਾਹਤ ਮਿਲੇਗੀ।



error: Content is protected !!