BREAKING NEWS
Search

ਇੰਡੀਆ ਚ ਨਿੱਤ ਵਰਤੋਂ ਦੀ ਇਹ ਚੀਜ ਹੋਣ ਜਾ ਰਹੀ ਏਨੀ ਸਸਤੀ, ਆਮ ਜਨਤਾ ਨੂੰ ਮਿਲੇਗੀ ਵੱਡੀ ਰਾਹਤ

ਆਈ ਤਾਜ਼ਾ ਵੱਡੀ ਖਬਰ 

ਕਰੋਨਾ ਦੇ ਦੌਰ ਵਿਚ ਜਿੱਥੇ ਬਹੁਤ ਸਾਰੇ ਲੋਕਾਂ ਦੇ ਕਾਰੋਬਾਰ ਪ੍ਰਭਾਵਤ ਹੋਏ ਸਨ ਅਤੇ ਕਈ ਲੋਕ ਆਰਥਿਕ ਤੌਰ ਤੇ ਬੁਰੀ ਤਰਾਂ ਪ੍ਰਭਾਵਿਤ ਹੋਏ ਸਨ ਜਿਨ੍ਹਾਂ ਲਈ ਆਪਣੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਸੀ। ਉੱਥੇ ਹੀ ਮਹਿੰਗਾਈ ਦੇ ਦੌਰ ਵਿੱਚ ਹਰ ਇੱਕ ਚੀਜ਼ ਦੀਆਂ ਵਧੀਆਂ ਕੀਮਤਾਂ ਨੇ ਹਰ ਇਕ ਘਰ ਦੇ ਬਜਟ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜਿੱਥੇ ਰਸੋਈ ਗੈਸ ਪੈਟਰੋਲ-ਡੀਜ਼ਲ ਖਾਦ ਪਦਾਰਥਾਂ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਹੁਣ ਇੰਡੀਆ ਵਿਚ ਨਿੱਤ ਵਰਤੋਂ ਦੀ ਇਹ ਚੀਜ ਹੋਣ ਜਾ ਰਹੀ ਏਨੀ ਸਸਤੀ, ਆਮ ਜਨਤਾ ਨੂੰ ਮਿਲੇਗੀ ਵੱਡੀ ਰਾਹਤ , ਜਿਸ ਬਾਰੇ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ।

ਦੇਸ਼ ਅੰਦਰ ਜਿਥੇ ਦਿਨੋ-ਦਿਨ ਮਹਿੰਗਾਈ ਵਧ ਰਹੀ ਹੈ ਉਥੇ ਹੀ ਹੁਣ ਖਪਤਕਾਰਾਂ ਲਈ ਇਕ ਰਾਹਤ ਦੀ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਹੁਣ ਖਾਣ ਵਾਲੇ ਤੇਲ ਵਿਚ 15 ਰੁਪਏ ਦੀ ਕਟੌਤੀ ਕੀਤੀ ਗਈ ਹੈ। ਘਰ ਵਿੱਚ ਜਿੱਥੇ ਖਾਣਾ ਬਣਾਉਣ ਲਈ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ ਉਥੇ ਹੀ ਵਧ ਰਹੀ ਮਹਿੰਗਾਈ ਦੇ ਚਲਦਿਆਂ ਹੋਇਆਂ ਲੋਕਾਂ ਦਾ ਬਜਟ ਵੀ ਹਿੱਲ ਗਿਆ ਸੀ। ਪਰ ਹੁਣ ਖ਼ੁਰਾਕੀ ਤੇਲ ਸਸਤਾ ਹੋ ਗਿਆ ਹੈ। ਜਿੱਥੇ ਹੁਣ ਦੇਸ਼ ਅੰਦਰ ਸਾਰੀਆਂ ਹੀ ਤੇਲ ਕੰਪਨੀਆਂ ਵੱਲੋਂ ਸਾਰੇ ਤੇਲ ਉਤਪਾਦਨ ਵਿਚ 15 ਰੁਪਏ ਦੀ ਕਟੌਤੀ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ ਜਿਸ ਵਿਚ ਸੋਇਆ, ਪਾਮ ਅਤੇ ਸੂਰਜਮੁਖੀ ਦੇ ਤੇਲ ਸ਼ਾਮਲ ਹਨ।

ਜਿੱਥੇ ਹੁਣ ਅੰਤਰਰਾਸ਼ਟਰੀ ਪੱਧਰ ਤੇ ਇਸ ਦੀ ਸਪਲਾਈ ਵਿਚ ਸੁਧਾਰ ਹੋਇਆ ਹੈ ਉੱਥੇ ਹੀ ਕੀਮਤਾਂ ਵਿਚ ਆਈ ਨਰਮੀ ਤੋਂ ਬਾਅਦ ਵੀ ਇਹ ਫੈਸਲਾ ਲਿਆ ਗਿਆ ਹੈ ਜਿੱਥੇ ਤੇਲ ਦੀਆਂ ਕੀਮਤਾਂ ਵਿੱਚ 15 ਰੁਪਏ ਦੀ ਕਟੌਤੀ ਕੀਤੀ ਗਈ ਹੈ

। ਹੁਣ ਖਾਣ ਵਾਲੇ ਤੇਲ ਦੀਆਂ ਪ੍ਰਮੁੱਖ ਕੰਪਨੀਆਂ ਅਡਾਨੀ ਵਿਲਮਰ ਅਤੇ ਰੁਚੀ ਇੰਡਸਟਰੀਜ਼ ਤੋਂ ਇਲਾਵਾ ਗੋਕੁਲ ਐਗਰੋ ਰਿਸੋਰਸਜ਼ ਅਤੇ ਐਨ.ਕੇ. ਪ੍ਰੋਟੀਨ, ਗੋਕੁਲ ਰੀ-ਫੋਇਲ ਐਂਡ ਸਾਲਵੈਂਟ, ਵਿਜੇ ਸੋਲਵੈਕਸ, ਜੈਮਿਨੀ ਐਡੀਬਲਜ਼ ਐਂਡ ਫੈਟਸ ਇੰਡੀਆ, ਮੋਦੀ ਨੈਚੁਰਲਜ਼, ਨੇ ਤੇਲ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ। ਇਸ ਨਾਲ ਲੋਕਾਂ ਨੂੰ ਇਕ ਵੱਡੀ ਰਾਹਤ ਮਿਲੀ ਹੈ। ਉੱਥੇ ਹੀ ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿਚ ਨਵੀਂ ਕੀਮਤ ਦੇ ਨਾਲ ਤੇਲ ਬਾਜ਼ਾਰ ਵਿੱਚ ਪਹੁੰਚ ਜਾਣਗੇ।



error: Content is protected !!