ਤਾਜਾ ਵੱਡੀ ਖਬਰ
ਆਏ ਦਿਨ ਹੀ ਵਾਪਰਣ ਵਾਲੇ ਕੁਝ ਹਾਦਸਿਆਂ ਦੇ ਕਾਰਨ ਜਿੱਥੇ ਬਹੁਤ ਸਾਰੇ ਲੋਕਾਂ ਵਿੱਚ ਇਨ੍ਹਾਂ ਕੰਮਾਂ ਨੂੰ ਲੈ ਕੇ ਡਰ ਪੈਦਾ ਹੋ ਜਾਂਦਾ ਹੈ। ਉਥੇ ਹੀ ਵਾਪਰਨ ਵਾਲੇ ਅਜਿਹੇ ਹਾਦਸੇ ਕਈ ਲੋਕਾਂ ਦੇ ਮਨਾਂ ਉਪਰ ਗਹਿਰਾ ਪ੍ਰਭਾਵ ਪਾਉਂਦੇ ਹਨ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇੰਨਾ ਕੁਝ ਹੀ ਦਿਨਾਂ ਦੇ ਵਿੱਚ ਬਹੁਤ ਸਾਰੇ ਹਾਦਸੇ ਵਾਪਰੇ ਹਨ ਜਿਨ੍ਹਾਂ ਵਿੱਚ ਹਵਾਈ ਹਾਦਸੇ ਵੀ ਸ਼ਾਮਲ ਹਨ। ਹੁਣ ਇੰਡੀਆ ਚ ਇਥੇ ਵਾਪਰਿਆ ਵੱਡਾ ਹਵਾਈ ਹਾਦਸਾ, ਹੋਏ 3 ਜਹਾਜ ਕਰੈਸ਼, ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੰਦਭਾਗਾ ਹਾਦਸਾ ਮੱਧ ਪ੍ਰਦੇਸ਼ ਵਿੱਚ ਵਾਪਰਿਆ ਹੈ ਜਿੱਥੇ ਏਅਰਫੋਰਸ ਦੇ ਸੁਖੋਈ-30 ਤੇ ਮਿਰਾਜ 2000 ਸਣੇ 3 ਜਹਾਜ਼ ਕ੍ਰੈਸ਼ ਦੀ ਖਬਰ ਸਾਹਮਣੇ ਆਉਂਦੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ ਦੱਸ ਦੇਈਏ ਕਿ ਅੱਜ ਸਵੇਰੇ ਇਹ ਵੱਡਾ ਹਾਦਸਾ ਮੱਧ ਪ੍ਰਦੇਸ਼ ਦੇ ਮੁਰੈਨਾ ਵਿਚ ਵਾਪਰਿਆ ਹੈ ਜਿੱਥੇ ਦੱਸਿਆ ਗਿਆ ਹੈ ਕਿ ਇਸ ਹਾਦਸੇ ਵਿਚ ਏਅਰਫੋਰਸ ਦੇ ਦੋ ਲੜਾਕੂ ਜਹਾਜ਼ ਸੁਖੋਈ-30 ਤੇ ਮਿਰਾਜ 2000 ਦੁਰਘਟਨਾਗ੍ਰਸਤ ਹੋਏ ਹਨ ਕਿਉਂਕਿ ਪ੍ਰੈਕਟਿਸ ਦੇ ਇਸ ਹਾਦਸੇ ਦਾ ਸ਼ਿਕਾਰ ਹੋਏ ਹਨ ਅਤੇ ਦੋਵੇਂ ਹੀ ਜਹਾਜਾਂ ਵੱਲੋਂ ਪ੍ਰੈਕਟਿਸ ਕਰਦੇ ਹੋਏ ਮੱਧ ਪ੍ਰਦੇਸ਼ ਦੇ ਗਵਾਲੀਅਰ ਏਅਰਬੇਸ ਤੋਂ ਉਡਾਣ ਭਰੀ ਗਈ ਸੀ।
ਦੱਸਿਆ ਗਿਆ ਹੈ ਕਿ ਇਸ ਹਾਦਸੇ ਦੀ ਜਾਣਕਾਰੀ ਪ੍ਰਾਪਤ ਹੁੰਦੇ ਹੀ ਰਾਹਤ ਟੀਮਾਂ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਹਾਦਸੇ ਵਿਚ ਦੋਵੇਂ ਪਾਇਲਟਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮੁਰੈਨਾ ਦੇ ਕਲੈਕਟਰ ਨੇ ਦੱਸਿਆ ਕਿ ਜੈੱਟ ਜਹਾਜ਼ ਸਵੇਰੇ ਸਾਢੇ ਪੰਜ ਵਜੇ ਦੁਰਘਟਨਾਗ੍ਰਸਤ ਹੋਏ ਸਨ।;
ਇਸ ਤਰਾਂ ਹੀ ਯੂਪੀ ਦੇ ਆਗਰਾ ਤੋਂ ਉਡਾਣ ਭਰਨ ਵਾਲਾ ਇਕ ਹੈਲੀਕਾਪਟਰ ਰਾਜਸਥਾਨ ਦੇ ਭਰਪੁਰ ਜ਼ਿਲ੍ਹੇ ਦੇ ਉਛੈਨ ਖੇਤਰ ਵਿਚ ਇਸ ਘਟਨਾ ਤੋਂ ਕੁੱਝ ਦੇਰ ਪਹਿਲਾਂ ਹੀ ਦੁਰਘਟਨਾਗ੍ਰਸਤ ਹੋ ਗਿਆ। ਰਾਹਤ ਕਰਮਚਾਰੀਆਂ ਵੱਲੋਂ ਜਿੱਥੇ ਰਾਹਤ ਕਾਰਜ ਕੀਤੇ ਜਾ ਰਹੇ ਹਨ ਉਥੇ ਹੀ ਰਾਹਤ ਦੀ ਖਬਰ ਇਹ ਰਹੀ ਹੈ ਕਿ ਇਸ ਘਟਨਾ ਵਿੱਚ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ।
ਤਾਜਾ ਜਾਣਕਾਰੀ