ਫ਼ਤਿਹਵੀਰ ਦੀ ਬੋਰਵੈੱਲ ’ਚ ਡਿੱਗਣ ਕਾਰਨ ਮੌਤ ਦੇ ਮਾਮਲੇ ਨੂੰ ਦਿਖਾਉਣ ਲਈ ਇਲੈਕਟ੍ਰਾਨਿਕਸ ਮੀਡੀਆ ਵੱਲੋਂ ਵੱਡੀ ਲਾਪ੍ਰਵਾਹੀ ਵਰਤੀ ਗਈ ਹੈ। ਕਈ ਵੱਡੇ ਚੈਨਲਾਂ ਵੱਲੋਂ ਬਿਨਾਂ ਜਾਂਚ ਕੀਤੇ ਜ਼ੀਰਕਪੁਰ ਵਸਨੀਕ ਇਕ ਬੱਚੇ ਦੀ ਗਲਤ ਵੀਡੀਓ ਦਿਖਾ ਕੇ ਪਰਿਵਾਰ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਇਸ ਬੱਚੇ ਦਾ ਨਾਮ ਵੀ ਫਤਿਹਵੀਰ ਹੈ।
ਪਿੰਡ ਕਾਠਗੜ੍ਹ ਦੇ ਵਸਨੀਕ ਦਲਬੀਰ ਸਿੰਘ ਪਾਲ ਨੇ ਦੱਸਿਆ ਕਿ ਕਈ ਵੱਡੇ ਤੇ ਕੁਝ ਸੋਸ਼ਲ ਮੀਡੀਆ ਦੇ ਚੈਨਲ, ਵੈਬ ਪੋਰਟਲਾਂ ਵੱਲੋਂ ਮ੍ਰਿਤਕ ਬੱਚੇ ਫ਼ਤਿਹਵੀਰ ਦੇ ਜਨਮ ਦਿਨ ਮਨਾਉਣ ਦੀ ਵੀਡੀਓ ਦਾ ਦਾਅਵਾ ਕਰਦੇ ਹੋਏ ਵੀਡੀਓ ਪਾਈ ਹੈ ਤੇ ਦੱਸਿਆ ਜਾ ਰਿਹਾ ਹੈ
ਕਿ ਫ਼ਤਿਹਵੀਰ ਦੇ ਪਰਿਵਾਰ ਵਾਲੇ ਉਸ ਦਾ ਜਨਮ ਦਿਨ ਮਨਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬੱਚੇ ਦਾ ਨਾਂ ਵੀ ਫ਼ਤਿਹਵੀਰ ਹੈ ਜਿਸ ਕਾਰਨ ਚੈਨਲਾਂ ਨੇ ਬਿਨਾਂ ਜਾਂਚ ਕੀਤੇ ਉਨ੍ਹਾਂ ਦੇ ਬੱਚੇ ਦੀ ਵੀਡੀਓ ਆਪਣੇ ਚੈਨਲਾਂ ’ਤੇ ਚਲਾ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਕੁਝ ਚੈਨਲਾਂ ’ਤੇ ਉਨ੍ਹਾਂ ਵੱਲੋਂ ਇਸ ਗਲਤੀ ਬਾਰੇ ਦੱਸਣ ’ਤੇ ਕੁਝ ਨੇ ਤਾਂ ਵੀਡੀਓ ਹਟਾ ਲਈ ਪਰ ਹਾਲੇ ਵੀ ਕੁਝ ਚੈਨਲਾਂ ਵੱਲੋਂ ਵੀਡੀਓ ਨੂੰ ਹਟਾਇਆ ਨਹੀਂ ਗਿਆ।
ਬੱਚੇ ਦੇ ਪਿਤਾ ਦਲਬੀਰ ਸਿੰਘ ਪਾਲ ਨੇ ਦੱਸਿਆ ਕਿ ਚੈਨਲਾਂ ’ਤੇ ਵੀਡੀਓ ਤੇ ਫੋਟੋਆਂ ਦੇਖ ਕੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਫੋਨ ਆ ਰਹੇ ਹਨ ਜਿਸ ਕਾਰਨ ਪਰਿਵਾਰ ਭਾਰੀ ਸਦਮੇ ਵਿੱਚ ਹੈ।
ਤਾਜਾ ਜਾਣਕਾਰੀ