ਆਈ ਤਾਜਾ ਵੱਡੀ ਖਬਰ

ਅੱਜ ਕੱਲ ਹਰ ਇੱਕ ਸ਼ਖਸ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਇਨਸਾਨ ਬਣਨਾ ਚਾਹੁੰਦਾ ਹੈ ਤੇ ਵੱਧ ਤੋਂ ਵੱਧ ਪੈਸੇ ਕਮਾਉਣਾ ਚਾਹੁੰਦਾ ਹੈ। ਜਿਸ ਕਾਰਨ ਲੋਕ ਵੱਖੋ ਵੱਖਰੇ ਢੰਗ ਅਪਣਾ ਕੇ ਜੀਵਨ ਵਿੱਚ ਇੱਕ ਸਫਲ ਇਨਸਾਨ ਬਣਨ ਦੀ ਕੋਸ਼ਿਸ਼ ਕਰਦੇ ਹਨ l ਪਰ ਅਕਸਰ ਹੀ ਇਹ ਚੀਜ਼ ਵੇਖਣ ਨੂੰ ਮਿਲਦੀ ਹੈ ਕਿ ਜਦੋਂ ਇਨਸਾਨ ਕਿਸੇ ਉਪਲਬਧੀ ਤੇ ਪਹੁੰਚਣਾ ਸ਼ੁਰੂ ਹੋ ਜਾਂਦਾ ਹੈ ਤਾਂ, ਉਸਦੇ ਵਿਵਹਾਰ ਦੇ ਵਿੱਚ ਕਾਫੀ ਤਬਦੀਲੀਆਂ ਆ ਜਾਂਦੀਆਂ ਹਨ l ਕੁਝ ਕੁ ਲੋਕ ਹੀ ਹੁੰਦੇ ਹੈ ਜੋ ਕਾਮਯਾਬ ਹੋਣ ਤੋਂ ਬਾਅਦ ਆਪਣੇ ਪੈਸੇ ਜਾਂ ਫਿਰ ਆਪਣਾ ਸਮਾਨ ਕਿਸੇ ਨੂੰ ਦਾਨ ਦੇ ਕੇ ਦੀ ਮਦਦ ਕਰਦੇ ਹਨ l

ਜ਼ਿੰਦਗੀ ਵਿੱਚ ਕਾਮਯਾਬ ਹੋਣ ਤੋਂ ਬਾਅਦ ਜਿਹੜੇ ਦੂਜਿਆਂ ਦੀ ਮਦਦ ਕਰਦੇ ਹਨ,ਪਰਮਾਤਮਾ ਉਹਨਾਂ ਦੀ ਤਰੱਕੀ ਦੇ ਵਿੱਚ ਹੋਰ ਵੀ ਚਾਰ ਚੰਦ ਲਾ ਦਿੰਦਾ ਹੈ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ ਵਿਅਕਤੀ ਦੇ ਵੱਲੋਂ 2042 ਕਰੋੜ ਰੁਪਏ ਦਾਨ ਦਿੱਤੇ ਗਏ ਜਿਸ ਕਾਰਨ ਇਹ ਵਿਅਕਤੀ ਪੂਰੇ ਦੇਸ਼ ਭਰ ਦਾ ਸਭ ਤੋਂ ਵੱਡਾ ਦਾਨਵੀਰ ਬਣ ਚੁੱਕਿਆ ਹੈ ਤੇ ਇਸ ਵੱਲੋਂ ਅੰਬਾਨੀ ਅੰਡਾਨੀ ਨੂੰ ਵੀ ਪਿੱਛੇ ਛੱਡ ਦਿੱਤਾ ਗਿਆ ਹੈ।

ਦੱਸਦਿਆ ਕਿ ਦੇਸ਼ ਦੀ ਪ੍ਰਮੁੱਖ IT ਕੰਪਨੀ HCL ਟੈਚਨੋਲੋਗਿਜ਼ ਦੇ ਸੰਸਥਾਪਕ ਤੇ ਚੇਅਰਮੈਨ ਸ਼ਿਵ ਨਾਦਰ ਦੀ ਇਹਨਾਂ ਦਿਨੀ ਕਾਫੀ ਚਰਚਾ ਛਿੜੀ ਹੋਈ ਹੈ ਕਿਉਂਕਿ ਇਹ ਸਭ ਤੋਂ ਵੱਡੇ ਦਾਨਵੀਰ ਬਣ ਕੇ ਉਭਰੇ ਹਨ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਵਿੱਤੀ ਸਾਲ 2023-23 ਦੌਰਾਨ ਸ਼ਿਵ ਨਾਦਰ ਨੇ 2042 ਕਰੋੜ ਰੁਪਏ ਦਾਨ ਕੀਤੇ ਹਨ, ਜੋ ਪਿਛਲੇ ਵਿੱਤੀ ਸਾਲ ਨਾਲੋਂ 76 ਫੀਸਦੀ ਵੱਧ ਹਨ। ਜਿਸ ਕਾਰਨ ਉਹ ਦੇਸ਼ ਦੇ ਸਭ ਤੋਂ ਵੱਡੇ ਦਾਨਵੀਰ ਬਣ ਗਏ ਹਨ।

ਉਨ੍ਹਾਂ ਨੇ 2022-23 ਵਿੱਤੀ ਸਾਲ ਦੌਰਾਨ ਔਸਤਨ 5.6 ਕਰੋੜ ਰੁਪਏ ਰੋਜ਼ਾਨਾ ਦਾਨ ਕੀਤੇ ਹਨ। ਜਿਸ ਕਾਰਨ ਹੁਣ ਇਸ ਤੇ ਚਰਚੇ ਚਾਰੇ ਪਾਸੇ ਛਿੜੇ ਹੋਏ ਹਨ ਤੇ ਹਰ ਕਿਸੇ ਵੱਲੋਂ ਇਸ ਦੀ ਸ਼ਲਾਘਾ ਕੀਤੀ ਜਾ ਰਹੀ । ਇਹਨਾਂ ਦੇ ਇਸ ਉਪਰਾਲੇ ਨੇ ਅੰਬਾਨੀ ਅੰਡਾਨੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਕਿਉਂਕਿ ਬਹੁਤ ਸਾਰੇ ਸ਼ਾਹੂਕਾਰ ਲੋਕ ਹੁਣ ਤੱਕ ਦਾਨ ਦੇ ਚੁੱਕੇ ਹਨ ਪਰ ਇਹ ਵਿਅਕਤੀ ਦੇਸ਼ ਦਾ ਸਭ ਤੋਂ ਵੱਡਾ ਦਾਨਵੀਰ ਬਣ ਚੁੱਕਿਆ ਹੈ ਕਿਉਂਕਿ ਇਸ ਵੱਲੋਂ ਵੱਡੀ ਰਕਮ ਦਾਨ ਕੀਤਾ ਗਈ ਹੈ l

Home ਤਾਜਾ ਜਾਣਕਾਰੀ ਇਹ ਵਿਅਕਤੀ 2042 ਕਰੋੜ ਰੁਪਏ ਦਾਨ ਦੇ ਕੇ ਬਣਿਆ ਦੇਸ਼ ਦਾ ਸਭ ਤੋਂ ਵੱਡਾ ਦਾਨਵੀਰ, ਅੰਬਾਨੀ ਅਡਾਨੀ ਨੂੰ ਵੀ ਛੱਡਿਆ ਪਿੱਛੇ

ਤਾਜਾ ਜਾਣਕਾਰੀ


