BREAKING NEWS
Search

ਇਹ ਵਿਅਕਤੀ ਹੈ 550 ਬੱਚਿਆਂ ਦਾ ਪਿਤਾ , ਵੱਖ ਵੱਖ ਦੇਸ਼ਾਂ ਚ ਰਹਿੰਦੇ ਨੇ ਇਸਦੇ ਬੱਚੇ

ਆਈ ਤਾਜਾ ਵੱਡੀ ਖਬਰ 

ਅਕਸਰ ਹੀ ਸੋਸ਼ਲ ਮੀਡੀਆ ਦੇ ਜਰੀਏ ਕੁਝ ਅਜਿਹੀਆਂ ਖਬਰਾਂ ਵਾਇਰਲ ਹੁੰਦੀਆਂ ਹਨ, ਜਿਨਾਂ ਖਬਰਾਂ ਨੂੰ ਸੁਣਣ ਤੋਂ ਬਾਅਦ ਮਨੁੱਖ ਦੇ ਪੈਰਾਂ ਹੇਠੋਂ ਜਮੀਨ ਨਿਕਲ ਜਾਂਦੀ ਹੈ l ਹੁਣ ਇਹਨਾਂ ਦਿਨੀਂ ਇੱਕ ਅਜਿਹਾ ਹੀ ਮਾਮਲਾ ਸੋਸ਼ਲ ਮੀਡੀਆ ਦੇ ਜਰੀਏ ਕਾਫੀ ਵਾਇਰਲ ਹੁੰਦਾ ਪਿਆ ਹੈ ਜਿਸ ਵਿੱਚ ਇੱਕ ਸ਼ਖਸ ਦੇ 10 ਜਾਂ 12 ਬੱਚੇ ਨਹੀਂ ਸਗੋਂ 550 ਬੱਚਿਆਂ ਦਾ ਪਿਤਾ ਹੈ ਤੇ ਇਸ ਵਿਅਕਤੀ ਦੇ ਬੱਚੇ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਰਹਿਣ ਦਿੱਤੇ ਹਨ l ਇਹ ਹੈਰਾਨੀ ਜਨਕ ਮਾਮਲਾ ਨੀਦਰਲੈਂਡ ਤੋਂ ਸਾਹਮਣੇ ਆਇਆ, ਜਿੱਥੇ ਜੋਨਾਥਨ ਜੈਕਬ ਮੇਜਰ ਨਾਮ ਦਾ ਵਿਅਕਤੀ ਦੁਨੀਆ ਭਰ ਵਿੱਚ ਸਭ ਤੋਂ ਵੱਧ ਬੱਚਿਆਂ ਦੇ ਪਿਤਾ ਵਜੋਂ ਜਾਣਿਆ ਜਾਂਦਾ ਹੈ।

ਉਹ ਨੀਦਰਲੈਂਡ ਦਾ ਵਸਨੀਕ ਹੈ। ਜਿਸ ਕਾਰਨ ਇਸ ਵਿਅਕਤੀ ਨੂੰ ਜਗਤ ਪਿਤਾ ਵੀ ਆਖਿਆ ਜਾਂਦਾ ਹੈ ਪ੍ਰਾਪਤ ਤੁਸੀਂ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਇਸ ਵਿਅਕਤੀ ਨੇ 2007 ਵਿੱਚ 25 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਸ਼ੁਕਰਾਣੂ ਦਾਨ ਕੀਤਾ ਸੀ, ਇਹੀ ਕਾਰਨ ਹੈ ਕਿ ਇਸ ਸ਼ਖਸ ਤੇ ਇਨੇ ਬੱਚੇ ਹਨ । ਇਸ ਤੋਂ ਬਾਅਦ ਉਹ ਨਹੀਂ ਰੁਕਿਆ ਅਤੇ 11 ਵੱਖ-ਵੱਖ ਸਪਰਮ ਡੋਨੇਸ਼ਨ ਕਲੀਨਿਕਾਂ ਲਈ ਸਾਈਨ ਅੱਪ ਕੀਤਾ। ਉਸ ਨੇ 550 ਦੇ ਕਰੀਬ ਬੱਚਿਆਂ ਦਾ ਰਿਕਾਰਡ ਬਣਾਇਆ ਹੈ, ਪਰ ਕਿਹਾ ਜਾਂਦਾ ਹੈ ਕਿ ਉਸ ਦੇ ਹੋਰ ਵੀ ਕਈ ਬੱਚੇ ਹਨ, ਜੋ ਵੱਖ-ਵੱਖ ਦੇਸ਼ਾਂ ਵਿਚ ਮੌਜੂਦ ਹਨ।

ਜੋਨਾਥਨ ਦਾ ਕਹਿਣਾ ਹੈ ਕਿ ਉਹ ਮੁਫਤ ਵਿਚ ਸ਼ੁਕਰਾਣੂ ਦਾਨ ਕਰਦਾ ਹੈ, ਪਰ ਕਲੀਨਿਕ ਦਾ ਕਹਿਣਾ ਹੈ ਕਿ ਉਸ ਨੇ ਇਸ ਲਈ ਪੈਸੇ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਜੋਨਾਥਨ ਦੇ ਦੇਸ਼ ਦੇ ਅੰਦਰ ਹੀ 375 ਬੱਚੇ ਹਨ। ਇਸ ਤੋਂ ਇਲਾਵਾ ਉਸ ਦੇ ਜਰਮਨੀ ਵਿਚ 80, ਬੈਲਜੀਅਮ ਵਿਚ 35, ਅਰਜਨਟੀਨਾ ਵਿਚ 4 ਅਤੇ ਆਸਟ੍ਰੇਲੀਆ ਵਿਚ 2 ਬੱਚੇ ਹਨ। ਹਾਲਾਂਕਿ ਇਹ ਸ਼ਖਸ ਇਹਨਾਂ ਬੱਚਿਆਂ ਨੂੰ ਨਹੀਂ ਮਿਲਦਾ ਪਰ ਇਨੇ ਬੱਚੇ ਉਸਦੇ ਸਿਰਫ ਤੋ ਸਿਰਫ ਸ਼ੁਕਰਾਣੂ ਦਾਨ ਕਰਨ ਦੇ ਕਾਰਨ ਹੋਏ ਹਨ।

ਸੋ ਇਸ ਸ਼ਖਸ ਦੁਨੀਆ ਭਰ ਦੇ ਵਿੱਚ ਛੜੇ ਹੋਏ ਹਨ ਤੇ ਹਰ ਕੋਈ ਇਸ ਨੂੰ ਜਗਤ ਪਿਤਾ ਦੇ ਨਾਮ ਤੋਂ ਪੁਕਾਰ ਰਿਹਾ ਹੈ l ਹਾਲਾਂਕਿ ਬਹੁਤ ਸਾਰੇ ਲੋਕ ਇਸ ਵਿਅਕਤੀ ਵੱਲੋਂ ਕੀਤੇ ਜਾ ਰਹੇ ਇਸ ਦਾਨ ਦੇ ਕਾਰਨ ਹੈਰਾਨਗੀ ਦਾ ਵੀ ਪ੍ਰਗਟਾਵਾ ਕਰ ਰਹੇ ਹਨ। ਪਰ ਇਸ ਵਜਹਾ ਦੇ ਕਾਰਨ ਬਹੁਤ ਸਾਰੇ ਘਰ ਦੇ ਵਿੱਚ ਕਿਲਕਾਰੀਆਂ ਗੂੰਜੀਆਂ ਹਨ ਤੇ ਕਈ ਪਰਿਵਾਰਾਂ ਨੂੰ ਖੁਸ਼ੀਆਂ ਮਿਲੀਆਂ ਹਨ।



error: Content is protected !!