ਆਈ ਤਾਜ਼ਾ ਵੱਡੀ ਖਬਰ
ਦੁਨੀਆ ਵਿੱਚ ਕਈ ਅਜਿਹੇ ਅਜੀਬੋ-ਗਰੀਬ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਥੇ ਲੋਕਾਂ ਨੂੰ ਰਾਤੋ-ਰਾਤ ਆਪਣੀ ਸਾਰੀ ਦੌਲਤ ਤੋਂ ਹੱਥ ਧੋਣਾ ਪੈ ਜਾਂਦਾ ਹੈ। ਉਥੇ ਹੀ ਬਹੁਤ ਸਾਰੇ ਲੋਕਾਂ ਨੂੰ ਫਰਸ਼ ਤੋਂ ਅਰਸ਼ ਤੇ ਪਹੁੰਚਦੇ ਵੀ ਦੇਖਿਆ ਜਾਂਦਾ ਹੈ। ਸਿਆਣੇ ਵੀ ਅਕਸਰ ਇਹ ਕਹਿੰਦੇ ਹੋਏ ਵੇਖੇ ਜਾਂਦੇ ਹਨ ਕਿ ਜਦੋਂ ਵੀ ਰੱਬ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ। ਉਥੇ ਹੀ ਕਈ ਵਾਰ ਹਾਲਾਤ ਅਜਿਹੇ ਵੀ ਬਣ ਜਾਂਦੇ ਹਨ ਕਿ ਇਨਸਾਨ ਰਾਤੋ-ਰਾਤ ਰਾਜੇ ਤੋਂ ਭਿਖਾਰੀ ਬਣ ਜਾਂਦਾ ਹੈ। ਅਜਿਹੇ ਹਾਦਸੇ ਵਾਪਰਣ ਨਾਲ ਬਹੁਤ ਸਾਰੇ ਇਨਸਾਨ ਮਾਨਸਿਕ ਰੋਗੀ ਵੀ ਬਣ ਜਾਂਦੇ ਹਨ।
ਉਨ੍ਹਾਂ ਲਈ ਅਜਿਹੇ ਹਾਦਸਿਆਂ ਨੂੰ ਸਹਿਣ ਕਰਨਾ ਵੱਸ ਤੋਂ ਬਾਹਰ ਹੋ ਜਾਂਦਾ ਹੈ। ਹੁਣ ਇਸ ਮਸ਼ਹੂਰ ਕਲਾਕਾਰ ਬਾਰੇ ਖਬਰ ਸਾਹਮਣੇ ਆਈ ਹੈ ਜਿੱਥੇ ਰਾਤੋ-ਰਾਤ ਕੰਗਾਲ ਹੋ ਗਿਆ ਹੈ ਅਤੇ ਜਿਸ ਦੇ ਖਾਤੇ ਵਿਚ 21 ਕਰੋੜ ਰੁਪਏ 50 ਹਜ਼ਾਰ ਵਿੱਚ ਤਬਦੀਲ ਹੋ ਗਏ ਹਨ। ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਇੰਗਲੈਂਡ ਤੋਂ ਸਾਹਮਣੇ ਆਇਆ ਹੈ ਜਿੱਥੇ ਯੂਟਿਊਬ ਦੇ ਰਾਹੀ ਸਟਾਰ ਬਣਨ ਵਾਲਾ ਇਕ ਨੌਜਵਾਨ ਸ਼ੋਸ਼ਲ ਮੀਡੀਆ ਦੇ ਉਪਰ ਕੇ ਐਸ ਆਈ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਬ੍ਰਿਟਿਸ਼ ਯੂਟਿਊਬਰ ਹੈ।
ਵੈਸੇ ਇਸ ਨੌਜਵਾਨ ਦਾ ਅਸਲ ਨਾਮ Olajide Olayinka Williams ਹੈ। ਜਿਸ ਨੂੰ ਕਰਿਪਟੋਕਰੰਸੀ ਕਰੈਸ਼ ਹੋਣ ਤੋਂ ਬਾਅਦ 3 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। ਉੱਥੇ ਹੀ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰੈਪਰ ਕੇ ਐਸ ਆਈ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਵੱਲੋਂ ਲੂਨਾ ਦੀ ਖਰੀਦ ਵਿੱਚ 2.8 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਗਿਆ ਸੀ। ਜਿਸ ਦੀ ਕੀਮਤ ਇਕ ਕਰੋੜ ਰੁਪਏ ਬਣਦੀ ਹੈ । ਇੱਥੇ ਜੁਲਾਈ 2021 ਤੋਂ ਬਾਅਦ ਇਸ ਦੀ ਕੀਮਤ ਵਿੱਚ ਲਗਾਤਾਰ ਗਿਰਾਵਟ ਆਈ ਹੈ। ਉੱਥੇ ਹੀ ਹੁਣ ਇਸਦੀ ਕੀਮਤ ਘੱਟ ਕੇ 50 ਹਜ਼ਾਰ ਤੋਂ ਵੀ ਘੱਟ ਰਹਿ ਗਈ ਹੈ।
ਇਸ ਵਿਅਕਤੀ ਵੱਲੋਂ ਆਪਣਾ ਯੂਟਿਊਬ ਚੈਨਲ ਵੀ 2009 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਉਸਦੇ ਹੁਣ ਯੂ-ਟਿਊਬ ਚੈਨਲ ਹਨ ਜਿਸ ਉਪਰ 36 ਮਿਲੀਅਨ ਤੋਂ ਵੱਧ ਸਬਸਕਰਾਈਬਰ ਹਨ। ਜਿੱਥੇ ਰਾਤੋ ਰਾਤ ਹੋਏ ਏਨੇ ਜ਼ਿਆਦਾ ਨੁਕਸਾਨ ਦੇ ਚਲਦੇ ਹੋਏ ਹੋਏ ਇਹ ਵਿਅਕਤੀ ਮਾਨਸਿਕ ਤਣਾਅ ਵਿਚ ਵੀ ਚਲਾ ਗਿਆ ਸੀ। ਉੱਥੇ ਹੀ ਹੁਣ ਇਸ ਵਿਅਕਤੀ ਵੱਲੋਂ ਆਪਣੇ ਆਪ ਨੂੰ ਸੰਭਾਲਿਆ ਗਿਆ ਹੈ।
Home ਤਾਜਾ ਜਾਣਕਾਰੀ ਇਹ ਮਸ਼ਹੂਰ ਕਲਾਕਾਰ ਰਾਤੋ ਰਾਤੋ ਹੋਇਆ ਕੰਗਾਲ, ਖਾਤੇ ਚੋਂ 21 ਕਰੋੜ ਬਦਲੇ 50 ਹਜਾਰ ਚ- ਤਾਜਾ ਵੱਡੀ ਖਬਰ

ਤਾਜਾ ਜਾਣਕਾਰੀ