ਆਈ ਤਾਜਾ ਵੱਡੀ ਖਬਰ
ਜਦੋਂ ਸਰੀਰ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਹੁੰਦੀ ਹੈ ਜਾਂ ਸਰੀਰ ਵਿੱਚ ਕੋਈ ਜਦੋਂ ਭਿਆਨਕ ਬਿਮਾਰੀ ਲੱਗ ਜਾਂਦੀ ਹੈ ਤਾਂ, ਡਾਕਟਰਾਂ ਦੀ ਸਲਾਹ ਅਨੁਸਾਰ ਉਸ ਬੰਦੇ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਤਾਂ ਜੋ ਉਸਦਾ ਸਹੀ ਤਰੀਕੇ ਦੇ ਨਾਲ ਇਲਾਜ ਹੋ ਸਕੇ ਤੇ ਉਹ ਠੀਕ ਹੋ ਕੇ ਵਾਪਸ ਆਪਣੇ ਘਰ ਜਾ ਸਕੇ l ਸ਼ੌਂਕ ਦੇ ਲਈ ਕੋਈ ਵੀ ਹਸਪਤਾਲ ਦੇ ਵਿੱਚ ਭਰਤੀ ਨਹੀਂ ਹੁੰਦਾ, ਸਗੋਂ ਸਰੀਰ ਵਿੱਚ ਪੈਦਾ ਹੋਈਆਂ ਸਮੱਸਿਆਵਾਂ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਂਦੀਆਂ ਹਨ l ਪਰ ਅੱਜ ਤੁਹਾਨੂੰ ਇੱਕ ਅਜਿਹੇ ਬੰਦੇ ਬਾਰੇ ਦੱਸਾਂਗੇ ਜੋ 50 ਸਾਲਾਂ ਤੋਂ ਹਸਪਤਾਲ ਦੇ ਵਿੱਚ ਭਰਤੀ ਰਿਹਾ l ਇਸ ਪਿੱਛੇ ਦੀ ਵਜਹਾ ਸੁਣ ਕੇ ਤੁਹਾਡੇ ਲਈ ਹੋਸ਼ ਉੱਡ ਜਾਣਗੇ l
ਇਸ ਵਿਅਕਤੀ ਦਾ ਨਾਂ ਚਾਰਲਸ ਏਸਲਰ ਹੈ। ਰਿਪੋਰਟ ਮੁਤਾਬਕ ਚਾਰਲਸ ਨੂੰ ਪਹਿਲੀ ਵਾਰ ‘ਲਰਨਿੰਗ ਡਿਸਏਬਿਲਟੀ’ ਤੇ ਮਿਰਗੀ ਕਾਰਨ 10 ਸਾਲ ਦੀ ਉਮਰ ਵਿੱਚ ਹਸਪਤਾਲ ਲਿਜਾਇਆ ਗਿਆ ਸੀ। ਹੁਣ ਚਾਰਲਸ 62 ਸਾਲ ਦੇ ਹਨ ਅਤੇ ਆਖਰਕਾਰ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉਸ ਨੇ ਦੱਸਿਆ ਕਿ ਉਸ ਨੇ ਕਈ ਸਾਲ ਹਸਪਤਾਲ ਦੇ ਬਿਸਤਰੇ ‘ਤੇ ਬਿਤਾਏ ਅਤੇ ਕਦੇ ਉਥੋਂ ਬਾਹਰ ਨਹੀਂ ਆਇਆ, ਪਰ ਉਸ ਨੂੰ ਇਹ ਜ਼ਿੰਦਗੀ ਬਿਲਕੁਲ ਵੀ ਪਸੰਦ ਨਹੀਂ ਸੀ। ਜਿਸ ਤੋਂ ਬਾਅਦ ਉਨਾਂ ਦੇ ਭਰਾ ਤੇ ਭੈਣ ਵੱਲੋਂ ਉਹਨਾਂ ਨੂੰ ਹਸਪਤਾਲ ਤੋਂ ਬਾਹਰ ਕੱਢਣ ਦੇ ਲਈ ਕਾਫੀ ਸੰਘਰਸ਼ ਕੀਤਾ ਗਿਆ ਸੀ ਤੇ ਅੰਤ ਨਤੀਜੇ ਵਜੋਂ ਚਾਰਲਸ ਨੂੰ 62 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਆਪਣੇ ਫਲੈਟ ਦੀਆਂ ਚਾਬੀਆਂ ਮਿਲੀਆਂ।
ਚਾਰਲਸ, ਜੋ ਗਲਾਸਗੋ ਵਿੱਚ ਵੱਡਾ ਹੋਇਆ, ਕਹਿੰਦਾ ਹੈ ਕਿ ‘ਮੈਂ ਹੁਣ ਬਾਹਰ ਜਾ ਸਕਦਾ ਹਾਂ ਅਤੇ ਕਿਤੇ ਵੀ ਜਾ ਸਕਦਾ ਹਾਂ। ਮੈਂ ਸੜਕ ਦੇ ਕਿਨਾਰੇ ਪੱਬ ਵਿੱਚ ਜਾ ਸਕਦਾ ਹਾਂ ਅਤੇ ਦੁਪਹਿਰ ਦਾ ਖਾਣਾ ਖਾ ਸਕਦਾ ਹਾਂ। ਮੈਨੂੰ ਮੱਛੀ ਅਤੇ ਚਿਪਸ ਪਸੰਦ ਹਨ। ਇਹ ਚੰਗਾ ਮਹਿਸੂਸ ਹੁੰਦਾ ਹੈ, ਕਿਉਂਕਿ ਮੈਨੂੰ ਪਹਿਲਾਂ ਕਦੇ ਕੋਈ ਆਜ਼ਾਦੀ ਨਹੀਂ ਸੀ। ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਚਾਰਲਸ ਨੇ ਦੱਸਿਆ ਕਿ ਉਹ ਆਪਣੇ ਲਾਉਂਜ ‘ਚ ਬੈਠ ਕੇ ਜੇਮਸ ਬਾਂਡ ਦੀਆਂ ਫਿਲਮਾਂ ਦੇਖਣਾ ਪਸੰਦ ਕਰਦਾ ਹੈ। ਉਹ ਆਪਣੇ ਲਈ ਖਾਣਾ ਬਣਾਉਣਾ, ਬਾਗ ਬਣਾਉਣਾ ਅਤੇ ਸਾਫ਼ ਕਰਨਾ ਸਿੱਖ ਰਿਹਾ ਹੈ।
ਸੋ ਆਮ ਤੌਰ ਤੇ ਇੱਕ ਮਰੀਜ਼ ਲਈ ਹਸਪਤਾਲ ਦੇ ਵਿੱਚ ਦੋ ਤੋਂ ਤਿੰਨ ਦਿਨ ਬਿਤਾਉਣਾ ਵੀ ਔਖਾ ਹੋ ਜਾਂਦਾ ਹੈ, ਪਰ ਇਸ ਸ਼ਖਸ ਨੇ ਆਪਣੀ ਬਿਮਾਰੀ ਕਾਰਨ ਇੰਨੇ ਸਾਲ ਹਸਪਤਾਲ ਦੇ ਵਿੱਚ ਬਿਤਾਏ ਤੇ ਜਿਸ ਕਾਰਨ ਉਸਦੇ ਜੀਵਨ ਦੇ ਵਿੱਚ ਉਸਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਉਹ ਇਸ ਦੌਰਾਨ ਮਾਨਸਿਕ ਤੇ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਸੀ। ਸੋ ਇਸ ਸ਼ਖਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਲੰਬੇ ਸੰਘਰਸ਼ ਤੋਂ ਬਾਅਦ ਉਸ ਨੂੰ ਹਸਪਤਾਲ ਦੀ ਜ਼ਿੰਦਗੀ ਤੋਂ ਬਾਹਰ ਕੱਢਿਆ ਗਿਆ।
ਤਾਜਾ ਜਾਣਕਾਰੀ