ਆਈ ਤਾਜਾ ਵੱਡੀ ਖਬਰ
ਕਹਿੰਦੇ ਹਨ ਜਵਾਨੀ ਦੇ ਵਿੱਚ ਖਾਦੀਆਂ ਚੰਗੀਆਂ ਖੁਰਾਕਾਂ ਬੁੜਾਪੇ ਦੇ ਵਿੱਚ ਕੰਮ ਆਉਂਦੀਆਂ ਹਨ l ਪਰ ਅੱਜ ਕੱਲ ਦੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਰੇਕ ਚੀਜ਼ ਵਿੱਚ ਮਿਲਾਵਟ ਹੁੰਦੀ ਜਾ ਰਹੀ ਹੈ, ਉਸਦੇ ਚਲਦੇ ਲੋਕ ਛੋਟੀ ਉਮਰ ਵਿੱਚ ਹੀ ਕਈ ਪ੍ਰਕਾਰ ਦੀਆਂ ਬਿਮਾਰੀਆਂ ਦੇ ਨਾਲ ਪੀੜਿਤ ਹੁੰਦੇ ਪਏ ਹਨ। ਜਦੋਂ ਸਰੀਰ ਨੂੰ ਬਿਮਾਰੀਆਂ ਲੱਗਦੀਆਂ ਹਨ ਤੇ ਫਿਰ ਮੌਤ ਵੀ ਜਲਦੀ ਆ ਜਾਂਦੀ ਹੈ l ਅੱਜ ਕੱਲ ਦੇ ਸਮੇਂ ਵਿੱਚ ਲੋਕ ਛੋਟੀਆਂ ਛੋਟੀਆਂ ਉਮਰਾਂ ਵਿੱਚ ਬੁੜਾਪੇ ਦਾ ਸ਼ਿਕਾਰ ਹੋ ਜਾਂਦੇ ਹਨ l ਪਰ ਅੱਜ ਤੁਹਾਨੂੰ ਇੱਕ ਅਜਿਹੇ ਬਜ਼ੁਰਗ ਬਾਰੇ ਦੱਸਾਂਗੇ, ਜਿਨਾਂ ਦੀ ਉਮਰ 110 ਸਾਲ ਹੈ ਤੇ ਇਹ ਬਜ਼ੁਰਗ ਹਾਲੇ ਤੱਕ ਆਪਣੇ ਸਾਰੇ ਕੰਮ ਹੱਥੀ ਕਰਦਾ ਹੈ।
ਇੱਕ ਰਿਪੋਰਟ ਦੇ ਮੁਤਾਬਕ ਅਮਰੀਕਾ ਦੇ ਨਿਊਜਰਸੀ ਦੇ ਰਹਿਣ ਵਾਲੇ ਵਿਨਸੇਂਟ ਡਰਾਂਸਫੀਲਡ ਨੇ ਪਿਛਲੇ ਦਿਨੀ ਆਪਣਾ 110ਵਾਂ ਜਨਮਦਿਨ ਮਨਾਇਆ। ਇਸ ਦੇ ਨਾਲ ਹੀ ਉਸ ਨੇ ਹੈਰਾਨੀਜਨਕ ਦਾਅਵਾ ਕੀਤਾ ਕਿ ਕੈਂਸਰ, ਡਿਮੈਂਸ਼ੀਆ ਦੀ ਗੱਲ ਤਾਂ, ਛੱਡੋ, ਉਸ ਨੂੰ ਕਦੇ ਵੀ ਪਿੱਠ ਦਰਦ ਅਤੇ ਸਿਰ ਦਰਦ ਵਰਗੀਆਂ ਬੀਮਾਰੀਆਂ ਨਹੀਂ ਹੋਈਆਂ, ਜਿਸ ਕਾਰਨ ਉਹ ਅੱਜ ਵੀ ਆਪਣੇ ਆਪ ਨੂੰ ਕਾਫੀ ਫਿੱਟ ਮਹਿਸੂਸ ਕਰਦਾ, ਇਨਾ ਹੀ ਨਹੀਂ ਸਗੋਂ ਇਹ ਬਜ਼ੁਰਗ ਇਸ ਉਮਰ ਦੇ ਵਿੱਚ ਵੀ ਸਾਰਾ ਕੰਮ ਹੱਥੀ ਕਰਨਾ ਪਸੰਦ ਕਰਦਾ ਹੈ l
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇੰਨੀ ਵੱਡੀ ਉਮਰ ਦੇ ਹੋਣ ਦੇ ਬਾਵਜੂਦ ਉਹ ਲਿਟਲ ਫਾਲਸ ਸਥਿਤ ਆਪਣੇ ਘਰ ‘ਚ ਇਕੱਲਾ ਰਹਿੰਦਾ ਹੈ। ਉਸਨੇ ਆਪਣੀ ਸਹਾਇਤਾ ਲਈ ਕੋਈ ਨੌਕਰ ਜਾਂ ਨੌਕਰ ਨਹੀਂ ਰੱਖਿਆ ਹੈ। ਇੰਨੀ ਵੱਡੀ ਉਮਰ ਦੇ ਹੋਣ ਦੇ ਬਾਵਜੂਦ ਉਹ ਆਪਣਾ ਸਾਰਾ ਕੰਮ ਆਪ ਹੀ ਕਰਦਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਅਦਭੁਤ ਲੋਕਾਂ ਵਿੱਚੋਂ ਇੱਕ ਹੈ ਜੋ 100 ਸਾਲ ਦੇ ਹੋਣ ਦੇ ਬਾਵਜੂਦ ਚੰਗੀ ਜ਼ਿੰਦਗੀ ਜੀਅ ਰਹੇ ਹਨ ਅਤੇ ਇਹ ਸਭ ਅਨੁਸ਼ਾਸਿਤ ਜੀਵਨ ਜਿਉਣ ਕਾਰਨ ਹੀ ਹੋਇਆ ਹੈ, ਡਰੇਨਸਫੀਲਡ ਦਾ ਕਹਿਣਾ ਹੈ ਕਿ ਉਸ ਦਾ ਜਨਮ 1914 ਵਿੱਚ ਹੋਇਆ ਸੀ ਅਤੇ ਉਸ ਨੇ ਆਪਣੀ ਜਵਾਨੀ ਦੌਰਾਨ ਸਿਗਰਟ ਬਹੁਤ ਪੀਤੀ ਪਰ ਇੱਕ ਦਿਨ ਅਜਿਹਾ ਹੋਇਆ ਕਿ ਉਸਨੇ ਸਿਗਰਟ ਛੱਡ ਦਿੱਤੀ। ਇਸ ਬਜ਼ੁਰਗ ਵੱਲੋਂ ਆਪਣੀ ਸਿਹਤ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਤੇ ਇਹ ਬਜ਼ੁਰਗ ਇਸ ਉਮਰ ਦੇ ਵਿੱਚ ਵੀ ਕਾਫੀ ਪੀਣ ਦਾ ਬਹੁਤ ਜਿਆਦਾ ਸ਼ੌਕੀਨ ਹੈ ਤੇ ਹਰ ਰੋਜ਼ ਇਹ ਦਿਨ ਵਿੱਚ ਦੋ ਵਾਰ ਕੌਫੀ ਪੀਂਦਾ ਹੈ ਤੇ ਦਿਨ ਵਿੱਚ ਤਿੰਨ ਵਾਰ ਫਲ ਫਰੂਟ ਖਾਣੇ ਪਸੰਦ ਕਰਦਾ ਹੈ।
ਤਾਜਾ ਜਾਣਕਾਰੀ