ਆਈ ਤਾਜਾ ਵੱਡੀ ਖਬਰ
ਦੁਨੀਆਂ ਭਰ ਦੇ ਵਿੱਚ ਅਜਿਹੇ ਬਹੁਤ ਸਾਰੇ ਕੰਮ ਕਾਜ ਹਨ ਜੋ ਕਰਨ ਦੇ ਵਿੱਚ ਬੇਹਦ ਹੀ ਖਤਰਨਾਕ ਹੈ ਪਰ ਉਹਨਾਂ ਬਦਲੇ ਲੱਖਾਂ ਰੁਪਏ ਪ੍ਰਾਪਤ ਹੁੰਦੇ ਹਨ, ਜਿਸ ਨਾਲ ਮਨੁੱਖ ਦੀ ਜ਼ਿੰਦਗੀ ਸੁਖਾਲੀ ਹੋ ਜਾਂਦੀ ਹੈ l ਅਜਿਹੇ ਕੰਮਾਂ ਨੂੰ ਕਰਦੇ ਹੋਏ ਕਈ ਵਾਰ ਮਨੁੱਖ ਦੀ ਜਾਨ ਤੱਕ ਚਲੀ ਜਾਂਦੀ ਹੈ ਪਰ ਇਸ ਦੇ ਬਾਵਜੂਦ ਵੀ ਕਈ ਲੋਕ ਪੈਸੇ ਖਾਤਰ ਅਜਿਹੇ ਕੰਮ ਕਰਨ ਨੂੰ ਮਜਬੂਰ ਹੋ ਜਾਂਦੇ ਹਨ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ ਔਰਤ ਵੱਲੋਂ ਬੇਹਦ ਹੀ ਖਤਰਨਾਕ ਕੰਮ ਕੀਤਾ ਜਾਂਦਾ ਹੈ ਤੇ ਉਹ ਇਸੇ ਕੰਮ ਦੇ ਜਰੀਏ ਮਹੀਨੇ ਦੇ ਲੱਖਾਂ ਰੁਪਏ ਕਮਾਉਂਦੀ ਹੈ l ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਸ ਔਰਤ ਦਾ ਨਾਂ ਲਾਰਕਿਨ ਬੋਹਾਨ ਹੈ।
ਉਸ ਦੀ ਉਮਰ 44 ਸਾਲ ਹੈ। ਉਹ ਦੁਨੀਆ ਦੇ ਸਭ ਤੋਂ ਡੂੰਘੇ ਸਮੁੰਦਰਾਂ ਵਿੱਚ ਕੰਮ ਕਰਦੀ ਹੈ। ਉਸਨੇ ਖੁਲਾਸਾ ਕੀਤਾ ਹੈ ਕਿ ਕਿਵੇਂ ਉਹ ਬਹੁਤ ਸਾਰਾ ਪੈਸਾ ਕਮਾਉਂਦੀ ਹੈ ਅਤੇ ਐਸ਼ੋ-ਆਰਾਮ ਵਾਲਾ ਜੀਵਨ ਬਤੀਤ ਕਰਦੀ ਹੈ। ਇਸ ਔਰਤ ਦੇ ਮੁਤਾਬਿਕ ਉਹ ਮਹੀਨੇ ਦੇ ਲੱਖਾਂ ਰੁਪਏ ਕਮਾ ਕੇ ਆਪਣੀ ਜਿੰਦਗੀ ਚੰਗੇ ਤਰੀਕੇ ਦੇ ਨਾਲ ਜਿਉਂਦੀ ਹੈ l ਉਹ ਕਹਿੰਦੀ ਹੈ ਕਿ ਜੋ ਕੰਮ ਉਹ ਕਰਦੀ ਹੈ, ਜੇਕਰ ਤੁਸੀਂ ਚਾਹੋ ਤਾਂ ਤੁਸੀਂ 700 ਪੌਂਡ ਯਾਨੀ ਲਗਭਗ 73 ਹਜ਼ਾਰ ਰੁਪਏ ਪ੍ਰਤੀ ਦਿਨ ਵੀ ਕਮਾ ਸਕਦੇ ਹੋ ਤੇ ਰਹਿਣ-ਸਹਿਣ ਦਾ ਸਾਰਾ ਪ੍ਰਬੰਧ ਮੁਫਤ ਹੋਵੇਗਾ, ਪਰ ਨਾਲ ਹੀ ਉਹ ਇਹ ਵੀ ਸਲਾਹ ਦਿੰਦੀ ਹੈ ਕਿ ਉਸ ਦਾ ਕੰਮ ਕਮਜ਼ੋਰ ਦਿਲ ਲਈ ਨਹੀਂ।
ਇਸ ਔਰਤ ਵੱਲੋਂ ਦੱਸਿਆ ਗਿਆ ਕਿ ਉਸ ਨੇ ਪਿਛਲੇ 12 ਸਾਲਾਂ ਵਿੱਚ ਸੱਤ ਸਮੁੰਦਰਾਂ ਦੀ ਯਾਤਰਾ ਕੀਤੀ ਹੈ ਅਤੇ ਇੱਥੋਂ ਤੱਕ ਕਿ ਬਦਨਾਮ ਉੱਤਰੀ ਸਾਗਰ ਅਤੇ ਰੋਂਗਟੇ ਖੜ੍ਹੇ ਕਰਨ ਵਾਲਾ ਮਾਰੀਆਨਾ ਟ੍ਰੈਂਚ ਦਾ ਵੀ ਦੌਰਾ ਕੀਤਾ ਹੈ, ਜਿਸਨੂੰ ਦੁਨੀਆ ਦਾ ਸਭ ਤੋਂ ਡੂੰਘਾ ਸਮੁੰਦਰ ਕਿਹਾ ਜਾਂਦਾ ਹੈ। ਇਸ ਦੀ ਡੂੰਘਾਈ ਲਗਭਗ 11 ਕਿਲੋਮੀਟਰ ਹੈ।
ਉਸ ਦਾ ਕਹਿਣਾ ਹੈ ਕਿ ਉਸ ਨੂੰ ਕਰੇਨਾਂ ਅਤੇ ਭਾਰੀ ਸਾਜ਼ੋ-ਸਾਮਾਨ ਨਾਲ ਸਮੁੰਦਰ ਦੀ ਡੂੰਘਾਈ ਵਿਚ ਕੰਮ ਕਰਨਾ ਪੈਂਦਾ ਹੈ, ਉਸ ਵੱਲੋਂ ਆਖਿਆ ਗਿਆ ਸੀ ਉਸ ਦੇ ਕੰਮ ਦੇ ਵਿੱਚ ਬਹੁਤ ਜਿਆਦਾ ਖਤਰਾ ਹੈ, ਪਰ ਇਸ ਦੇ ਬਾਵਜੂਦ ਵੀ ਉਹ ਇਹਨਾਂ ਜ਼ੋਖੀਮਾ ਵਿੱਚ ਪੈ ਕੇ ਆਪਣੇ ਕੰਮ ਨੂੰ ਪੂਰਾ ਕਰਦੀ ਹੈ ਤੇ ਮਹੀਨੇ ਦੇ ਲੱਖਾਂ ਰੁਪਏ ਕਮਾ ਕੇ ਆਪਣੇ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੀ ਹੈ ।
ਤਾਜਾ ਜਾਣਕਾਰੀ