BREAKING NEWS
Search

ਇਹ ਇਨਸਾਨ 14 ਸਾਲਾਂ ਤੋਂ ਰਹਿ ਰਿਹਾ ਏਅਰਪੋਰਟ ਤੇ – ਹੈਰਾਨਗੀ ਵਾਲੀ ਹੈ ਹੈ ਵਜ੍ਹਾ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਅਜੀਬੋ-ਗਰੀਬ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਨੂੰ ਸੁਣ ਕੇ ਹਰ ਇਨਸਾਨ ਹੈਰਾਨ ਰਹਿ ਜਾਂਦਾ ਹੈ। ਚੀਨ ਵਿੱਚ ਫੈਲਣ ਵਾਲੀ ਕਰੋਨਾ ਨੇ ਜਿੱਥੇ ਸਾਰੇ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ। ਉੱਥੇ ਹੀ ਚੀਨ ਵੱਲੋਂ ਜਿੱਥੇ ਵਿਕਾਸ ਨੂੰ ਲੈ ਕੇ ਬਹੁਤ ਸਾਰੇ ਸ਼ਲਾਘਾਯੋਗ ਕਦਮ ਚੁੱਕੇ ਜਾਂਦੇ ਹਨ ਉਥੇ ਹੀ ਚੀਨ ਨਾਲ ਜੁੜੀਆਂ ਕਈ ਅਜਿਹੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਹਨ ਜੋ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ। ਜਿੱਥੇ ਦੁਨੀਆਂ ਵਿੱਚ ਹਰ ਪਰਿਵਾਰ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਸ਼ਰਾਬ ਨੂੰ ਬੁਰਾ ਸਮਝਿਆ ਜਾਂਦਾ ਹੈ ਜਿਸਦੇ ਕਾਰਨ ਕਈ ਪਰਿਵਾਰਕ ਵਿਵਾਦ ਵੀ ਸਾਹਮਣੇ ਆ ਜਾਂਦੇ ਹਨ।

ਹੁਣ ਇੱਥੇ ਇਹ ਇਨਸਾਨ 14 ਸਾਲਾਂ ਤੋਂ ਇਸ ਕਾਰਨ ਏਅਰਪੋਰਟ ਤੇ ਰਹਿ ਰਿਹਾ ਹੈ। ਜਿਸ ਬਾਰੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਚੀਨ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ ਵੇਈ ਜਿਆਨਗੁਓ ਪਿਛਲੇ 14 ਸਾਲਾਂ ਤੋਂ ਬੀਜਿੰਗ ਦੇ ਇੰਟਰਨੈਸ਼ਨਲ ਹਵਾਈ ਅੱਡੇ ਤੇ ਇਸ ਕਾਰਨ ਰਹਿ ਰਿਹਾ ਹੈ ਕਿਉਂਕਿ ਉਸ ਦੇ ਪਰਿਵਾਰ ਵੱਲੋਂ ਉਸ ਨੂੰ ਸਿਗਰਟਨੋਸ਼ੀ ਅਤੇ ਸ਼ਰਾਬ ਛੱਡਣ ਬਾਰੇ ਆਖਿਆ ਜਾ ਰਿਹਾ ਸੀ। ਇਸ ਵਿਅਕਤੀ ਵੱਲੋਂ ਇਹ ਸਭ ਕੁਝ ਛੱਡਣ ਦੀ ਬਜਾਏ ਆਪਣੇ ਘਰ ਅਤੇ ਪਰਿਵਾਰ ਨੂੰ ਛੱਡਿਆ ਗਿਆ ਜੋ ਕਿ ਆਪਣੇ ਘਰ ਨੂੰ ਛੱਡ ਕੇ ਪਿਛਲੇ 14 ਸਾਲਾਂ ਤੋਂ ਇਸ ਹਵਾਈ ਅੱਡੇ ਤੇ ਬਣੇ ਹੋਏ ਵੇਟਿੰਗ ਏਰੀਏ ਵਿੱਚ ਰਹਿ ਰਿਹਾ ਹੈ।

ਇਸ ਵਿਅਕਤੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜਿੱਥੇ ਘਰ ਛੱਡਣ ਤੋਂ ਪਹਿਲਾਂ ਉਸ ਵੱਲੋਂ ਕੁੱਝ ਦਿਨ ਰੇਲਵੇ ਸਟੇਸ਼ਨ ਉੱਤੇ ਗੁਜ਼ਾਰੇ ਗਏ ਸਨ, ਉਸ ਤੋਂ ਬਾਅਦ ਉਹ ਇਸ ਸਮੇਂ ਆਪਣੇ ਸਲੀਪਿੰਗ ਬੈਗ ਅਤੇ ਕੁਝ ਹੋਰ ਸਮਾਨ ਦੇ ਨਾਲ ਹਵਾਈ ਅੱਡੇ ਉਪਰ ਰਹਿ ਰਿਹਾ ਹੈ।

ਜਿੱਥੇ ਉਸ ਵੱਲੋਂ ਆਪਣਾ ਇੱਕ ਛੋਟਾ ਜਿਹਾ ਕਿਚਨ ਬਣਾਇਆ ਗਿਆ ਹੈ ਅਤੇ ਉਹ ਆਪਣੀ ਮਰਜ਼ੀ ਦੇ ਨਾਲ ਖਾਹ ਪੀ ਰਿਹਾ ਹੈ। ਉਸ ਵੱਲੋਂ ਕਿਸੇ ਵੀ ਯਾਤਰੀ ਨੂੰ ਹਵਾਈ ਅੱਡੇ ਤੇ ਆਉਦੇ ਜਾਦੇ ਸਮੇ ਪ੍ਰੇਸ਼ਾਨ ਨਹੀਂ ਕੀਤਾ ਜਾਂਦਾ ਇਸ ਲਈ ਹਵਾਈ ਅੱਡੇ ਦੇ ਅਧਿਕਾਰੀਆਂ ਵੱਲੋਂ ਵੀ ਉਸ ਨੂੰ ਜਾਣ ਲਈ ਨਹੀਂ ਆਖਿਆ ਗਿਆ ਹੈ।



error: Content is protected !!