ਆਈ ਤਾਜਾ ਵੱਡੀ ਖਬਰ
ਕਹਿੰਦੇ ਹਨ ਜੇਕਰ ਕੁਝ ਕਰਨ ਦੀ ਇੱਛਾ ਦ੍ਰਿੜ ਹੋਵੇ ਤਾਂ ,ਇਨਸਾਨ ਵੱਡੀਆਂ ਵੱਡੀਆਂ ਉਪਲੱਬਧੀਆਂ ਵੀ ਹਾਸਲ ਕਰ ਲੈਂਦਾ ਹੈ , ਹੁਣ ਤੱਕ ਅਜਿਹੇ ਬਹੁਤ ਸਾਰੇ ਲੋਕ ਹਨ ,ਜ੍ਹਿਨਾਂ ਆਪਣੇ ਦਮ ਤੇ ਪੂਰੀਆਂ ਦੁਨੀਆ ਭਰ ‘ਚ ਆਪਣਾ ਨਾਮ ਚਮਕਾ ਲਿਆ ਹੈ l ਕਈ ਲੋਕਾਂ ਨੇ ਛੋਟੀ ਉਮਰੇ ਉੱਚੇ ਮੁਕਾਮ ਹਾਸਲ ਕੀਤੇ ਹਨ , ਅਜੇਹੀ ਹੀ ਬੱਚੀ ਬਾਰੇ ਦੱਸਾਂਗੇ ਜਿਸਨੇ 11 ਸਾਲ ਦੀ ਉਮਰ ਚ ਆਪਣਾ ਨਾਮ ਦੁਨੀਆ ਭਰ ਵਿੱਚ ਚਮਕਾ ਲਿਆ ਹੈ , ਦਰਅਸਲ ਇਕ 11 ਸਾਲਾਂ ਬੱਚੀ ਦਾ ਦਿਮਾਗ ਆਈਨਸਟੀਨ ਤੋਂ ਵੀ ਤੇਜ਼ ਹੈ , ਜਿਸ ਕਾਰਨ ਉਸਨੂੰ ਜਲਦ ਹੀ ਮਾਸਟਰਸ ਦੀ ਡਿਗਰੀ ਮਿਲਣ ਜਾ ਰਹੀ ਹੈ l
ਇੱਕ ਪਾਸੇ ਅਲਬਰਟ ਆਇਨਸਟੀਨ ਜਾਂ ਸਟੀਫਨ ਹਾਕਿੰਗ ਨੂੰ ਦੁਨੀਆ ਭਰ ਦੇ ਸਭ ਤੋਂ ਤੇਜ਼ ਦਿਮਾਗ ਵਾਲੇ ਵਿਅਕਤੀ ਵਜੋਂ ਯਾਦ ਕੀਤਾ ਜਾਂਦਾ , ਪਰ ਹੁਣ ਇੱਕ 11 ਸਾਲ ਦੀ ਕੁੜੀ ਨੇ ਆਈਕਿਊ ‘ਚ ਵੱਡੇ ਦਿੱਗਜਾਂ ਨੂੰ ਪਿੱਛੇ ਛੱਡ ਦਿੱਤਾ l ਇਸ ਮਾਸੂਮ ਨੇ ਸਿਰਫ਼ 11 ਸਾਲ ਦੀ ਉਮਰ ‘ਚ ਇੰਜੀਨੀਅਰਿੰਗ ‘ਚ ਮਾਸਟਰ ਦੀ ਪੜ੍ਹਾਈ ਪੂਰੀ ਕਰ ਲਈ , ਜਿਸ ਕਾਰਨ ਹੁਣ ਜਲਦੀ ਹੀ ਇਸ ਲੜਕੀ ਨੂੰ ਡਿਗਰੀ ਮਿਲ ਜਾਵੇਗੀ।
ਦੂਜੇ ਪਾਸੇ ਮੀਡੀਆ ਰਿਪੋਰਟਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਰਿਪੋਰਟਾਂ ਮੁਤਾਬਕ ਮੈਕਸੀਕੋ ਸਿਟੀ ਦੀ ਇਹ ਲੜਕੀ ਰਹਿਣ ਵਾਲੀ ਹੈ ਤੇ 11 ਸਾਲਾਂ ਕੁੜੀ ਦਾ ਨਾਂ ਅਧਾਰਾ ਪੇਰੇਜ਼ ਸਾਂਚੇਜ਼ ਹੈ। ਇਸ ਦਾ ਆਈਕਿਊ ਸਕੋਰ 162 ਦੱਸਿਆ ਜਾਂਦਾ , ਜਿਹੜਾ ਆਈਨਸਟੀਨ ਤੇ ਹਾਕਿੰਗ ਤੋਂ ਵੱਧ ਹੈ, ਅਧਾਰਾ ਭਵਿੱਖ ‘ਚ ਇੱਕ ਪੁਲਾੜ ਯਾਤਰੀ ਬਣਨਾ ਚਾਹੁੰਦੀ । ਦੱਸ ਦੇਈਏ ਕਿ ਆਈਨਸਟੀਨ ਤੇ ਹਾਕਿੰਗ ਵਰਗੇ ਮਹਾਨ ਵਿਗਿਆਨੀਆਂ ਦਾ ਆਈਕਿਊ ਲੈਵਲ 160 ਹੈ।
ਇੱਕ ਰਿਪੋਰਟ ਮੁਤਾਬਕ ਇਹ ਕੁੜੀ ਇਕ ਦਿਨ ਨਾਸਾ ਨਾਲ ਕੰਮ ਕਰਨਾ ਚਾਹੁੰਦੀ । ਇਸ ਵੇਲੇ ਪੁਲਾੜ ਖੋਜ ਤੇ ਗਣਿਤ ਨੂੰ ਉਤਸ਼ਾਹਿਤ ਕਰਨ ਲਈ ਏਜੰਸੀ ਨਾਲ ਕੰਮ ਕਰ ਰਹੀ ਹੈ। ਇਸ ਕੁੜੀ ਦੇ ਚਰਚੇ ਹੁਣ ਪੂਰੀ ਦੁਨੀਆ ਭਰ ਵਿੱਚ ਛਿੜੇ ਹੋਏ ਹਨ l
ਤਾਜਾ ਜਾਣਕਾਰੀ