BREAKING NEWS
Search

ਇਸ ਸਟਾਰ ਕ੍ਰਿਕਟਰ ਨਾਲ ਹੋਟਲ ਚ 1 ਘੰਟਾ ਹੋਇਆ ਅਜਿਹਾ ਕੇ ਕਰਮਚਾਰੀਆਂ ਨੂੰ ਪਈਆਂ ਰਹੀਆਂ ਭਾਜੜਾਂ

ਆਈ ਤਾਜਾ ਵੱਡੀ ਖਬਰ 

ਇਸ ਸਮੇਂ ਕਰੋਨਾ ਦੀ ਚਪੇਟ ਵਿੱਚ ਆਉਣ ਕਾਰਨ ਬਹੁਤ ਸਾਰੀਆਂ ਹਸਤੀਆਂ ਚਰਚਾ ਵਿੱਚ ਬਣੀਆਂ ਹੋਈਆਂ ਹਨ। ਜਿਨ੍ਹਾਂ ਦੇ ਸਿਹਤਯਾਬ ਹੋਣ ਲਈ ਉਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਦਿਨ ਰਾਤ ਦੁਆ ਕੀਤੀ ਜਾਂਦੀ ਹੈ। ਉਥੇ ਹੀ ਬਹੁਤ ਸਾਰੀਆਂ ਹਸਤੀਆਂ ਵੱਲੋਂ ਆਪਣੀ ਮਿਹਨਤ ਸਦਕਾ ਆਪਣੀ ਵੱਖਰੀ ਪਹਿਚਾਣ ਬਣਾਈ ਗਈ ਹੈ। ਉਹ ਹੋਰ ਵੀ ਬਹੁਤ ਸਾਰੇ ਲੋਕਾਂ ਲਈ ਪ੍ਰੇਰਣਾ ਸਰੋਤ ਬਣ ਜਾਂਦੀਆਂ ਹਨ। ਜਿਥੇ ਕਰੋਨਾ ਦੇ ਦੌਰ ਵਿੱਚ ਬਹੁਤ ਸਾਰੀਆਂ ਸਖ਼ਸ਼ੀਅਤਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਕਰੋਨਾ ਦੀ ਚਪੇਟ ਵਿਚ ਆ ਗਏ ਸਨ। ਉਥੇ ਹੀ ਹੋਰ ਵੀ ਬਹੁਤ ਸਾਰੀਆਂ ਹਸਤੀਆਂ ਆਏ ਦਿਨ ਹੀ ਕਿਸੇ ਨਾ ਕਿਸੇ ਮੁਸੀਬਤ ਦਾ ਸ਼ਿਕਾਰ ਬਣ ਜਾਂਦੀਆਂ ਹਨ।

ਜਿਸ ਕਾਰਨ ਅਜਿਹੀਆਂ ਸਖਸ਼ੀਅਤਾਂ ਆਏ ਦਿਨ ਚਰਚਾ ਵਿੱਚ ਬਣ ਜਾਂਦੀਆਂ ਹਨ। ਹੁਣ ਸਟਾਰ ਕ੍ਰਿਕਟਰ ਨਾਲ ਇੱਕ ਘੰਟਾ ਅਜਿਹਾ ਹੋਇਆ ਹੈ ਕਿ ਕਰਮਚਾਰੀਆਂ ਨੂੰ ਭਾਜੜਾਂ ਪੈ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਆਸਟਰੇਲੀਆ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਹੋਟਲ ਦੇ ਕਰਮਚਾਰੀਆਂ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਮੈਲਬੌਰਨ ਦੇ ਇੱਕ ਹੋਟਲ ਦੀ ਲਿਫਟ ਵਿਚ ਆਸਟ੍ਰੇਲੀਆ ਦੇ ਸਟਾਰ ਬੱਲੇਬਾਜ਼ ਸਟੀਵ ਸਮਿਥ ਵੀਰਵਾਰ ਨੂੰ ਲਿਫਟ ਵਿਚ ਫਸ ਗਏ। ਜਿੱਥੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਪਰ ਦਰਵਾਜ਼ਾ ਨਹੀਂ ਖੁੱਲ੍ਹਿਆ।

ਉੱਥੇ ਹੀ ਸਟਾਰ ਬੱਲੇਬਾਜ਼ ਸਟੀਵ ਸਮਿਥ ਨੂੰ ਇੱਕ ਘੰਟਾ ਲਿਫਟ ਵਿਚ ਹੀ ਬਿਤਾਉਣਾ ਪਿਆ।। ਇਸ ਘਟਨਾ ਦੀ ਜਾਣਕਾਰੀ ਉਨ੍ਹਾਂ ਵੱਲੋਂ ਇਸਟਾਗਰਾਮ ਉਪਰ ਵੀ ਸਾਂਝੀ ਕੀਤੀ ਗਈ ਹੈ ਜਿੱਥੇ ਉਨ੍ਹਾਂ ਵੱਲੋਂ ਇੱਕ ਪੋਸਟ ਪਾਈ ਗਈ ਹੈ। ਜਿਸ ਵਿਚ ਉਨ੍ਹਾਂ ਵੱਲੋਂ ਦੱਸਿਆ ਗਿਆ ਹੈ ਕਿ ਮੈਂ ਆਪਣੀ ਮੰਜ਼ਲ ਤੇ ਹਾਂ, ਏਥੇ ਖੜ੍ਹਾ ਹੋਇਆ ਹਾਂ ਪਰ ਦਰਵਾਜ਼ੇ ਨਹੀਂ ਖੋਲ ਰਹੇ ਹਨ। ਮੈਂ ਦਰਵਾਜ਼ਾ ਖੋਲ੍ਹਣ ਦੀ ਬਹੁਤ ਕੋਸ਼ਿਸ਼ ਕੀਤੀ ਹੈ। ਪਰ ਇਸ ਦਾ ਕੋਈ ਫ਼ਾਇਦਾ ਨਹੀਂ ਹੋ ਰਿਹਾ। ਉਥੇ ਹੀ ਉਨ੍ਹਾਂ ਦੱਸਿਆ ਹੈ ਕਿ ਇਸ ਦਰਵਾਜ਼ੇ ਨੂੰ ਖੋਲ੍ਹਣ ਵਿੱਚ ਤਕਨੀਸ਼ੀਅਨ ਵੱਲੋਂ ਸਫ਼ਲਤਾ ਹਾਸਲ ਕੀਤੀ ਗਈ ਹੈ।

ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਕੁਝ ਚੌਕਲੇਟ ਵੀ ਦਿੱਤੀ ਗਈ। ਜਿੱਥੇ ਉਹ ਲਿਫ਼ਟ ਵਿੱਚ ਬੰਦ ਹੋ ਗਏ ਸਨ ਉੱਥੇ ਹੀ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।। ਉਨ੍ਹਾਂ ਦੇ ਬਾਹਰ ਆਉਂਦੇ ਹੀ ਬਾਕੀ ਆਸਟ੍ਰੇਲੀਆਈ ਟੀਮ ਦੇ ਖਿਡਾਰੀਆਂ ਵੱਲੋਂ ਤਾੜੀਆਂ ਮਾਰਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ।



error: Content is protected !!