BREAKING NEWS
Search

ਇਸ ਸਟਾਰ ਐਕਟਰ ਅਤੇ ਐਕਟਰਨੀ ਨੇ ਗੁਰਦੁਆਰੇ ਕਰਵਾਇਆ ਸਾਦਾ ਵਿਆਹ

ਐਕਟਰ ਅਤੇ ਐਕਟਰਨੀ ਨੇ ਗੁਰਦੁਆਰੇ ਕਰਵਾਇਆ ਸਾਦਾ ਵਿਆਹ

ਅੱਜ ਕਲ੍ਹ ਜਿਥੇ ਕਰੋਨਾ ਵਾਇਰਸ ਨਾਲ ਬਹੁਤ ਕੁਝ ਮਾੜਾ ਹੋ ਰਿਹਾ ਹੈ ਓਥੇ ਇਕ ਗਲ੍ਹ ਵਧੀਆ ਵੀ ਹੈ ਕੇ ਲੋਕ ਸਾਦੇ ਵਿਆਹਾਂ ਵਲ੍ਹ ਵੱਧ ਰਹੇ ਹਨ। ਅਜਿਹੀਆਂ ਖਬਰਾਂ ਰੋਜਾਨਾ ਹੀ ਸ਼ੋਸ਼ਲ ਮੀਡੀਆ ਤੇ ਸੁਣਨ ਨੂੰ ਮਿਲ ਰਹੀਆਂ ਹਨ। ਅਜਿਹੀ ਹੀ ਇਕ ਖਬਰ ਮੁੰਬਈ ਤੋਂ ਆ ਰਹੀ ਹੈ ਜਿਥੇ ਮਸ਼ਹੂਰ ਐਕਟਰ ਅਤੇ ਐਕਟਰਸ ਨੇ ਬਿਲਕੁਲ ਸਾਦੇ ਤਰੀਕੇ ਨਾਲ ਵਿਆਹ ਕਰਵਾਇਆ ਹੈ। ਜੋ ਕੇ ਚਰਚਾ ਦਾ ਵਿਚ ਬਣ ਗਿਆ ਹੈ ਅਤੇ ਲੋਕ ਇਸ ਦੀ ਤਰੀਫ ਕਰ ਰਹੇ ਹਨ। ਲੋਕ ਇਹ ਰਾਏ ਦੇ ਰਹੇ ਹਨ ਕੇ ਹਰੇਕ ਨੂੰ ਅਜਿਹਾ ਹੀ ਕਰਨਾ ਚਾਹੀਦਾ ਹੈ ਅਤੇ ਫਾਲਤੂ ਦੇ ਖਰਚਿਆਂ ਦਾ ਬਚਾ ਕਰਨਾ ਚਾਹੀਦਾ ਹੈ।

ਚੰਡੀਗੜ੍ਹ: ਕੋਰੋਨਾ ਮਹਾਮਾਰੀ ‘ਚ ਟੀਵੀ ਸੀਰੀਅਲ ‘ਸਸੁਰਾਲ ਸਿਮਰ ਕਾ ਚ’ ਆਪਣੀ ਬਾਕਮਾਲ ਅਦਾਕਾਰੀ ਲਈ ਜਾਣੇ ਜਾਂਦੇ ਮਨੀਸ਼ ਰਾਇਸਿੰਘਨ ਨੇ ਆਪਣੀ ਸਾਥੀ ਤੇ ਅਦਾਕਾਰਾ ਸੰਗੀਤਾ ਚੌਹਾਨ ਨਾਲ ਵਿਆਹ ਰਚਾਇਆ। ਮੁੰਬਈ ‘ਚ ਇਕ ਗੁਰੂਦੁਆਰੇ ‘ਚ ਵਿਆਹ ਸੰਪੰਨ ਹੋਇਆ। ਵਿਆਹ ‘ਚ ਸਿਰਫ਼ 10 ਲੋਕ ਸ਼ਾਮਲ ਹੋਏ।

ਸੰਗੀਤਾ ਚੌਹਾਨ ਦੇ ਵਿਆਹ ‘ਚ ਵੀਡੀਓ ਕਾਲ ਜ਼ਰੀਏ ਸ਼ਾਮਲ ਹੋਈ ਉਨ੍ਹਾਂ ਦੀ ਦੋਸਤ ਪੁਰਵਾ ਪੰਡਿਤ ਨੇ ਇਸ ਜੋੜੇ ਦੀ ਗੁਰਦੁਆਰੇ ਵਿਚਲੀ ਤਸਵੀਰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਇਕ ਸਾਬਕਾ ਰੇਡੀਓ ਜੌਕੀ ਨੇ ਸ਼ਰੂਤੀ ਬੜਜਾਤਿਆ ਨੇ ਜੋੜੇ ਦੀ ਗੁਰਦੁਆਰੇ ਦੇ ਬਾਹਰ ਵਾਲੀ ਤਸਵੀਰ ਸਾਂਝੀ ਕੀਤੀ ਹੈ।

ਸੰਗੀਤਾ ਚੌਹਾਨ ਨੇ ਰਾਣੀ ਗੁਲਾਬੀ ਰੰਗ ਦੇ ਬਨਾਰਸੀ ਸੂਟ ਨਾਲ ਮੈਚਿੰਗ ਮਾਸਕ ਪਹਿਨਿਆ ਹੋਇਆ ਸੀ। ਇਸ ਦੇ ਨਾਲ ਹੀ ਚੂੜਾ ਤੇ ਕਲੀਰੇ ਵੀ ਪਹਿਨੇ ਸਨ। ਮਨੀਸ਼ ਨੇ ਗੁਲਾਬੀ ਕੁੜਤਾ ਤੇ ਉਸ ਦੇ ਉੱਪਰ ਇੰਡੀਗੋ ਜਵਾਹਰ ਜੈਕੇਟ ਪਾਈ ਹੋਈ ਸੀ। ਸੰਗੀਤਾ ਨੇ ਵਿਆਹ ਤੋਂ ਪਹਿਲਾਂ ਮਨੀਸ਼ ਲਈ ਇਕ ਪੋਸਟ ਸ਼ੇਅਰ ਕੀਤੀ ਤੇ ਉਨ੍ਹਾਂ ਵਿਆਹ ਦਾ ਇਕ ਸੱਦਾ ਪੱਤਰ ਵੀ ਸਾਂਝਾ ਕੀਤਾ। ਇਸ ਪੱਤਰ ਨੂੰ ਉਨ੍ਹਾਂ ਦੀ ਦੋਸਤ ਪੁਰਵਾ ਨੇ ਡਿਜ਼ਾਇਨ ਕੀਤਾ।

ਸੰਗੀਤਾ ਨੇ ਪੋਸਟ ‘ਚ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਿੰਨਾਂ ‘ਚ ਸੰਗੀਤਾ ਅਤੇ ਮਨੀਸ਼ ਦੀ ਪਹਿਲੀ ਮੁਲਾਕਾਤ ਦੀ ਤਸਵੀਰ ਵੀ ਸ਼ਾਮਲ ਹੈ।



error: Content is protected !!