BREAKING NEWS
Search

ਇਸ ਸ਼ਖਸ ਨੇ ਬਣਾ ਦਿੱਤਾ 8 ਫੁੱਟ ਲੰਬਾ ਆਈ ਫੋਨ , ਸਭ ਓਰੀਜਨਲ ਦੀ ਤਰਾਂ ਕਰਦਾ ਕੰਮ

ਆਈ ਤਾਜਾ ਵੱਡੀ ਖਬਰ 

8 ਫੁੱਟ ਲੰਬਾ iPhone ! ਹਰ ਫੰਕਸ਼ਨ ਬਿਲਕੁਲ ਓਰੀਜਨਲ ਦੀ ਤਰ੍ਹਾਂ ਹੀ ਕਰਦਾ ਹੈ ਕੰਮ। ਸੁਣ ਕੇ ਤੁਹਾਨੂੰ ਯਕੀਨ ਨਹੀਂ ਆਇਆ ਹੋਵੇਗਾ, ਸਭ ਝੂਠ ਜਿਹਾ ਜਾਪ ਰਿਹਾ ਹੋਵੇਗਾ। ਪਰ ਇਹ ਅਸਲੀਅਤ ਹੈ ਇੱਕ ਵਿਅਕਤੀ ਨੇ ਅਜਿਹਾ iPhone ਬਣਾਇਆ ਹੈ ਜੋ ਦੁਨੀਆ ਦਾ ਸਭ ਤੋਂ ਵੱਡਾ iPhone। ਜਾਣਕਰੀ ਦੇ ਮੁਤਾਬਿਕ ਯੂਟਿਊਬਰ ਮੈਥਿਊ ਬੀਮ ਅਤੇ ਉਨ੍ਹਾਂ ਦੀ ਟੀਮ ਨੇ ਇਹ iPhone ਬਣਾਇਆ ਹੈ ਜਿਹੜਾ ਕਰੀਬ 8 ਫੁੱਟ ਲੰਬਾ ਹੈ। ਇਨ੍ਹੀ ਦਿਨ ਇਹ iPhone ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਜੇ ਐਪਲ ਦੇ ਪੋਰਟਫੋਲੀਓ ‘ਚ ਸਭ ਤੋਂ ਵੱਡਾ iPhone ਦੀ ਗੱਲ ਕਰੀਏ ਤਾਂ 14 ਪ੍ਰੋ ਮੈਕਸ ਮਾਡਲ 6.7 ਇੰਚ ਦੀ ਡਿਸਪਲੇਅ ਵਾਲਾ ਸਭ ਤੋਂ ਵੱਡਾ iPhone ਮੰਨਿਆ ਜਾਂਦਾ ਹੈ। ਪਰ ਇਸ ਸਭ ਤੋਂ ਉਲਟ ਹੁਣ ਯੂਟਿਊਬਰ ਮੈਥਿਊ ਬੀਮ ਨੇ ਇਹ ਦਾਅਵਾ ਕਰਦੇ ਹੋਏ ਕਿਹਾ ਹੈ ਕਿ ਉਸ ਨੇ ਕਰੀਬ 8 ਫੁੱਟ ਲੰਬਾਈ ਵਾਲਾ ਸਭ ਤੋਂ ਵੱਡਾ iPhone ਬਣਾਇਆ ਹੈ। ਜਿਸ ਦੇ ਸਾਰੇ ਫੰਕਸ਼ਨ ਬਿਲਕੁਲ ਅਸਲੀ iPhone ਦੀ ਤਰ੍ਹਾਂ ਹੀ ਕੰਮ ਕਰਦੇ ਹਨ। ਦੱਸ ਦਈਏ ਕਿ ਯੂਟਿਊਬਰ ਮੈਥਿਊ ਬੀਮ ਤੋਂ ਪਹਿਲਾਂ ਸਾਲ 2020 ‘ਚ ਯੂਟਿਊਬਰ ZHC ਨੇ iPhone ਸੀ।

ਜਿਸ ਦੀ ਲੰਬਾਈ ਕਰੀਬ 6 ਫੁੱਟ ਸੀ। ਇਸ iPhone ਵਿਚ ਆਮ iPhone ਵਾਂਗ ਹੀ ਐਪਲ ਪੇਅ, ਵੱਖ-ਵੱਖ ਐਪਸ, ਫੋਟੋਗ੍ਰਾਫੀ, ਗੇਮਿੰਗ ਅਤੇ ਅਲਾਰਮ ਆਦਿ ਸਾਰੇ ਫੰਕਸ਼ਨ ਹਨ ਜੋ ਬਿਲਕੁਲ ਓਰੀਜਨਲ iPhone ਦੀ ਤਰ੍ਹਾਂ ਹੀ ਕੰਮ ਕਰਦੇ ਹਨ। ਦੱਸ ਦਈਏ ਕਿ iPhone ਬਣਾਉਣ ਵਾਲੇ ਯੂਟਿਊਬਰ ਮੈਥਿਊ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ, ਇਸ ਵੀਡੀਓ ‘ਚ ਮੈਥਿਊ ਨਿਊਯਾਰਕ ਦੀਆਂ ਸੜਕਾਂ ਉਤੇ ਆਪਣੇ ਨਵੇਂ ਬਣਾਏ iPhone ਲਈ ਲੋਕਾਂ ਦਾ ਰਿਐਕਸ਼ਨ ਲੈਣ ਲਈ ਘੁੰਮ ਰਿਹਾ ਹੈ।

ਦੂਜੇ ਪਾਸੇ ਮਸ਼ਹੂਰ ਟੈੱਕ ਯੂਟਿਊਬਰ MKBHD ਨੇ ਇਸ ਫੋਨ ਬਾਰੇ ਕਿਹਾ ਕਿ ਇਸਨੂੰ ਐਪਲ ਆਈਫੋਨ 14 ਪ੍ਰੋ ਮੈਕਸ ਅਲਟਰਾ ਕਿਹਾ ਜਾ ਸਕਦਾ ਹੈ। ਕਿਉਕਿ ਇਹ ਬਿਲਕੁਲ ਓਰੀਜਨਲ iPhone ਵਰਗਾ ਹੀ ਹੈ।



error: Content is protected !!