ਪੰਜਾਬੀਆਂ ਦੇ ਪਸੰਦੀਦਾ ਦੇਸ਼ ਨੇ ਕਰਤਾ ਇਹ ਵੱਡਾ ਐਲਾਨ
ਕਰੋਨਾ ਵਾਇਰਸ ਨੇ ਸਾਰੇ ਪਾਸੇ ਹਾਹਾਕਾਰ ਮਚਾਈ ਹੋਈ ਹੈ ਜਿਸ ਨਾਲ ਰੋਜਾਨਾ ਹੀ ਹਜਾਰਾਂ ਮੌਤਾਂ ਹੋ ਰਹੀਆਂ ਹਨ। ਦੁਨੀਆਂ ਦੀ ਅਰਥ ਵਿਵਸਥਾ ਤੇ ਵੀ ਇਸ ਦਾ ਬਹੁਤ ਬੁਰਾ ਅਸਰ ਪਿਆ ਹੈ। ਇਸ ਸਮੇ ਜਿਆਦਾ ਤਰ ਦੇਸ਼ ਆਪਣੀਆਂ ਸਰਹਦਾਂ ਖੋਲਣ ਬਾਰੇ ਸੋਚ ਰਹੇ ਹਨ। ਪਰ ਹੁਣ ਪੰਜਾਬੀਆਂ ਦੇ ਪਸੰਦੀਦਾ ਦੇਸ਼ ਨੇ ਇਹ ਐਲਾਨ ਕਰ ਦਿੱਤਾ ਹੈ ਕੇ ਉਹ ਅਗਲੇ ਸਾਲ ਅੱਧ ਤਕ ਆਪਣੀਆਂ ਸਰਹਦਾਂ ਅੰਤਰਰਾਸ਼ਟਰੀ ਯਾਤਰੀਆਂ ਲਈ ਬੰਦ ਰੱਖਣ ਗੇ। ਇਸ ਖਬਰ ਨਾਲ ਇਹ ਸਾਫ ਹੋ ਗਿਆ ਹੈ ਕੇ ਇਹ ਦੇਸ਼ ਕਰੋਨਾ ਤੋਂ ਬਚਨ ਲਈ ਕਿੰਨਾ ਸਖਤ ਹੋ ਗਿਆ ਹੈ।
ਵਿਸ਼ਵ ਭਰ ‘ਚ ਕੋਰੋਨਾ ਵਾਇਰਸ ਦੇ ਫੈਲਣ ਕਾਰਨ ਅਤੇ ਮਹਾਾਮਾਰੀ ਤੋਂ ਆਸਟਰੇਲੀਆਈ ਅਵਾਮ ਨੂੰ ਸੁਰੱਖਿਅਤ ਰੱਖਣ ਦੇ ਮੱਦੇਨਜ਼ਰ ਕੌਮਾਾਤਰੀ ਸੈਲਾਨੀਆਂ ਲਈ ਆਸਟਰੇਲੀਆ ਦੀਆ ਅੰਤਰਰਾਸ਼ਟਰੀ ਸਰਹੱਦਾ 2021 ਦੇ ਅੱਧ ਤਕ ਬੰਦ ਰੱਖਣ ਦਾ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਰਾਸ਼ਟਰੀ ਮੰਤਰੀ ਮੰਡਲ ਦੀ ਮੀਟਿੰਗ ਨੂੰ ਸੰਬੋਧਨ ਕਰਨ ਉਪਰਤ ਮੀਡੀਆ ਨਾਲ ਗੱਲਬਾਤ ਕਰਦਿਆ ਐਲਾਨ ਕੀਤਾ |
ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਅੱਗੇ ਕਿਹਾ ਕਿ ਵਿਸ਼ਵ ਦੇ ਬਹੁਤ ਸਾਰੇ ਦੇਸ਼ ਵਿਚ ਕਰੋਨਾ ਵਾਇਰਸ ਵਧ ਰਿਹਾ ਹੈ , ਜਿਸ ਕਾਰਨ ਭਵਿੱਖ ਵਿੱਚ ਵੀ ਸਰਹੱਦਾ ਲੰਬੇ ਸਮੇਂ ਲਈ ਖੁੱਲੀਆਾ ਨਹੀਂ ਰੱਖੀਆ ਜਾ ਸਕਣਗੀਆ। ਤੁਹਾਨੂੰ ਦਸ ਦਈਏ ਕੇ ਕਰੋਨਾ ਤੋਂ ਪਹਿਲਾਂ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਇੰਡਿਯਨ ਲੋਕ ਖਾਸਕਰ ਪੰਜਾਬੀ ਆਸਟ੍ਰੇਲੀਆ ਘੁੰਮਣ ਫਿਰਨ ਜਾਂਦੇ ਸਨ।
ਪਰ ਕਰੋਨਾ ਨੇ ਦੁਨੀਆਂ ਦਾ ਢਾਂਚਾ ਹੀ ਵਿਗਾੜ ਕੇ ਰੱਖ ਦਿੱਤਾ ਹੈ। ਪੰਜਾਬ ਵਿਚ ਵੀ ਰੋਜਾਨਾ ਇਸ ਵਾਇਰਸ ਦਾ ਕਰਕੇ ਕਈ ਮੌਤਾਂ ਹੋਣ ਲਗ ਪਈਆਂ ਹਨ। ਜੋ ਕੇ ਬਹੁਤ ਹੀ ਚਿੰਤਾ ਵਿਸ਼ਾ ਹੈ। ਹੁਣ ਕੈਪਟਨ ਸਰਕਾਰ ਨੇ ਵੀ ਇਸ਼ਾਰਾ ਕੀਤਾ ਹੈ ਕੇ ਜੇਕਰ ਪੰਜਾਬ ਵਿਚ ਕਰੋਨਾ ਦੇ ਕੇਸ ਵੱਧ ਹੋ ਜਾਂਦੇ ਹਨ ਤਾਂ ਉਹ ਫਿਰ ਦੁਬਾਰਾ ਤਾਲਾਬੰਦੀ ਕਰ ਦੇਣਗੇ।
Home ਤਾਜਾ ਜਾਣਕਾਰੀ ਇਸ ਵੱਡੇ ਦੇਸ਼ ਨੇ ਕਰਤੀਆਂ 2021 ਦੇ ਅੱਧ ਤਕ ਅੰਤਰਰਾਸ਼ਟਰੀ ਯਾਤਰੀਆਂ ਲਈ ਸਰਹਦਾਂ ਬੰਦ – ਤਾਜਾ ਵੱਡੀ ਖਬਰ

ਤਾਜਾ ਜਾਣਕਾਰੀ