ਇਸ ਵਿਅਕਤੀ ਨੂੰ ਮੈਂ ਪਹਿਲੀ ਵਾਰ ਮਿਲਿਆ ਤਾਂ ਮੈਨੂੰ ਬਹੁਤ ਚੰਗਾ ਲੱਗਿਆ। ਸਿੱਖ ਜਗਤ ਨੂੰ ਇਹਨਾਂ ਦੀ ਬਹੁਤ ਵੱਡਮੁੱਲੀ ਦੇਣ ਹੈ। ਮੈਨੂੰ ਇਹਨਾਂ ਦਾ ਇਹ ਸਰੂਪ ਵੇਖ ਕੇ ਮਨ ਵਿੱਚ ਬਹੁਤ ਹੈਰਾਨੀ ਵੀ ਹੋਈ। ਇਸ ਮਹਾਨ ਸ਼ਖਸੀਅਤ ਦਾ ਨਾਮ ਹੈ ਡਾਕਟਰ ਕੁਲਬੀਰ ਸਿੰਘ ਜੀ ਥਿੰਦ। ਇਸ ਵਿਅਕਤੀ ਦੀ ਕਰਕੇ ਹੀ ਅਸੀਂ ਅੱਜ ਇਸ ਮੋਬਾਈਲ ਯੁੱਗ ਵਿੱਚ ਆਪਣੇ ਮੋਬਾਈਲ ਜਾਂ ਕੰਪਿਊਟਰ ਉੱਤੇ ਕਿਸੇ ਵੀ ਤਰੀਕੇ ਨਾਲ ਗੁਰਬਾਣੀ ਪੜ ਰਹੇ ਹਾਂ ਕਿਓਂਕਿ ਇਸ ਵਿਅਕਤੀ ਨੇ ਹੀ ਬਹੁਤ ਮਿਹਨਤ ਅਤੇ ਲੱਗਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ PDF ਫਾਈਲ ਤਿਆਰ ਕੀਤੀ ਸੀ।
ਇਹਨਾਂ ਦਾ ਕੰਮ ਕਿਸੇ ਇਨਕਲਾਬ ਤੋਂ ਘੱਟ ਨਹੀਂ। ਸੰਨ 2000 ਦੇ ਆਸਪਾਸ ਹੀ ਇਹਨਾਂ ਦੁਆਰਾ ਤਿਆਰ ਕੀਤੀਆਂ ਸਾਰੀਆਂ PDF ਫਾਈਲਾਂ ਦੀ ਮੁਕੰਮਲ ਸੀਡੀ ਮੈਨੂੰ ਮਿਲ ਗਈ ਸੀ। ਭਾਈ ਗੁਰਦਾਸ ਜੀ ਦੀਆਂ ਵਾਰਾਂ/ਕਬਿੱਤਾਂ ਅਤੇ ਪਰੋਫੈਸਰ ਸਾਹਿਬ ਸਿੰਘ ਜੀ ਦਾ ਗੁਰੂ ਗਰੰਥ ਸਾਹਿਬ ਦਰਪਣ ਸਮੇਤ ਹੋਰ ਵੀ ਵੱਡਮੁੱਲੀਆਂ PDF ਵੀ ਵੀ ਅੱਜ ਅਸੀਂ ਇਹਨਾਂ ਕਰਕੇ ਹੀ ਆਪਣੇ ਫੋਨ ਉੱਤੇ ਪੜ ਰਹੇ ਹਾਂ। ਜਦੋ ਇਹਨਾਂ ਵੱਲੋ ਦਿੱਤੀ ਸੀਡੀ ਸਭ ਤੋਂ ਪਹਿਲਾਂ ਮਿਲੀ ਸੀ ਤਾਂ ਉਸ ਵਿੱਚ PDF ਦੇ ਨਾਲ ਨਾਲ MS Word ਵਿੱਚ ਵੀ ਗੁਰੂ ਗਰੰਥ ਸਾਹਿਬ ਜੀ ਦਾ ਪੂਰਾ ਸਰੂਪ ਸੀ।
ਪਰ ਕਿਉਂਕਿ ਉਸਨੂੰ ਟੈਂਪਰਡ ਕੀਤੇ ਜਾਣ ਦਾ ਡਰ ਸੀ, ਇਸ ਲਈ ਹਰ ਪਾਸੇ pdf ਫਾਈਲ ਨੂੰ ਹੀ ਦਿੱਤਾ ਗਿਆ। ਇਹ ਇਹਨਾਂ ਦੀ ਹੀ ਦੇਣ ਹੈ ਕਿ ਅੱਜ ਜੋ ਅਸੀਂ ਗੁਰਬਾਣੀ ਨੂੰ ਨੈੱਟ ਉਪਰ ਅਤੇ ਹੋਰ ਜਗਾ ਤੇ ਕਾਪੀ ਪੇਸਟ ਕਰਕੇ ਵਰਤ ਰਹੇ ਹਾਂ। ਇਨਕਲਾਬ ਨਾਲ ਤੁਲਨਾ ਤਾਂ ਹੀ ਇਹਨਾਂ ਦੇ ਇਸ ਮਹਾਨ ਕਾਰਜ ਦੀ ਕੀਤੀ ਗਈ ਹੈ। ਸਿੱਖ ਧਰਮ ਦਾ ਗੁਰੂ ਗ੍ਰੰਥ ਸਾਹਿਬ ਜਾਂ ਆਦਿ ਗ੍ਰੰਥ ਪਵਿੱਤਰ ਧਾਰਮਿਕ ਗ੍ਰੰਥ ਹੈ। ਇਹ ਸਿੱਖ ਗੁਰੂਆਂ ਦੇ ਸਮੇਂ 1469 ਤੋਂ ਲੈ ਕੇ 1708 ਤੱਕ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ ਇੱਕ ਵਿਸਤਾਰਮਈ 1430 ਅੰਗਾਂ ਵਾਲਾ ਗ੍ਰੰਥ ਹੈ।
ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।ਆਦਿ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ(1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀਆਂ ਸਿੱਖਿਆਵਾਂ ਬਾਣੀ ਦੇ ਰੂਪ ਵਿੱਚ ਦਰਜ਼ ਹਨ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ