ਆਈ ਤਾਜਾ ਵੱਡੀ ਖਬਰ
ਕਈ ਲੋਕ ਭੂਤਾਂ ਪ੍ਰੇਤਾਂ ਤੇ ਵਿਸ਼ਵਾਸ ਕਰਦੇ ਹਨ, ਤੇ ਕਈ ਲੋਕ ਇਸ ਨੂੰ ਮਜ਼ਾਕ ‘ਚ ਟਾਲ ਕੇ ਲੋਕਾਂ ਦਾ ਵਹਿਮ ਆਖ ਦਿੰਦੇ ਹਨ। ਪਰ ਹੁਣ ਤੁਹਾਨੂੰ ਇੱਕ ਅਜਿਹੀ ਥਾਂ ਬਾਰੇ ਦੱਸਾਂਗੇ, ਜਿਥੇ ਭੂਤਾਂ ਦੀਆਂ ਆਵਾਜ਼ਾਂ ਸੁਣਦੀਆਂ ਹਨ। ਇੰਨਾ ਹੀ ਨਹੀਂ ਸਗੋਂ 20,000 ਲੋਕ ਇੱਥੇ ਗਾਇਬ ਹੋ ਚੁੱਕੇ ਹਨ ਤੇ ਇੱਥੇ ਵੱਡੇ-ਵੱਡੇ ਪੈਰਾਂ ਦੇ ਨਿਸ਼ਾਨ ਵੀ ਦਿਖਾਈ ਦਿੰਦੇ ਹਨ। ਇਸ ਜਗ੍ਹਾ ਨੂੰ ‘ਅਲਾਸਕਾ ਟ੍ਰਾਈਐਂਗਲ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜਿਥੇ ਦੀਆਂ ਗੱਲਾਂ ਸੁਣ ਕੇ ਲੋਕ ਹਾਲੇ ਵੀ ਡਰ ਜਾਂਦੇ ਹਨ । ਇਸ ਥਾਂ ਨੂੰ ਲੈ ਕੇ ਕਿਹਾ ਜਾਂਦਾ ਹੈ ਕਿ ਇੱਥੇ ਭੂਤਾਂ ਨੂੰ ਸੁਣਨਾ ਤੇ ਵਿਸ਼ਾਲ ਪੈਰਾਂ ਦੇ ਨਿਸ਼ਾਨ ਦੇਖਣਾ ਆਮ ਗੱਲ ਹੋ ਚੁੱਕੀ ਹੈ ਜਿਸਦੇ ਚਲਦੇ ਲੋਕ ਇੱਥੇ ਆਉਣ ਤੋਂ ਵੀ ਡਰਦੇ ਹਨ ।
ਉੱਥੇ ਹੀ ਇਸ ਘਟਨਾ ਸੰਬੰਧੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ 1970 ਤੋਂ ਹੁਣ ਤੱਕ 20,000 ਤੋਂ ਵੱਧ ਲੋਕ ਲਾਪਤਾ ਹੋ ਚੁੱਕੇ ਹਨ। ਇਸ ਥਾਂ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਬਹੁਤ ਹੀ ਵੱਖਰੀ ਤਿਕੋਣੀ ਆਕਾਰ ਦੀ ਮਜ਼ਬੂਤ ਚੀਜ਼ ਸੀ, ਜਿਨ੍ਹਾਂ ਏਅਰਕ੍ਰਾਫਟਸ ਤੋਂ ਵੱਖਰੇ ਤੌਰ ‘ਤੇ ਉੱਡ ਰਿਹਾ ਸੀ। ਉਸ ਉੱਡਣ ਵਾਲੀ ਚੀਜ਼ ‘ਚੋਂ ਕੋਈ ਆਵਾਜ਼ ਨਹੀਂ ਆਈ । ਉਹਨਾਂ ਨੇ ਅੱਗੇ ਕਿਹਾ, ‘ਇਹ ਇਸ ਤਰ੍ਹਾਂ ਸੀ ਜਿਵੇਂ ਤੁਹਾਨੂੰ ਜੋ ਕੁਝ ਸਿਖਾਇਆ ਗਿਆ ਸੀ ਉਹ ਗਾਇਬ ਹੋ ਗਿਆ ਹੈ।
ਉਥੇ ਹੀ ਇਸ ਰਹੱਸਮਈ ਥਾਂ ਨੂੰ ਲੈ ਕੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਯੂ.ਐੱਸ. ਦੇ ਫੌਜੀ ਅਧਿਕਾਰੀਆਂ ਨੂੰ ਆਪਣੇ ਟੈਸਟਿੰਗ ਰੇਂਜਾਂ ‘ਤੇ UFOs ਦੀ ਮੌਜੂਦਗੀ ਬਾਰੇ ਸਭ ਕੁਝ ਪਤਾ ਹੋ ਸਕਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ‘ਅਲਾਸਕਾ ਟ੍ਰਾਈਐਂਗਲ’ ‘ਚ ਸਪੱਸ਼ਟ ਤੌਰ ‘ਤੇ ਕੁਝ ਅਜੀਬ ਹੋ ਰਿਹਾ ਹੈ। ਉਨ੍ਹਾਂ ਦਾ ਅੰਦਾਜ਼ਾ ਹੈ ਕਿ ਅਮਰੀਕੀ ਫੌਜ ਦੇ ਸੀਨੀਅਰ ਅਫਸਰਾਂ ਨੂੰ ਇਸ ਰਹੱਸ ਦੇ ਪਿੱਛੇ ਕਿਸ ਚੀਜ਼ ਦਾ ਪਤਾ ਹੈ।
ਦੱਸਦਿਆ ਕਿ ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਤੇ ਸਰਕਾਰ ਨੇ ਹਾਲ ਹੀ ਵਿੱਚ ਯੂਐਫਓ ਅਤੇ ਏਲੀਅਨ ਵਰਗੀਆਂ ਘਟਨਾਵਾਂ ਵਿੱਚ ਆਪਣੀ ਦਿਲਚਸਪੀ ਦਿਖਾਈ ਹੈ। ਇਸ ਮੌਕੇ ‘ਤੇ ਅਸੀਂ ਦੁਨੀਆ ਦੀ ਇਕ ਅਜਿਹੀ ਜਗ੍ਹਾ ਬਾਰੇ ਜਾਣ ਲੈਂਦੇ ਹਾਂ ਜਿੱਥੇ ਕਈ ਅਜੀਬੋ-ਗਰੀਬ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ। ਉੱਥੇ ਹੀ ਇਸ ਸਥਾਨ ਨੂੰ ਲੈ ਕੇ ਵੀ ਸ਼ੋਸ਼ਲ ਮੀਡਿਆ ਉਪਰ ਕਾਫੀ ਚਰਚੇ ਛਿੜੇ ਹੋਏ ਹਨ। ਇਸ ਥਾਂ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਚੁੱਕੀਆਂ ਹਨ।
Home ਤਾਜਾ ਜਾਣਕਾਰੀ ਇਸ ਰਹੱਸਮਈ ਥਾਂ ਤੇ ਸੁਣਾਈ ਦਿੰਦੀਆਂ ਭੂਤਾਂ ਦੀਆਂ ਅਵਾਜਾਂ , ਦਿਸਦੇ ਵੱਡੇ ਪੈਰਾਂ ਦੇ ਨਿਸ਼ਾਨ ਹੋਏ 20 ਹਜਾਰ ਲੋਕ ਗਾਇਬ
ਤਾਜਾ ਜਾਣਕਾਰੀ