BREAKING NEWS
Search

ਇਸ ਮੁੰਡੇ ਨੇ ਮੋਟਰ ਸਾਈਕਲ ਖਰੀਦੀ 1 ਰੁਪਏ ਦੇ ਸਿੱਕਿਆਂ ਨਾਲ – ਏਨੇ ਘੰਟੇ ਲੱਗੇ ਪੈਸੇ ਗਿਣਨ ਚ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਵਿਚ ਅਜੀਬੋ ਗਰੀਬ ਅਜਿਹੇ ਮਾਮਲੇ ਸਾਹਮਣੇ ਆਉਦੇ ਹਨ ਜਿੱਥੇ ਲੋਕਾਂ ਵੱਲੋਂ ਕਈ ਤਰ੍ਹਾਂ ਦੇ ਰਿਕਾਰਡ ਪੈਦਾ ਕੀਤੇ ਜਾਂਦੇ ਹਨ। ਬਹੁਤ ਸਾਰੇ ਨੌਜਵਾਨਾਂ ਵੱਲੋਂ ਆਪਣੇ ਸ਼ੌਂਕ ਪੂਰੇ ਕਰਨ ਲਈ ਜਿੱਥੇ ਕਾਫੀ ਮਿਹਨਤ ਕੀਤੀ ਜਾਂਦੀ ਹੈ। ਉਥੇ ਹੀ ਆਪਣੇ ਸ਼ੌਕ ਨੂੰ ਪੂਰਾ ਕਰਨ ਵਾਸਤੇ ਇਕ ਵੱਖਰਾ ਸੁਪਨਾ ਸਜਾਇਆ ਜਾਂਦਾ ਹੈ, ਜਿਸ ਨਾਲ ਉਨ੍ਹਾਂ ਵੱਲੋਂ ਬਾਕੀ ਲੋਕਾਂ ਤੋਂ ਹਟਕੇ ਕੁਝ ਵੱਖਰਾ ਕੀਤਾ ਜਾ ਸਕੇ। ਜਿਸ ਨਾਲ ਉਨ੍ਹਾਂ ਦਾ ਸ਼ੌਕ ਵੀ ਪੂਰਾ ਹੋ ਜਾਏ ਅਤੇ ਉਹ ਚਰਚਾ ਦੇ ਵਿੱਚ ਵੀ ਆ ਜਾਣ। ਜਿਸ ਕਾਰਨ ਬਹੁਤ ਸਾਰੇ ਨੌਜਵਾਨਾਂ ਵੱਲੋਂ ਆਪਣੇ ਸ਼ੌਕ ਨੂੰ ਪੂਰਾ ਕਰਨ ਵਾਸਤੇ ਕਈ ਤਰ੍ਹਾਂ ਦੇ ਤਰੀਕੇ ਅਪਣਾਏ ਜਾਂਦੇ ਹਨ।

ਹੁਣ ਇਸ ਮੁੰਡੇ ਵੱਲੋਂ ਮੋਟਰ ਸਾਈਕਲ ਖਰੀਦਣ ਲਈ ਇਕ ਰੁਪਏ ਦੇ ਸਿੱਕੇ ਦਿੱਤੇ ਗਏ ਹਨ ਜਿੱਥੇ ਪੈਸੇ ਗਿਣਨ ਲਈ ਏਨੇ ਘੰਟੇ ਦਾ ਸਮਾਂ ਲੱਗਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਤਾਮਿਲਨਾਡੂ ਤੋਂ ਸਾਹਮਣੇ ਆਇਆ ਹੈ। ਜਿੱਥੇ ਇਹ ਨੌਜਵਾਨ ਬੂਪਤੀ ਇਕ ਪ੍ਰਾਈਵੇਟ ਕੰਪਨੀ ਵਿੱਚ ਕੰਪਿਊਟਰ ਅਪਰੇਟਰ ਦੇ ਤੌਰ ਤੇ ਕੰਮ ਕਰਨ ਵਾਲੇ ਨੌਜਵਾਨ ਵੱਲੋਂ ਆਪਣਾ ਸ਼ੌਕ ਪੂਰਾ ਕਰਨ ਲਈ ਇੱਕ-ਇੱਕ ਰੁਪਏ ਦੇ ਸਿੱਕਿਆਂ ਦੀ ਰਕਮ ਬਾਈਕ ਖਰੀਦਣ ਵਾਸਤੇ ਅਦਾ ਕੀਤੀ ਗਈ ਹੈ। ਜਿੱਥੇ ਇਹ ਨੌਜਵਾਨ ਨੌਕਰੀ ਕਰਦਾ ਹੈ ਉੱਥੇ ਹੀ ਉਸ ਵੱਲੋਂ ਅਪਣਾ youtube channel ਵੀ ਚਲਾਇਆ ਜਾ ਰਿਹਾ ਹੈ।

ਜਿਸ ਤੋਂ ਹੋਣ ਵਾਲੀ ਕਮਾਈ ਉਸ ਵੱਲੋਂ ਜੋੜਨ ਦਾ ਵਿਚਾਰ ਕੀਤਾ ਗਿਆ ਸੀ ਜਿਸ ਦੇ ਜ਼ਰੀਏ ਉਸ ਵੱਲੋਂ 2.6 ਲੱਖ ਦੀ ਬਾਈਕ ਖਰੀਦੀ ਗਈ ਹੈ। ਉਸ ਨੌਜਵਾਨ ਵੱਲੋਂ ਇੱਕ-ਇੱਕ ਰੁਪਏ ਦੇ ਸਿੱਕੇ ਇੱਕਠੇ ਕੀਤੇ ਗਏ ਸਨ। ਜਿਸ ਵੱਲੋਂ ਇਹ ਸਾਰੇ ਪੈਸੇ ਟੀ ਸਟਾਲ ਅਤੇ ਮੰਦਰਾਂ ਤੋਂ ਇਕੱਤਰ ਕੀਤੇ ਗਏ ਸਨ। ਜਿਸ ਬਦਲੇ ਉਸ ਵੱਲੋਂ ਨੋਟਾਂ ਵਿੱਚ ਕਰੰਸੀ ਦੇ ਦਿੱਤੀ ਜਾਂਦੀ ਸੀ। ਜਿੱਥੇ ਪਹਿਲਾਂ ਸ਼ੋਅ ਰੂਮ ਦੇ ਮੈਨੇਜਰ ਵੱਲੋਂ ਇਕ ਇਕ ਪੈਸੇ ਦੇ ਸਿੱਕੇ ਲੈਣ ਵਿਚ ਹਿਚਕਚਾਹਟ ਕੀਤੀ ਜਾ ਰਹੀ ਸੀ।

ਪਰ ਨੌਜਵਾਨ ਦੇ ਸੁਪਨੇ ਨੂੰ ਪੂਰਾ ਕਰਨ ਅਤੇ ਉਸ ਵੱਲੋਂ ਆਪਣੀ ਡਰੀਮ ਬਾਈਕ ਖਰੀਦਣ ਲਈ ਇਹ ਵੱਖਰਾ ਕੀਤਾ ਜਾਣ ਵਾਲਾ ਉਪਰਾਲਾ ਦੇਖਦੇ ਹੋਏ ਉਨ੍ਹਾਂ ਵੱਲੋਂ ਬਾਈਕ ਦਿੱਤੀ ਗਈ ਹੈ ਅਤੇ ਇਸ ਰਕਮ ਨੂੰ ਉਨ੍ਹਾਂ ਵੱਲੋਂ ਗਿਣਨ ਲਈ 10 ਘੰਟੇ ਦਾ ਸਮਾਂ ਲੱਗਾ ਹੈ। ਜਿੱਥੇ ਇਹ ਪੈਸੇ ਗਿਣਨ ਵਿਚ ਸ਼ੋਅਰੂਮ ਦੇ 5 ਕਰਮਚਾਰੀ ਲੱਗੇ ਰਹੇ, ਉੱਥੇ ਹੀ ਬਾਈਕ ਖਰੀਦਣ ਵਾਲਾ ਨੌਜਵਾਨ ਅਤੇ ਉਸ ਦੇ 4 ਦੋਸਤਾਂ ਵੱਲੋਂ ਵੀ ਮਦਦ ਕੀਤੀ ਗਈ ਹੈ।



error: Content is protected !!