BREAKING NEWS
Search

ਇਸ ਮਸ਼ਹੂਰ ਫ਼ਿਲਮੀ ਕਪਲ ਨੇ ਦਾਨ ਚ ਦਿੱਤੇ 266 ਕਰੋੜ ਰੁਪਏ ਸਾਰੀ ਦੁਨੀਆਂ ਤੇ ਹੋ ਗਈ ਚਰਚਾ

ਆਈ ਤਾਜ਼ਾ ਵੱਡੀ ਖਬਰ 

ਰੂਸ ਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਹੁਣ ਥੰਮ੍ਹਣ ਦਾ ਨਾਂ ਨਹੀਂ ਲੈ ਰਹੀ। ਹਰ ਰੋਜ਼ ਹਾਲਾਤ ਬਦ ਤੋਂ ਬਦਤਰ ਹੁੰਦੇ ਹੋਏ ਦੋਵਾਂ ਦੇਸ਼ਾਂ ਤੋਂ ਸਾਹਮਣੇ ਆ ਰਹੇ ਹਨ । ਹਰ ਕਿਸੇ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਚਲ ਰਹੀ ਜੰਗ ਹੁਣ ਜਲਦੀ ਤੋਂ ਜਲਦੀ ਸਮਾਪਤ ਹੋਵੇ ਨਹੀਂ ਤਾਂ ਇਸ ਦਾ ਖਮਿਆਜ਼ਾ ਦੁਨੀਆਂ ਦੇ ਹੋਰਨਾਂ ਦੇਸ਼ਾਂ ਨੂੰ ਵੀ ਭੁਗਤਣਾ ਪੈ ਸਕਦਾ ਹੈ । ਰੂਸ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਵਿਚਕਾਰ ਯੂਕਰੇਨ ਦੇ ਹਾਲਾਤ ਕਾਫ਼ੀ ਖਰਾਬ ਹੋ ਚੁੱਕੇ ਹਨ । ਹੁਣ ਤੱਕ ਬਹੁਤ ਸਾਰੇ ਦੇਸ਼ਾਂ ਦੇ ਵੱਲੋਂ ਯੂਕਰੇਨ ਦਾ ਸਾਥ ਦੇਣ ਦੇ ਲਈ ਰੂਸ ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ । ਇਸੇ ਵਿਚਕਾਰ ਹੁਣ ਹਾਲੀਵੁੱਡ ਕੱਪਲ ਕੁਨਿਸ ਤੇ ਏਸ਼ਟਰ ਕੂਚਰ ਨੇ ਰੂਸ ਯੂਕਰੇਨ ਵਿੱਚ ਯੂਕਰੇਨ ਦੇ ਲੋਕਾਂ ਦੀ ਮਦਦ ਲਈ ਹੁਣ ਪੈਂਤੀ ਮਿਲੀਅਨ ਅਮਰੀਕੀ ਡਾਲਰ ਦੀ ਮਦਦ ਕੀਤੀ ਹੈ ।

ਜਿਸ ਦੇ ਚੱਲਦੇ ਯੂਕਰੇਨ ਦੇ ਰਾਸ਼ਟਰਪਤੀ ਜੈਲੇਂਸਕੀ ਨੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਹੈ । ਜ਼ਿਕਰਯੋਗ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਜੈਲੇਂਸਕੀ ਨੇ ਆਪਣੇ ਅਧਿਕਾਰਤ ਹੈਂਡਲ ਨਾਲ ਕਪਲ ਨਾਲ ਗੱਲ ਕਰਦੇ ਹੋਏ ਇਕ ਟਵੀਟ ਕੀਤਾ ਜਿਸ ਦੀ ਕੈਪਸ਼ਨ ਵਿੱਚ ਜੈਲੇਂਸਕੀ ਨੇ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕੀਤਾ ਤੇ ਲਿਖਿਆ ਹਾਲੀਵੁੱਡ ਕੱਪਲ ਕੁਨਿਸ ਤੇ ਏਸ਼ਟਰ ਕੂਚਰ ਸਾਡੇ ਦੁੱਖਾਂ ਚ ਸਾਡਾ ਸਾਥ ਦੇਣ ਵਾਲੇ ਪਹਿਲੇ ਚੋਂ ਹਨ । ਉਨ੍ਹਾਂ ਨੂੰ ਪੈਂਤੀ ਮਿਲੀਅਨ ਡਾਲਰ ਮਿਲ ਚੁੱਕੇ ਹਨ। ਮੈਂ ਇਸਦੇ ਲਈ ਧੰਨਵਾਦੀ ਹਾਂ ਉਨ੍ਹਾਂ ਦੇ ਦ੍ਰਿੜ੍ਹ ਸੰਕਲਪ ਤੋਂ ਮੈਂ ਕਾਫੀ ਪ੍ਰਭਾਵਤ ਹਾਂ , ਉਹ ਦੁਨੀਆਂ ਨੂੰ ਹਮੇਸ਼ਾ ਪ੍ਰੇਰਿਤ ਕਰਦੇ ਹਨ ।

ਜ਼ਿਕਰਯੋਗ ਹੈ ਕਿ ਏਸ਼ਟਨ ਤੇ ਮਿੱਲਾਂ ਨੇ ਪਿਛਲੇ ਹਫ਼ਤੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਇਕ ਵੀਡੀਓ ਸਾਂਝੀ ਕੀਤੀ ਸੀ ਤੇ ਕਿਹਾ ਸੀ ਕਿ ਅਸੀਂ ਸਿਰਫ਼ ਇਹੀ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਆਪਣਾ ਟੀਚਾ ਹਾਸਲ ਕਰ ਲਿਆ ਹੈ , ਤੀਹ ਮਿਲੀਅਨ ਵੱਧ ਡਾਲਰ ਇਕੱਠੇ ਹੋ ਗਏ ਹਨ ਤੇ ਕਈ ਲੋਕਾਂ ਨੂੰ ਦਾਨ ਕੀਤਾ ਗਿਆ ਹੈ ।

ਅਸੀਂ ਤੁਹਾਡੇ ਸਮਰਥਨ ਲਈ ਬਹੁਤ ਬਹੁਤ ਧੰਨਵਾਦੀ ਹਾਂ । ਜ਼ਿਕਰਯੋਗ ਹੈ ਕਿ ਹੁਣ ਤੱਕ ਬਹੁਤ ਸਾਰੇ ਦੇਸ਼ਾਂ ਨੇ ਯੂਕਰੇਨ ਦੀ ਮਦਦ ਦੇ ਚੱਲਦੇ ਰੂਸ ਤੇ ਪਾਬੰਦੀਆਂ ਲਗਾਈਆਂ ਤੇ ਅਸਿੱਧੇ ਤੌਰ ਤੇ ਬਹੁਤ ਸਾਰੇ ਦੇਸ਼ਾਂ ਨੇ ਯੂਕਰੇਨ ਦੀ ਮਦਦ ਕੀਤੀ ਹੈ ।



error: Content is protected !!