ਆਈ ਤਾਜ਼ਾ ਵੱਡੀ ਖਬਰ

ਦੇਸ਼ ਵਿਚ ਬਹੁਤ ਸਾਰੀਆਂ ਹਸਤੀਆਂ ਨੇ ਵੱਖ-ਵੱਖ ਖੇਤਰਾਂ ਦੇ ਵਿਚ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਉਥੇ ਹੀ ਫ਼ਿਲਮੀ ਖੇਤਰ ਵਿੱਚ ਵੀ ਬਹੁਤ ਸਾਰੀਆਂ ਅਜਿਹੀਆਂ ਅਭਿਨੇਤਰੀਆਂ ਹਨ ਜਿਨ੍ਹਾਂ ਨੇ ਆਪਣੀ ਹਿੰਮਤ ਅਤੇ ਮਿਹਨਤ ਦੇ ਸਦਕਾ ਆਪਣੀ ਇੱਕ ਵੱਖਰੀ ਪਹਿਚਾਣ ਬਣਾਉਣ ਵਿਚ ਕਾਮਯਾਬ ਹੋਈਆਂ ਹਨ। ਜਿਨ੍ਹਾਂ ਵੱਲੋਂ ਹਿੰਦੀ ਫ਼ਿਲਮ ਜਗਤ ਵਿੱਚ ਬਹੁਤ ਸਾਰੀਆਂ ਸੁਪਰ-ਡੁਪਰ ਹਿੱਟ ਫਿਲਮਾਂ ਵੀ ਦਿੱਤੀਆਂ ਗਈਆਂ ਹਨ ਅਤੇ ਕਈ ਪ੍ਰੋਗਰਾਮਾਂ ਨੂੰ ਹੋਸਟ ਵੀ ਕੀਤਾ ਗਿਆ ਹੈ। ਫ਼ਿਲਮੀ ਖੇਤਰ ਤੋਂ ਬਾਅਦ ਜਿੱਥੇ ਇਨ੍ਹਾਂ ਅਭਿਨੇਤਰੀਆਂ ਵੱਲੋਂ ਆਪਣੀ ਵਿਆਹੁਤਾ ਜ਼ਿੰਦਗੀ ਦੇ ਵਿੱਚ ਆਪਣੇ ਪਰਵਾਰ ਨੂੰ ਸਮਾਂ ਦਿੱਤਾ ਜਾ ਰਿਹਾ ਹੈ ਅਤੇ ਆਪਣੀ ਜ਼ਿੰਦਗੀ ਖੁਸ਼ੀ-ਖੁਸ਼ੀ ਬਤੀਤ ਕੀਤੀ ਜਾ ਰਹੀ ਹੈ।

ਉੱਥੇ ਹੀ ਕਈ ਫ਼ਿਲਮੀ ਅਭਿਨੇਤਰੀਆਂ ਕਈ ਘਟਨਾਵਾਂ ਨੂੰ ਲੈ ਕੇ ਚਰਚਾ ਵਿੱਚ ਬਣ ਜਾਂਦੀਆਂ ਹਨ। ਹੁਣ ਇਸ ਮਸ਼ਹੂਰ ਬਾਲੀਵੁਡ ਅਦਾਕਾਰਾ ਅਤੇ ਉਸ ਦੇ ਪਤੀ ਨਾਲ ਹਵਾਈ ਅੱਡੇ ਤੇ ਬਦਤਮੀਜ਼ੀ ਕੀਤੇ ਜਾਣ ਦੇ ਗੰਭੀਰ ਦੋਸ਼ ਲਾਏ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਗੋਆ ਏਅਰਪੋਰਟ ਤੋਂ ਸਾਹਮਣੇ ਆਇਆ ਹੈ। ਜਿੱਥੇ ਫਿਲਮੀ ਅਭਿਨੇਤਰੀ ਆਇਸ਼ਾ ਟਾਕੀਆ ਆਪਣੇ ਪਤੀ ਫਰਹਾਨ ਆਜ਼ਮੀ ਅਤੇ ਆਪਣੇ ਬੇਟੇ ਦੇ ਨਾਲ ਜਦੋਂ ਗੋਆ ਹਵਾਈ ਅੱਡੇ ਤੋਂ ਮੁੰਬਈ ਆਉਣ ਵਾਸਤੇ ਗੋਆ ਦੇ ਹਵਾਈ ਅੱਡੇ ਤੇ ਪਹੁੰਚੇ ਤਾਂ ਹਵਾਈ ਅੱਡੇ ਦੇ ਦੋ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਪਰਿਵਾਰ ਨਾਲ ਦੁਰਵਿਵਹਾਰ ਕੀਤਾ ਗਿਆ।

ਜਿੱਥੇ ਇਸ ਅਭਿਨੇਤਰੀ ਦੇ ਪਤੀ ਨੂੰ ਅਫ਼ਸਰਾਂ ਵੱਲੋ ਰੋਕਿਆ ਗਿਆ ਅਤੇ ਆਪਣੇ ਪਰਿਵਾਰ ਤੋਂ ਵੱਖ ਕੀਤਾ ਗਿਆ। ਉਥੇ ਹੀ ਉਸ ਉੱਪਰ ਨਸਲੀ ਟਿੱਪਣੀ ਵੀ ਕੀਤੀ ਗਈ ਹੈ। ਫ਼ਰਹਾਨ ਆਜ਼ਮੀ ਸਪਾ ਨੇਤਾ ਅਬੂ ਆਜ਼ਮੀ ਦੇ ਬੇਟੇ ਹਨ। ਜਿੱਥੇ ਉਨ੍ਹਾਂ ਵੱਲੋਂ ਆਪਣੇ ਨਾਲ ਹੋਏ ਦੁਰਵਿਵਹਾਰ ਦੀ ਜਾਣਕਾਰੀ ਵੀ ਟਵੀਟਰ ਹੈਂਡਲ ਤੇ ਕੁਝ ਤਸਵੀਰਾਂ ਨਾਲ ਸ਼ੇਅਰ ਕੀਤੀ ਗਈ ਹੈ। ਉਥੇ ਹੀ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਗੋਆ ਹਵਾਈ ਅੱਡੇ ਵੱਲੋਂ ਉਨ੍ਹਾਂ ਤੋਂ ਟਵੀਟ ਕਰਕੇ ਮੁਆਫੀ ਮੰਗੀ ਗਈ ਹੈ ਅਤੇ ਉਨ੍ਹਾਂ ਨੂੰ ਦਰਪੇਸ਼ ਆਉਣ ਵਾਲੀਆਂ ਪ੍ਰੇਸ਼ਾਨੀਆਂ ਦੀ ਜਾਂਚ ਕੀਤੇ ਜਾਣ ਦਾ ਵੀ ਭਰੋਸਾ ਦਿਵਾਇਆ ਗਿਆ ਹੈ।

ਦੱਸਿਆ ਗਿਆ ਹੈ ਕਿ ਇੱਥੇ ਹਵਾਈ ਅੱਡੇ ਉਪਰ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਗਈ ਉਥੇ ਹੀ ਉਨ੍ਹਾਂ ਨੂੰ ਆਪਣੀ ਪਤਨੀ ਅਤੇ ਬੇਟੇ ਤੋਂ ਵੱਖਰੀ ਲਾਈਨ ਵਿਚ ਖੜਾ ਕੀਤਾ ਗਿਆ। ਜਦ ਕਿ ਬਾਕੀ ਸਾਰੇ ਯਾਤਰੀ ਆਪਣੇ ਪਰਵਾਰ ਨਾਲ ਖੜ੍ਹੇ ਹੋਏ ਸਨ।


ਤਾਜਾ ਜਾਣਕਾਰੀ
ਇਸ ਮਸ਼ਹੂਰ ਬੋਲੀਵੁਡ ਅਦਾਕਾਰਾ ਅਤੇ ਪਤੀ ਨਾਲ ਏਅਰਪੋਰਟ ਤੇ ਹੋਈ ਬਤਮੀਜ਼ੀ ਲਾਏ ਇਹ ਗੰਭੀਰ ਦੋਸ਼
ByadminApril 11, 2022Comments Off on ਇਸ ਮਸ਼ਹੂਰ ਬੋਲੀਵੁਡ ਅਦਾਕਾਰਾ ਅਤੇ ਪਤੀ ਨਾਲ ਏਅਰਪੋਰਟ ਤੇ ਹੋਈ ਬਤਮੀਜ਼ੀ ਲਾਏ ਇਹ ਗੰਭੀਰ ਦੋਸ਼
Previous Postਪੰਜਾਬ ਚ ਇਥੇ ਲੱਗੀ ਭਿਆਨਕ ਅੱਗ, ਪਈਆਂ ਭਾਜੜਾਂ- ਹੋਇਆ ਭਾਰੀ ਨੁਕਸਾਨ
Next Postਪੰਜਾਬ : ਮਸ਼ਹੂਰ ਨੌਜਵਾਨ ਖਿਡਾਰੀ ਦੀ ਹਸਦਿਆਂ ਖੇਡਦਿਆਂ ਹੋਈ ਇਸ ਤਰਾਂ ਅਚਾਨਕ ਮੌਤ, ਛਾਇਆ ਸੋਗ