ਆਈ ਤਾਜਾ ਵੱਡੀ ਖਬਰ

ਕਹਿੰਦੇ ਹਨ ਦੰਦ ਗਏ ਤਾਂ ਸਵਾਦ ਗਿਆ, ਅੱਖਾਂ ਗਈਆਂ ਤਾਂ ਜਹਾਨ ਗਿਆ, ਕੰਨ ਗਏ ਤਾਂ ਰਾਗ ਗਿਆ l ਜਿਸ ਕਾਰਨ ਮਨੁੱਖ ਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਇਹ ਸਾਰੀਆਂ ਚੀਜ਼ਾਂ ਇੱਕ ਵਾਰ ਖਰਾਬ ਹੋ ਜਾਣ ਤਾਂ ਮੁੜ ਕੇ ਪਹਿਲਾਂ ਵਰਗੀਆਂ ਨਹੀਂ ਹੁੰਦੀਆਂ l ਪਰ ਅੱਜ ਕੱਲ ਦੇ ਯੁਗ ਵਿੱਚ ਇਸ ਦੀ ਥਾਂ ਤੇ ਹੁਣ ਅਜਿਹੀਆਂ ਚੀਜ਼ਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਹਨ,ਜਿਸ ਕਾਰਨ ਕੁਦਰਤੀ ਚੀਜ਼ਾਂ ਵੀ ਪਿੱਛੇ ਪੈ ਜਾਂਦੀਆਂ ਹਨ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਮਸ਼ਹੂਰ ਕਲਾਕਾਰ ਨੇ ਲਗਵਾਏ ਹੀਰਿਆਂ ਤੋਂ ਵੀ ਮਹਿੰਗੇ ਦੰਦ l ਜਿਸਦੀ ਕੀਮਤ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ l ਦੱਸਦਿਆ ਕਿ ਅਮਰੀਕੀ ਰੈਪਰ ਕਾਨਿਆ ਵੈਸਟ ਨੇ ਆਪਣੇ ਅਸਲੀ ਦੰਦਾਂ ਨੂੰ ਟਾਈਟੇਨੀਅਮ ਦੰਦਾਂ ਨਾਲ ਬਦਲ ਦਿੱਤਾ l ਕਾਨਿਆ ਨੇ ਇੰਸਟਾਗ੍ਰਾਮ ’ਤੇ ਇਸਦੀ ਇਕ ਸਟੋਰੀ ਪੋਸਟ ਕਰਕੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਇਸ ਦੌਰਾਨ ਡੇਲੀਮੇਲ ਦੀ ਵਿਸ਼ੇਸ਼ ਤਸਵੀਰ ’ਚ ਕਾਨਿਆ ਦੇ ਅਸਾਧਾਰਨ ਦੰਦਾਂ ਨੂੰ ਦਿਖਾਇਆ ਗਿਆ । ਇਹ ਹੀਰੇ ਨਾਲੋਂ ਮਹਿੰਗੇ ਹਨ। ਇਨ੍ਹਾਂ ਦੰਦਾਂ ਦੀ ਕੀਮਤ ਲਗਭਗ 7 ਕਰੋੜ ਰੁਪਏ ਦੱਸੀ ਜਾ ਰਹੀ । ਦੱਸ ਦਈਏ ਕਿ ਇਸ ਕਲਾਕਾਰ ਨੇ ਅਸਲੀ ਦੰਦ ਕੱਢਣ ਤੋਂ ਬਾਅਦ ਟਾਈਟੇਨੀਅਮ ਨੂੰ ਚੁਣਿਆ, ਪਰ ਇਹ ਇਸ ਤਰ੍ਹਾਂ ਨਹੀਂ ਹੈ। ਟਾਈਟੇਨੀਅਮ ਨੂੰ ਫਿਕਸ ਕਰਨ ਲਈ ਉਸ ਨੇ ਪ੍ਰੋਸਥੋਡੋਨਟਿਕਸ ਨਾਮਕ ਵਿਧੀ ਦਾ ਸਹਾਰਾ ਲਿਆ।

ਇਸ ਪੂਰੇ ਕੰਮ ਦੇ ਲਈ ਉਸਨੂੰ ਭਾਰਤੀ ਕਰੰਸੀ ਮੁਤਾਬਕ 7 ਲੱਖ ਰੁਪਏ ਤੋਂ ਵੱਧ ਪੈਸੇ ਖਰਚਣੇ ਪਏ l ਤੁਹਾਨੂੰ ਦੱਸ ਦੇਈਏ ਕਿ ਇਸ 46 ਸਾਲਾ ਰੈਪਰ 2022 ’ਚ ਇਕ ਪ੍ਰਸ਼ੰਸਕ ’ਤੇ ਕਥਿਤ ਤੌਰ ’ਤੇ ਹਮਲਾ ਕਰਨ ਦੇ ਮਾਮਲੇ ’ਚ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ, ਜਿਸ ਨੇ ਉਸ ਦਾ ਆਟੋਗ੍ਰਾਫ ਮੰਗਿਆ ਸੀ।

ਉਸ ਨੇ ਆਪਣੀ ਇੰਸਟਾਗ੍ਰਾਮ ਪੋਸਟ ’ਚ ਆਪਣੀ ਨਵੀਂ ਮੁਸਕਰਾਹਟ ਦਿਖਾਈ, ਤਸਵੀਰ ’ਚ ਉਸ ਨੇ ਆਪਣੀ ਤੁਲਨਾ ‘ਦਿ ਸਪਾਈ ਹੂ ਲਵਡ’ ਦੇ ਮਸ਼ਹੂਰ ਕਿਰਦਾਰ ਨਾਲ ਕੀਤੀ। ਉੱਥੇ ਹੀ ਹੁਣ ਇਸ ਕਲਾਕਾਰ ਦੀ ਇਸ ਤਸਵੀਰ ਨੂੰ ਲੋਕ ਕਾਫੀ ਪਸੰਦ ਕਰਦੇ ਹੋਏ ਹਨ ਤੇ ਬਹੁਤ ਸਾਰੇ ਲੋਕ ਉਸਦੇ ਵਿਰੋਧ ਦੇ ਵਿੱਚ ਵੀ ਕਮੈਂਟ ਕਰਦੇ ਪਏ ਹਨ l ਪਰ ਇਸ ਵੱਖਰੇ ਤਰੀਕੇ ਦੇ ਦੰਦਾਂ ਦੀ ਹਰ ਕਿਸੇ ਦੇ ਵੱਲੋਂ ਤਾਰੀਫ ਕੀਤੀ ਜਾ ਰਹੀ ਹੈ l

Home ਤਾਜਾ ਜਾਣਕਾਰੀ ਇਸ ਮਸ਼ਹੂਰ ਕਲਾਕਾਰ ਨੇ ਲਗਵਾਏ ਹੀਰਿਆਂ ਤੋਂ ਵੀ ਮਹਿੰਗੇ ਦੰਦ , ਕੀਮਤ ਜਾਣ ਅੱਖਾਂ ਰਹੇ ਜਾਣਗੀਆਂ ਅੱਡੀਆਂ

ਤਾਜਾ ਜਾਣਕਾਰੀ
ਇਸ ਮਸ਼ਹੂਰ ਕਲਾਕਾਰ ਨੇ ਲਗਵਾਏ ਹੀਰਿਆਂ ਤੋਂ ਵੀ ਮਹਿੰਗੇ ਦੰਦ , ਕੀਮਤ ਜਾਣ ਅੱਖਾਂ ਰਹੇ ਜਾਣਗੀਆਂ ਅੱਡੀਆਂ
ByadminJanuary 21, 2024Comments Off on ਇਸ ਮਸ਼ਹੂਰ ਕਲਾਕਾਰ ਨੇ ਲਗਵਾਏ ਹੀਰਿਆਂ ਤੋਂ ਵੀ ਮਹਿੰਗੇ ਦੰਦ , ਕੀਮਤ ਜਾਣ ਅੱਖਾਂ ਰਹੇ ਜਾਣਗੀਆਂ ਅੱਡੀਆਂ
Previous Postਇਹ ਔਰਤ ਸਿਰਫ ਚਾਹ ਪੀਕੇ ਜੀਅ ਰਹੀ ਜ਼ਿੰਦਗੀ 60 ਸਾਲਾਂ ਤੋਂ , ਫਿਰ ਵੀ ਰਹਿੰਦੀ ਤੰਦਰੁਸਤ ਡਾਕਟਰਾਂ ਕੋਲ ਵੀ ਨਹੀਂ ਹੈ ਜਵਾਬ
Next Postਪਿਤਾ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ , ਲਾਸ਼ ਕੋਲ ਹੀ ਕਈ ਦਿਨ ਬੈਠੇ 2 ਸਾਲਾਂ ਪੁੱਤ ਦੀ ਵੀ ਭੁੱਖ ਨਾਲ ਤੜਫ਼ ਤੜਫ਼ ਗਈ ਜਾਨ