ਆਈ ਤਾਜ਼ਾ ਵੱਡੀ ਖਬਰ

ਦੇਸ਼ ਦੇ ਵੱਖ ਵੱਖ ਖੇਤਰਾਂ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਹਸਤੀਆਂ ਹਨ ਜਿਨ੍ਹਾਂ ਨੇ ਆਪਣਾ ਵੱਖਰਾ ਮੁਕਾਮ ਹਾਸਲ ਕੀਤਾ ਹੈ ਅਤੇ ਆਪਣੀ ਇੱਕ ਵੱਖਰੀ ਜਗ੍ਹਾ ਉਨ੍ਹਾਂ ਵੱਲੋਂ ਆਪਣੀ ਮਿਹਨਤ ਸਦਕਾ ਬਣਾਈ ਗਈ ਹੈ। ਫਿਲਮੀ ਦੁਨੀਆ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਫ਼ਿਲਮੀ ਅਦਾਕਾਰ ਅਜਿਹੇ ਹਨ ਜਿਨ੍ਹਾਂ ਨੇ ਸਫਲਤਾ ਤੱਕ ਪਹੁੰਚਣ ਲਈ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਪਾਰ ਕੀਤਾ ਹੈ। ਜਿਸ ਤੋਂ ਬਾਅਦ ਫ਼ਿਲਮੀ ਦੁਨੀਆ ਦੇ ਵਿੱਚ ਉਹ ਆਪਣਾ ਨਾਂਅ ਬਣਾਉਣ ਵਿੱਚ ਕਾਮਯਾਬ ਹੋਏ ਹਨ। ਅਜਿਹੀਆ ਹਸਤੀਆਂ ਦੇ ਨਾਲ ਜੁੜੀਆਂ ਹੋਈਆਂ ਜਿਥੇ ਫ਼ਿਲਮੀ ਅਤੇ ਸੰਗੀਤਕ ਖ਼ਬਰਾਂ ਲਗਾਤਾਰ ਸਾਹਮਣੇ ਆਉਂਦੀਆਂ ਹਨ ਅਤੇ ਉਨ੍ਹਾਂ ਵੱਲੋਂ ਨਿਭਾਏ ਗਏ ਅਹਿਮ ਭੂਮਿਕਾ ਨੂੰ ਲੈ ਕੇ ਵੀ ਅਕਸਰ ਲੋਕ ਉਨ੍ਹਾਂ ਦੇ ਕੰਮ ਦੀ ਚਰਚਾ ਕਰਦੇ ਹਨ।

ਉੱਥੇ ਹੀ ਅਜਿਹੀਆਂ ਹਸਤੀਆਂ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖ਼ਬਰਾਂ ਵੀ ਸਾਹਮਣੇ ਆ ਜਾਂਦੀਆਂ ਹਨ ਉਥੇ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਵਾਰ ਚਰਚਾ ਦੇ ਵਿੱਚ ਬਣ ਜਾਂਦੇ ਹਨ। ਹੁਣ ਇਸ ਮਸ਼ਹੂਰ ਅਦਾਕਾਰ ਤੇ ਬਿਪਤਾ ਪੈਣ ਦੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ ਅਤੇ ਦੁਆਵਾਂ ਕੀਤੀਆਂ ਜਾ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਫਿਲਮੀ ਅਦਾਕਾਰ ਰਜਤ ਰਾਵੇਲ ਨੂੰ ਨੂੰ ਇਹ ਭੂਮਿਕਾਵਾਂ ਨਿਭਾਉਣ ਦੇ ਕਾਰਨ ਜਾਣਿਆਂ ਜਾਂਦਾ ਹੈ ਜਿੱਥੇ ਉਹਨਾਂ ਵੱਲੋਂ ਸਲਮਾਨ ਖ਼ਾਨ ਦੀ ਫ਼ਿਲਮ ਬਾਡੀਗਾਰਡ ਵਿੱਚ ਸੁਨਾਮੀ ਸਿੰਘ ਦਾ ਕਿਰਦਾਰ ਵੀ ਨਿਭਾਇਆ ਗਿਆ ।

ਉਥੇ ਹੀ ਇਹ ਫਿਲਮੀ ਅਦਾਕਾਰ ਇਸ ਸਮੇਂ ਹਸਪਤਾਲ ਦੇ ਵਿਚ ਜ਼ੇਰੇ ਇਲਾਜ ਹੈ। ਜਿਸ ਦੀ ਸੱਜੀ ਲੱਤ ਦੀਆਂ ਨਾੜੀਆਂ ਦੇ ਅਚਾਨਕ ਫਟਣ ਕਾਰਨ ਕਾਫੀ ਖੂਨ ਦੇ ਵਹਾਅ ਦੌਰਾਨ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਗਿਆ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ ਕਿਉਂਕਿ ਇਸ ਸਮੇਂ ਲੀਲਾਵਤੀ ਹਸਪਤਾਲ ਦੇ ਵਿੱਚ ਮੌਜੂਦ ਹਨ। ਜਿੱਥੇ ਉਨ੍ਹਾਂ ਦੀਆਂ ਵੈਰੀਕੋਜ ਵੇਨਸ ਦਾ ਇਲਾਜ ਹਸਪਤਾਲ ਦੇ ਸੀਨੀਅਰ ਡਾਕਟਰ ਸਰਜਨ ਪੰਕਜ ਪਟੇਲ ਵੱਲੋਂ ਕੀਤਾ ਗਿਆ ਹੈ।

ਆਪਣੀ ਸਿਹਤ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਜਿੱਥੇ ਉਨ੍ਹਾਂ ਦੀ ਲੱਤ ਦੀਆਂ ਨਾੜਾ ਵਿਚੋ ਖੂਨ ਵਹਿਣਾ ਸ਼ੁਰੂ ਹੋ ਗਿਆ ਸੀ, ਉੱਥੇ ਹੀ ਵੈਰੀਕੋਜ਼ ਨਾੜੀਆਂ ਤੋਂ ਬਾਹਰ ਆ ਰਹੇ ਖ਼ੂਨ ਦੇ ਕਾਰਨ ਜ਼ਖ਼ਮ ਹੋਣ ਚੁੱਕੇ ਸਨ। ਡਾਕਟਰ ਵੱਲੋਂ ਜਿਥੇ ਉਨ੍ਹਾਂ ਨੂੰ ਜਲਦੀ ਹੀ hospital ਤੋਂ ਛੁੱਟੀ ਦੇ ਦਿੱਤੀ ਜਾਵੇਗੀ ਉੱਥੇ ਹੀ ਉਹਨਾਂ ਨੂੰ ਟੈਸਟ ਕਰਨ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਅਤੇ ਜਲਦ ਸਿਹਤਯਾਬ ਹੋਣ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹਨ।

Home ਤਾਜਾ ਜਾਣਕਾਰੀ ਇਸ ਮਸ਼ਹੂਰ ਅਦਾਕਾਰ ਤੇ ਪਈ ਵੱਡੀ ਬਿਪਤਾ, ਕਰਾਇਆ ਗਿਆ ਹਸਪਤਾਲ ਦਾਖਿਲ, ਪ੍ਰਸੰਸਕਾ ਨੂੰ ਕਿਹਾ ਦੁਆਵਾਂ ਕਰੋ

ਤਾਜਾ ਜਾਣਕਾਰੀ
ਇਸ ਮਸ਼ਹੂਰ ਅਦਾਕਾਰ ਤੇ ਪਈ ਵੱਡੀ ਬਿਪਤਾ, ਕਰਾਇਆ ਗਿਆ ਹਸਪਤਾਲ ਦਾਖਿਲ, ਪ੍ਰਸੰਸਕਾ ਨੂੰ ਕਿਹਾ ਦੁਆਵਾਂ ਕਰੋ
ByadminApril 20, 2022Comments Off on ਇਸ ਮਸ਼ਹੂਰ ਅਦਾਕਾਰ ਤੇ ਪਈ ਵੱਡੀ ਬਿਪਤਾ, ਕਰਾਇਆ ਗਿਆ ਹਸਪਤਾਲ ਦਾਖਿਲ, ਪ੍ਰਸੰਸਕਾ ਨੂੰ ਕਿਹਾ ਦੁਆਵਾਂ ਕਰੋ
Previous Postਪੰਜਾਬ ਚ ਇਥੇ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਲੱਗੀ ਇਹ ਪਾਬੰਦੀ – ਤਾਜਾ ਵੱਡੀ ਖਬਰ
Next Postਵਿਆਹ ਚ ਲਾੜ੍ਹੀ ਨੇ ਵਿਆਹੁਣ ਆਏ ਮੁੰਡੇ ਦੇ ਇਸ ਕਾਰਨ ਮਾਰ ਦਿੱਤੇ ਥੱਪੜ , ਬਰਾਤੀ ਰਹਿ ਗਏ ਹੈਰਾਨ, ਮਚਿਆ ਹੜਕੰਪ