BREAKING NEWS
Search

ਇਸ ਬੱਚੇ ਦੀ ਅਮੀਰੀ ਦੇ ਹੋ ਰਹੇ ਦੂਰ ਦੂਰ ਤਕ ਚਰਚੇ, 10 ਵੇਂ ਜਨਮਦਿਨ ਤੇ ਪਿਤਾ ਨੇ ਦਿੱਤੀ 3 ਕਰੋੜ ਦੀ ਕਾਰ

ਆਈ ਤਾਜ਼ਾ ਵੱਡੀ ਖਬਰ 

ਦੁਨੀਆ ਵਿੱਚ ਜਿੱਥੇ ਬਹੁਤ ਸਾਰੇ ਅਜਿਹੇ ਪਰਿਵਾਰ ਹੁੰਦੇ ਹਨ ਜੋ ਇਕ ਵਕਤ ਦੀ ਰੋਟੀ ਲਈ ਵੀ ਜਦੋਜਹਿਦ ਕਰਦੇ ਵੇਖੇ ਜਾਂਦੇ ਹਨ ਅਤੇ ਗਰੀਬੀ ਵੀ ਅੰਤਾਂ ਦੀ ਹੁੰਦੀ ਹੈ। ਅਜਿਹੇ ਪਰਵਾਰਾਂ ਨੂੰ ਦੇਖ ਕੇ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਉਨ੍ਹਾਂ ਦੀ ਮਦਦ ਲਈ ਅੱਗੇ ਆ ਕੇ ਉਨ੍ਹਾਂ ਦੀ ਮਦਦ ਵੀ ਕੀਤੀ ਜਾਂਦੀ ਹੈ। ਉੱਥੇ ਹੀ ਦੂਜੇ ਪਾਸੇ ਦੁਨੀਆ ਵਿੱਚ ਇਹ ਖ਼ਾਨਦਾਨੀ ਅਮੀਰ ਵੀ ਵੇਖੇ ਜਾਂਦੇ ਹਨ ਜਿਨ੍ਹਾਂ ਦੇ ਅਮੀਰੀ ਦੇ ਚਰਚੇ ਦੂਰ-ਦੂਰ ਤੱਕ ਹੁੰਦੇ ਹਨ ਅਤੇ ਕੁਝ ਬੱਚਿਆਂ ਵੱਲੋਂ ਜਨਮ ਦੇ ਨਾਲ ਹੀ ਇਹ ਦੌਲਤ ਸ਼ੋਹਰਤ ਹਾਸਲ ਕਰ ਲਈ ਜਾਂਦੀ ਹੈ ਅਤੇ ਉਹ ਅਮੀਰ ਬਣ ਜਾਂਦੇ ਹਨ।

ਹੁਣ ਇਸ ਬੱਚੇ ਦੀ ਅਮੀਰੀ ਦੇ ਦੂਰ-ਦੂਰ ਤਕ ਚਰਚੇ ਹੋਏ ਹਨ ਜਿਸ ਦੇ 10 ਵੇਂ ਜਨਮ ਦਿਨ ਤੇ ਪਿਤਾ ਵੱਲੋਂ ਤਿੰਨ ਕਰੋੜ ਦੀ ਕਾਰ ਤੋਹਫੇ ਵਿਚ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਫਰੀਕਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ 10 ਸਾਲਾਂ ਦਾ ਲੜਕਾ ਮੋਮਫਾ ਜੂਨੀਅਰ ਅਮੀਰਾਂ ਦੀ ਲੜੀ ਵਿੱਚ ਆਉਣ ਕਾਰਨ ਚਰਚਾ ਵਿੱਚ ਹੈ ਜਿਸ ਨੂੰ 10ਵੇਂ ਜਨਮ ਦਿਨ ਦੇ ਉੱਪਰ ਉਸ ਦੇ ਪਿਤਾ ਵੱਲੋਂ ਉਸ ਦੀਆਂ ਜੁੱਤੀਆਂ ਨਾਲ ਮੈਚ ਕਰਦੀ ਪੀਲੇ ਰੰਗ ਦੀ ਲੈਂਬੋਰਗਿੰਨੀ ਆਵੈਂਟਾਡੋਰ ਤੋਹਫ਼ੇ ਵਿੱਚ ਦੇ ਦਿੱਤੀ ਗਈ ਹੈ।

ਇੱਥੇ ਮਾਪਿਆਂ ਵੱਲੋ ਆਪਣੇ ਬੱਚਿਆਂ ਦੇ ਜਨਮ ਦਿਨ ਤੇ ਉਨ੍ਹਾਂ ਨੂੰ ਛੋਟੇ ਮੋਟੇ ਤੋਹਫ਼ੇ ਦਿੱਤੇ ਜਾਂਦੇ ਹਨ ਉੱਥੇ ਹੀ ਇਹ ਬੱਚਾ ਅਜਿਹੇ ਪਰਿਵਾਰ ਵਿੱਚ ਪੈਦਾ ਹੋਇਆ ਹੈ ਜਿਸ ਨੂੰ ਦੌਲਤ ਵਿਰਾਸਤ ਵਿੱਚ ਮਿਲੀ ਹੈ। ਜਿੱਥੇ ਇਸ ਬੱਚੇ ਦੀਆਂ ਤਸਵੀਰਾਂ ਉਸ ਦੇ ਪਿਤਾ ਵੱਲੋਂ ਵੀ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਗਈਆਂ ਹਨ।

ਬੱਚਾ ਆਪਣੀ ਗੱਡੀ ਦੇ ਨਾਲ ਖੜਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਬੱਚੇ ਦਾ ਪਿਤਾ ਜੋ ਕਿ ਅਮੀਰ ਪਿਤਾ ਹੈ ਅਤੇ ਮੁਹੰਮਦ ਅਵਲ ਮੁਸਤਫਾ ਨਾਮ ਦਾ ਇਹ ਵਿਅਕਤੀ ਆਪਣੇ ਬੱਚੇ ਨੂੰ ਬਹੁਤ ਪਿਆਰ ਕਰਦਾ ਹੈ। ਸੋਸ਼ਲ ਮੀਡੀਆ ਉਪਰ ਵੀ ਇਨ੍ਹਾਂ ਪਿਓ ਪੁੱਤਰ ਦੇ ਲੱਖਾਂ ਦੀ ਤਦਾਦ ਵਿੱਚ ਫਾਲੋਅਰਸ ਹਨ। ਉਥੇ ਹੀ ਬੱਚੇ ਦੇ ਜਨਮ ਦਿਨ ਤੇ ਮਿਲੀ ਮਹਿੰਗੀ ਕਾਰ ਦੇ ਕਾਰਨ ਉਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ।



error: Content is protected !!