BREAKING NEWS
Search

ਇਸ ਬੰਦੇ ਨੇ ਬਿਨ੍ਹਾਂ ਹੱਥ ਪੈਰ ਬ੍ਰੇਨ ਚਿੱਪ ਜਰੀਏ ਖੇਡਿਆ ਸ਼ਤਰੰਜ , ਸੋਚਣ ਨਾਲ ਹੀ ਹੋ ਜਾਵੇਗਾ ਕੰਮ

ਆਈ ਤਾਜਾ ਵੱਡੀ ਖਬਰ 

ਕਹਿੰਦੇ ਨੇ ਜੇਕਰ ਮਨੁੱਖ ਅੰਦਰ ਕੁਝ ਕਰਨ ਦੀ ਇੱਛਾ ਹੋਵੇ ਤਾਂ ਉਹ ਦੁਨੀਆਂ ਦੀ ਹਰ ਇੱਕ ਮੰਜ਼ਿਲ ਨੂੰ ਹਾਸਲ ਕਰ ਸਕਦਾ ਹੈ l ਜਦੋਂ ਕੁਝ ਪਾਉਣ ਦਾ ਜਨੂਨ ਹੋਵੇ ਤਾਂ, ਰਾਹ ਵਿੱਚ ਆਉਣ ਵਾਲੀਆਂ ਔਂਕੜਾਂ ਦੀ ਪਰਵਾਹ ਨਹੀਂ ਹੁੰਦੀ ਤੇ ਮਨੁੱਖ ਆਪਣੇ ਜਨੂਨ ਨਾਲ ਉਸ ਮੰਜ਼ਲ ਨੂੰ ਜਰੂਰ ਹਾਸਲ ਕਰਦਾ ਹੈ l ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਬੰਦੇ ਨੇ ਬਿਨਾਂ ਹੱਥ ਪੈਰ ਹੋਣ ਦੇ ਬਾਵਜੂਦ ਵੀ ਬ੍ਰੇਨ ਚਿੱਪ ਦੇ ਜਰੀਏ ਸ਼ਤਰੰਜ ਖੇਡ ਕੇ ਇੱਕ ਵੱਖਰੀ ਮਿਸਾਲ ਪੈਦਾ ਕਰ ਦਿੱਤੀ l ਜੀ ਹਾਂ, ਮਸਕ ਦੀ ਕੰਪਨੀ ਨੇ ਇਸ ਵਿਅਕਤੀ ਦੇ ਦਿਮਾਗ ਵਿੱਚ ਇੱਕ ਚਿੱਪ ਫਿੱਟ ਕੀਤੀ ਤੇ ਉਹ ਹੱਥਾਂ ਤੇ ਪੈਰਾਂ ਦੀ ਮਦਦ ਤੋਂ ਬਿਨਾਂ ਆਸਾਨੀ ਨਾਲ ਆਨਲਾਈਨ ਸ਼ਤਰੰਜ ਖੇਡਦਾ ਨਜ਼ਰ ਆ ਰਿਹਾ ।

ਜਿਸ ਦੀ ਜਾਣਕਾਰੀ ਖੁਦ ਐਲਨ ਮਸਕ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਸਾਂਝੀ ਕੀਤੀ ਗਈ l ਇੱਕ ਵੀਡੀਓ ਦੇ ਰੂਪ ਵਿੱਚ, ਜਿਸ ਵਿੱਚ ਉਹ ਕਹਿੰਦੇ ਨਜ਼ਰ ਆਏ ਕਿ ਇਕ ਵਿਅਕਤੀ ਆਪਣੇ ਦਿਮਾਗ ਨਾਲ ਕੰਪਿਊਟਰ ਦੇ ਕਰਸਰ ਨੂੰ ਹਿਲਾ ਕੇ ਆਨਲਾਈਨ ਸ਼ਤਰੰਜ ਖੇਡ ਰਿਹਾ । ਇੱਕ ਰਿਪੋਰਟ ਮੁਤਾਬਕ ਪਤਾ ਚੱਲਿਆ ਹੈ ਕਿ ਇਸ 29 ਸਾਲਾ ਵਿਅਕਤੀ ਦਾ ਨਾਂ ਨੋਲੈਂਡ ਅਰਬਾਗ ਹੈ ਤੇ ਹਾਦਸੇ ਤੋਂ ਬਾਅਦ ਉਸ ਦੇ ਮੋਢਿਆਂ ਦੇ ਹੇਠਾਂ ਅਧਰੰਗ ਹੋ ਗਿਆ ਸੀ। ਇਸ ਤੋਂ ਬਾਅਦ ਇਸ ਸਾਲ ਜਨਵਰੀ ‘ਚ ਉਸ ਦੇ ਦਿਮਾਗ ‘ਚ ਨਿਊਰਲਿੰਕ ਚਿੱਪ ਲਗਾਈ ਗਈ।

ਹੁਣ ਤੱਕ ਕੰਪਨੀ ਦਾ ਦਾਅਵਾ ਸੀ ਕਿ ਚਿੱਪ ਦੀ ਮਦਦ ਨਾਲ ਉਹ ਹਰ ਕੰਮ ਆਸਾਨੀ ਨਾਲ ਕਰ ਸਕਣਗੇ।ਹੁਣ ਇਹ ਵਿਅਕਤੀ ਨਿਊਰਲਿੰਕ ਡਿਵਾਈਸ ਦੀ ਵਰਤੋਂ ਕਰਕੇ ਕਰਸਰ ਨੂੰ ਹਿਲਾਉਂਦਾ ਦੇਖਿਆ ਗਿਆ। ਜਦੋਂ ਐਲਨ ਮਸਕ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਇਹ ਵੀਡੀਓ ਸਾਂਝੀ ਕੀਤੀ ਤਾਂ, ਲੋਕਾਂ ਵੱਲੋਂ ਇਸ ਦੇ ਕਮੈਂਟਾਂ ਵਿੱਚ ਜਿੱਥੇ ਹੈਰਾਨਗੀ ਪ੍ਰਗਟ ਕੀਤੀ l

ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਵੱਖੋ ਵੱਖਰੀਆਂ ਪ੍ਰਤੀਕਿਰਿਆਵਾਂ ਵੀ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਦਿੱਤੀਆਂ ਗਈਆਂ l



error: Content is protected !!