BREAKING NEWS
Search

ਇਸ ਬੈਂਕ ਤੋਂ ਆਈ ਵੱਡੀ ਖਬਰ : 10 ਹਜਾਰ ਰੁਪਏ ਕਢਵਾਉਣ ਲਈ ਕਰਨਾ ਪਵੇਗਾ ਹੁਣ ਇਹ ਕੰਮ

ਆਈ ਤਾਜਾ ਵੱਡੀ ਖਬਰ

ਸਮੇਂ ਦੀ ਲੋੜ ਅਨੁਸਾਰ ਜਿਥੇ ਲੋਕਾਂ ਵੱਲੋਂ ਮੁਸ਼ਕਿਲ ਸਮੇਂ ਲਈ ਆਪਣੀ ਕੁਝ ਜਮਾਪੁੰਜੀ ਸੁਰੱਖਿਅਤ ਰੱਖੀ ਜਾਂਦੀ ਹੈ। ਜਿਸ ਨੂੰ ਬੁਰੇ ਦੌਰ ਦੇ ਦੌਰਾਨ ਵਰਤੋਂ ਵਿਚ ਲਿਆਂਦਾ ਜਾ ਸਕੇ। ਕਰੋਨਾ ਕਾਲ ਦੌਰਾਨ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਠੱਪ ਹੋ ਜਾਣ ਕਾਰਨ ਲੋਕਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਉਥੇ ਹੀ ਲੋਕਾਂ ਵੱਲੋਂ ਬੈਂਕਾਂ ਵਿੱਚ ਜਮ੍ਹਾਂ ਕੀਤੀ ਗਈ ਆਪਣੀ ਜਮ੍ਹਾਂ ਪੂੰਜੀ ਦੀ ਵਰਤੋਂ ਇਸ ਮੁਸ਼ਕਲ ਦੀ ਘੜੀ ਵਿੱਚ ਕੀਤੀ ਗਈ। ਕਿਉਂਕਿ ਰੁਜਗਾਰ ਦੇ ਖਤਰੇ ਵਿਚ ਪੈ ਜਾਣ ਕਾਰਨ ਲੋਕਾਂ ਨੂੰ ਭਾਰੀ ਆਰਥਿਕ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਬੈਂਕਾਂ ਵਿੱਚ ਲੋਕਾਂ ਦੇ ਪੈਸੇ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ।

ਹੁਣ ਇਸ ਬੈਂਕ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ 10 ਹਜ਼ਾਰ ਕੱਢਵਾਉਣ ਲਈ ਕਰਨਾ ਪਵੇਗਾ ਇਹ ਕੰਮ। ਲੋਕਾਂ ਦੇ ਪੈਸੇ ਨੂੰ ਸੁਰੱਖਿਅਤ ਰੱਖਣ ਲਈ ਬੈਂਕਾਂ ਵੱਲੋਂ ਬਹੁਤ ਸਾਰੇ ਐਲਾਨ ਕੀਤੇ ਹਨ। ਜਿਸ ਨਾਲ ਗਾਹਕਾਂ ਨੂੰ ਬੈਂਕਾਂ ਪ੍ਰਤੀ ਵਿਸ਼ਵਾਸ ਬਣਿਆ ਰਹਿ ਸਕੇ। ਹੁਣ ਐਸ ਬੀ ਆਈ ਬੈਂਕ ਵੱਲੋਂ ਆਪਣੇ ਗਾਹਕਾਂ ਨਾਲ ਹੋਣ ਵਾਲੀ ਧੋਖਾਧੜੀ ਨੂੰ ਰੋਕਣ ਲਈ ਭਾਰਤੀ ਸਟੇਟ ਬੈਂਕ ਦੀ ਇਕ ਜੁਲਾਈ ਨੂੰ ਸਥਾਪਨਾ ਦਿਵਸ ਮੌਕੇ ਗਾਹਕਾਂ ਲਈ ਇਕ ਨਵੀਂ ਯੋਜਨਾ ਦੀ ਸ਼ੁਰੂਆਤ ਦਾ ਐਲਾਨ ਕੀਤਾ ਗਿਆ ਹੈ।

ਬੈਂਕ ਨੇ ਆਪਣੇ ਗਾਹਕਾਂ ਨੂੰ ਕਿਹਾ ਹੈ ਕਿ ਉਹ ਧੋਖੇਬਾਜ਼ਾਂ ਤੋਂ ਸਾਵਧਾਨ ਰਹਿਣ ਅਤੇ ਕਦੇ ਵੀ ਆਪਣੀ ਜਾਣਕਾਰੀ ਆਨਲਾਈਨ ਕਿਸੇ ਨਾਲ ਸ਼ੇਅਰ ਨਾ ਕਰਨ । ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਅਗਰ ਤੁਹਾਨੂੰ ਕੋਈ ਵੀ ਨਵਾਂ ਐਪ ਡਾਊਨਲੋਡ ਕਰਨ ਦੀ ਸਲਾਹ ਦਿੰਦਾ ਹੈ ਤਾਂ ਉਹ ਕਦੇ ਵੀ ਨਾ ਕਰੋ। ਭਾਰਤੀ ਸਟੇਟ ਬੈਂਕ ਦੀ ਇੰਟਰਨੇਟ ਬੈਂਕਿੰਗ ਕਾਫ਼ੀ ਸੁਰੱਖਿਅਤ ਹੈ। ਉਥੇ ਹੀ ਭਾਰਤੀ ਸਟੇਟ ਬੈਂਕ ਵੱਲੋਂ ਸਮੇਂ-ਸਮੇਂ ਤੇ ਆਪਣੇ ਗਾਹਕਾਂ ਨੂੰ ਜਾਗਰੂਕ ਕਰਨ ਲਈ ਜਾਣਕਾਰੀ ਦਿੱਤੀ ਜਾਂਦੀ ਹੈ। ਹੁਣ ਵੀ ਬੈਂਕ ਵੱਲੋਂ ਬੈਂਕਿੰਗ ਕੰਮਾਂ ਨੂੰ ਸੁਰੱਖਿਅਤ ਬਣਾਉਣ ਲਈ ਆਪਣੇ ਗਾਹਕਾਂ ਲਈ ਨਵੀਂ ਜਾਣਕਾਰੀ ਟਵਿਟਰ ਉਪਰ ਸਾਂਝੀ ਕੀਤੀ ਹੈ।

ਜਿਸ ਵਿਚ ਕਿਹਾ ਗਿਆ ਹੈ ਕਿ ਹੁਣ ਭਾਰਤੀ ਸਟੇਟ ਬੈਂਕ ਗਾਹਕ ਨੂੰ 10 ਹਜ਼ਾਰ ਰੁਪਏ ਕੱਢਣ ਤੋਂ ਪਹਿਲਾਂ ਓਟੀਪੀ ਆਵੇਗਾ ਅਤੇ ਉਹ ਕਨਫਰਮ ਹੋਣ ਤੋਂ ਬਾਅਦ ਉਸਨੂੰ ਰਾਸ਼ੀ ਪ੍ਰਾਪਤ ਹੋਵੇਗੀ। ਨਾਲ ਹੀ ਗਾਹਕਾਂ ਦੀਆਂ ਸੁਵਿਧਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਏ ਟੀ ਐਮ ਤੋਂ ਕਿਤੇ ਜ਼ਿਆਦਾ ਰਿਸਾਇਕਲਰ ਹੀ ਜ਼ਿਆਦਾ ਤੋਂ ਜ਼ਿਆਦਾ ਲੱਗ ਰਹੀ ਹੈ। ਬੈਂਕ ਵੱਲੋਂ ਹੁਣ ਗਾਹਕਾਂ ਨੂੰ ਸਪਸ਼ਟ ਕੀਤਾ ਹੈ ਕਿ ਤੁਹਾਡਾ ਪੈਸਾ ਸੁਰੱਖਿਅਤ ਹੈ ਅਤੇ ਤੁਹਾਡਾ ਪੈਸਾ ਸਿਰਫ਼ ਤੁਸੀਂ ਹੀ ਕਢਵਾ ਸਕਦੇ ਹੋ।



error: Content is protected !!