BREAKING NEWS
Search

ਇਸ ਪੰਜਾਬੀ ਗਾਇਕ ਦਾ ਕੋਰੋਨਾ ਦੀ ਵਜ੍ਹਾ ਨਾਲ ਹੋ ਗਿਆ ਇਹ ਹਾਲ ਦੇਖੋ ਕਿਦਾਂ ਕਟ ਰਿਹਾ ਹੁਣ ਦਿਨ

ਪੰਜਾਬੀ ਗਾਇਕ ਦਾ ਕੋਰੋਨਾ ਦੀ ਵਜ੍ਹਾ ਨਾਲ ਹੋ ਗਿਆ ਇਹ ਹਾਲ

ਇਸ ਚਾਨੀਜ ਕੋਰੋਨਾ ਵਾਇਰਸ ਨੇ ਦੁਨੀਆਂ ਦਾ ਬੁਰਾ ਹਾਲ ਕੀਤਾ ਪਿਆ ਹੈ। ਜਿਥੇ ਹਰ ਰੋਜ ਲੋਕ ਇਸ ਦੀ ਵਜ੍ਹਾ ਨਾਲ ਆਪਣੀ ਜਾਨ ਤੋਂ ਹੱਥ ਧੋ ਰਹੇ ਹਨ ਓਥੇ ਇਸ ਦੀ ਵਜ੍ਹਾ ਨਾਲ ਦੁਨੀਆਂ ਤੇ ਗਰੀਬੀ ਵੀ ਬਹੁਤ ਵੱਧ ਗਈ ਹੈ ਲੋਕ ਬੇਰੋਜਗਾਰ ਹੋ ਗਏ ਹਨ ਅਤੇ ਆਪਣੇ ਪ੍ਰੀਵਾਰ ਨੂੰ ਪਾਲਣ ਦੇ ਵੀ ਲਾਲੇ ਪੈ ਗਏ ਹਨ। ਕਈ ਲੋਕ ਇਸੇ ਆਰਥਿਕ ਤੰਗੀ ਦਾ ਕਰਕੇ ਆਪਣੀ ਜਿੰਦਗੀ ਵੀ ਖਤਮ ਕਰਗੇ ਹਨ। ਪਰ ਜਿੰਦਗੀ ਦਾ ਇਕ ਅਸੂਲ ਹੈ ਕੇ ਹਮੇਸ਼ਾ ਇਕੋ ਜਿਹੇ ਦਿਨ ਕਦੇ ਵੀ ਨਹੀਂ ਰਹਿੰਦੇ ਇਸ ਲਈ ਇਸ ਸਥਿਤੀ ਦਾ ਵੀ ਸਾਹਮਣਾ ਕਰਨਾ ਚਾਹੀਦਾ ਹੈ। ਹੁਣ ਇੱਕ ਅਜਿਹੀ ਹੀ ਖਬਰ ਆ ਰਹੀ ਹੈ ਜਿਥੇ ਇੱਕ ਪੰਜਾਬੀ ਗਾਇਕ ਜੋੜੀ ਇਸ ਕੋਰੋਨਾ ਦਾ ਕਰਕੇ ਆਰਥਿਕ ਮੰਦੀ ਦਾ ਸਾਹਮਣਾ ਕਰਨ ਲਈ ਮਜਬੂਰ ਹੋ ਗਈ ਹੈ।

ਪਿਛਲੇ 15 ਦਿਨਾਂ ਦੌਰਾਨ ਪਈ ਭਰਵੀਂ ਬਾਰਿਸ਼ ਕਾਰਨ ਫ਼ਿਰੋਜ਼ਪੁਰ ਜ਼ਿਲ੍ਹਾ ਦੇ ਕਸਬਾ ਮੱਲਾਂਵਾਲਾ ਦੀ ਗ਼ਰੀਬ ਗਾਇਕ ਜੋੜੀ ਦਿਲਬਰ ਅਣਜਾਣ ਪ੍ਰੀਤ ਅਣਜਾਣ ਦੇ ਇਕੋ-ਇਕ ਕਮਰੇ ਦੀ ਛੱਤ ਡਿੱਗਣ ਕਾਰਨ ਲੋਹੜੇ ਦੀ ਪੈ ਰਹੀ ਗਰਮੀ ਕਾਰਨ ਖੁੱਲ੍ਹੇ ਆਸਮਾਨ ਹੇਠ ਦਿਨ ਰਾਤ ਕੱਟ ਰਹੇ ਹਨ। ਗਾਇਕ ਦਿਲਬਰ ਅਣਜਾਣ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਦੋਗਾਣਾ-ਜੋੜੀ ਦੇ ਪ੍ਰੋਗਰਾਮ ਲਾਕੇ ਅਪਣਾ ਪਰਿਵਾਰ ਪਾਲਦੇ ਆ ਰਹੇ ਸਨ, ਪਰ ਮਾਰਚ ਮਹੀਨੇ ਦੌਰਾਨ ਕੋਰੋਨਾ ਮਹਾਂਮਾਰੀ ਦੀ ਮਾਰ ਨੇ ਉਸ ਦੀ ਗਾਇਕੀ ਦਾ ਕੰਮ ਠੱਪ ਕਰ ਦਿੱਤਾ, ਜਿਸ ਕਾਰਨ ਦੋ ਡੰਗ ਦੀ ਰੋਟੀ ਵੀ ਤੋਂ ਵੀ ਮੁਥਾਜ਼ ਹੋ ਗਏ।

ਗਾਇਕ ਪ੍ਰੀਤ ਅਣਜਾਣ ਨੇ ਦੱਸਿਆ ਕਿ ਉਨ੍ਹਾਂ ਦੇ ਰਹਿਣ ਇਕ ਹੀ ਕਮਰੇ ਸੀ ਜੋ ਡਿੱਗ ਪਿਆ ਹੈ। ਉਹ ਆਪਣੇ ਦੋ ਬੱਚਿਆਂ ਅਤੇ 15 ਦਿਨਾਂ ਲੋਹੜੇ ਦੀ ਪੈ ਰਹੀ ਗਰਮੀ ਕਾਰਨ ਦਿਨ ਰਾਤ ਬਹੁਤ ਔਖੀ ਜ਼ਿੰਦਗੀ ਕੱਟ ਰਹੇ ਹਨ। ਉਨ੍ਹਾਂ ਕਿਹਾ ਕਿ ਅਜੇ ਤੱਕ ਉਨ੍ਹਾਂ ਦੇ ਘਰ ਲੈਟਰੀਨ ਬਾਥਰੂਮ ਨਹੀਂ ਬਣਾ ਸਕੇ। ਬਾਥਰੂਮ ਉਹ ਲੋਕਾਂ ਦੇ ਖੇਤਾਂ ‘ਚ ਸਵੇਰੇ ਸ਼ਾਮ ਜਾਂਦੇ ਹਨ। ਗਾਇਕ ਜੋੜੀ ਦਿਲਬਰ ਅਣਜਾਣ ਅਤੇ ਪ੍ਰੀਤ ਅਣਜਾਣ ਦਾਨੀ ਸੱਜਣਾਂ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਘਰ ਦੀ ਛੱਤ ਲਈ ਮੱਦਦ ਕੀਤੀ ਜਾਵੇ ਤਾਂ ਕਿ ਲੋਹੜੇ ਦੀ ਪੈ ਰਹੀ ਗਰਮੀ ਅਤੇ ਬਾਰਿਸ਼ਾਂ ਦੇ ਦਿਨਾਂ ‘ਚ ਉਹ ਆਪਣੇ ਬੱਚਿਆਂ ਸਮੇਤ ਜ਼ਿੰਦਗੀ ਬਿਤਾ ਸਕਣ।

ਗੀਤਕਾਰ ਕ੍ਰਿਪਾਲ ਮਾਅਣਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਜ਼ਿੰਦਗੀ ਤੋਂ ਉਦਾਸ ਹੋਏ ਲੋਕ ਆਪਣੀ ਜ਼ਿੰਦਗੀ ਨਾਲ ਖੇਡ ਜਾਂਦੇ ਹਨ। ਇਸ ਲਈ ਜ਼ਰੂਰੀ ਹੈ ਕਿ ਰੜੇ ਮੈਦਾਨ ਬੈਠੀ ਗ਼ਰੀਬ ਗਾਇਕ ਜੋੜੀ ਦੀ ਮੱਦਦ ਕੀਤੀ ਜਾਵੇ। ਕਿਉਂਕਿ ਇਹ ਗਾਇਕ ਜੋੜੀ ਐਨੀ ਚਰਚਿਤ ਜੋੜੀ ਨਹੀਂ ਹੈ ਕਿ ਪ੍ਰੋਗਰਾਮ ਦੇ ਹਜ਼ਾਰਾਂ ਰੁਪਏ ਲੈਂਦੇ ਹਨ।



error: Content is protected !!