ਆਈ ਤਾਜਾ ਵੱਡੀ ਖਬਰ
ਅਜੋਕੇ ਦੌਰ ਵਿੱਚ ਜਿੱਥੇ ਪਿੰਡ ਅੱਜ ਸ਼ਹਿਰਾਂ ਦੇ ਹਾਣੀ ਬਣ ਚੁੱਕੇ ਹਨ ਉੱਥੇ ਹੀ ਬਹੁਤ ਸਾਰੇ ਪਿੰਡਾਂ ਵਿਚ ਆਪਸੀ ਭਾਈਚਾਰਕ ਸਾਂਝ ਵੇਖਣ ਨੂੰ ਮਿਲਦੀ ਹੈ। ਜਿੱਥੇ ਕਿ ਪਿੰਡ ਅੱਜ ਇੰਨੀ ਜ਼ਿਆਦਾ ਤਰੱਕੀ ਕਰ ਗਏ ਹਨ ਕਿ ਜੋ ਬਹੁਤ ਸਾਰੇ ਪਿੰਡਾਂ ਲਈ ਮਿਸਾਲ ਬਣ ਜਾਂਦੇ ਹਨ। ਉਥੇ ਹੀ ਲੋਕਾਂ ਵਿੱਚ ਆਪਸੀ ਭਾਈਚਾਰਕ ਸਾਂਝ ਵੀ ਵੇਖੀ ਜਾਂਦੀ ਹੈ ਜਿਸ ਦੇ ਚਲਦਿਆਂ ਹੋਇਆਂ ਉਨ੍ਹਾਂ ਵੱਲੋਂ ਆਪਣੇ ਬੱਚਿਆਂ ਨੂੰ ਬਿਹਤਰੀਨ ਸੰਸਕਾਰ ਦਿੱਤੇ ਜਾਂਦੇ ਹਨ। ਅੱਜ ਦੇ ਦੌਰ ਵਿਚ ਜਿਥੇ ਹਰ ਘਰ ਵਿੱਚ ਸਾਰੀਆਂ ਸਹੂਲਤਾਂ ਮੌਜੂਦ ਹੁੰਦੀਆਂ ਹਨ।
ਉੱਥੇ ਹੀ ਬਹੁਤ ਸਾਰੇ ਪਿੰਡ ਅਜਿਹੇ ਵੀ ਹੁੰਦੇ ਹਨ ਜੋ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਨੂੰ ਮੱਦੇਨਜ਼ਰ ਰੱਖਦੇ ਹੋਏ ਅਜਿਹੇ ਫੈਸਲੇ ਲੈ ਲੈਂਦੇ ਹਨ ਜਿਸ ਨੂੰ ਸੁਣ ਕੇ ਬਹੁਤ ਸਾਰੇ ਲੋਕ ਹੈਰਾਨ ਰਹਿ ਜਾਂਦੇ ਹਨ। ਹੁਣ ਭਾਰਤ ਦੇ ਇਸ ਪਿੰਡ ਦੇ 200 ਘਰਾਂ ਵਿੱਚ ਟੀ ਵੀ ਨਾ ਹੋਣ ਦੀ ਖਬਰ ਸਾਹਮਣੇ ਆਈ ਹੈ ਜੋ ਪੁਰਾਣੀ ਰਵਾਇਤ ਦੀ ਪਾਲਣਾ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਮੇਠੀ ਦੇ ਅਧੀਨ ਆਉਣ ਵਾਲੇ ਇੱਕ ਪਿੰਡ ਅੱਥਾ ਤੋਂ ਸਾਹਮਣੇ ਆਇਆ ਹੈ।
ਜਿੱਥੇ ਇਸ ਪਿੰਡ ਵਿੱਚ 200 ਦੇ ਕਰੀਬ ਘਰ ਹਨ ਅਤੇ ਸਾਰੇ ਪ੍ਰਵਾਰ ਆਪਣੇ ਘਰਾਂ ਵਿੱਚ ਪਿਆਰ ਅਤੇ ਮਿਲਵਰਤਨ ਨਾਲ ਰਹਿੰਦੇ ਹਨ। ਹਰ ਘਰ ਦੇ ਵਿੱਚ ਜ਼ਰੂਰਤ ਦੀਆਂ ਸਭ ਚੀਜ਼ਾਂ ਮੌਜੂਦ ਹਨ ਜਿਨ੍ਹਾਂ ਵਿਚ ਫਰਿੱਜ, ਕੂਲਰ, ਵਾਸ਼ਿੰਗ ਮਸ਼ੀਨ ਆਦਿ ਸਭ ਕੁਝ ਨਜ਼ਰ ਆਵੇਗਾ। ਪਰ ਪਿੰਡ ਦੇ ਇਨ੍ਹਾਂ ਘਰਾਂ ਦੇ ਵਿੱਚ ਕਿਤੇ ਵੀ ਟੀਵੀ ਦਾ ਇਸਤੇਮਾਲ ਨਹੀਂ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਵੱਲੋਂ ਪਿੰਡ ਵਿੱਚ ਪੁਰਾਣੀ ਰਵਾਇਤ ਨੂੰ ਅੱਜ ਵੀ ਜ਼ਿੰਦਾ ਰੱਖਿਆ ਗਿਆ ਹੈ।
ਪਿੰਡ ਦੇ ਇਨ੍ਹਾਂ ਲੋਕਾਂ ਵੱਲੋਂ ਜਿੱਥੇ ਮਨੋਰੰਜਨ ਲਈ ਅਖ਼ਬਾਰ ਪੜ੍ਹੀ ਜਾਂਦੀ ਹੈ ਅਤੇ ਦੁਕਾਨ ਤੇ ਬੈਠ ਕੇ ਇਕ ਦੂਸਰੇ ਨਾਲ ਗੱਲਬਾਤ ਕੀਤੀ ਜਾਂਦੀ ਹੈ। ਉਥੇ ਹੀ ਬੱਚਿਆਂ ਦੇ ਆਉਣ ਵਾਲੇ ਭਵਿੱਖ ਨੂੰ ਦੇਖਦੇ ਹੋਏ ਵੀ ਘਰਾਂ ਵਿੱਚ ਟੀ ਵੀ ਨਹੀਂ ਰੱਖੇ ਗਏ ਹਨ। ਪਿੰਡ ਦੇ ਵਿੱਚ ਜਿੱਥੇ ਦੋ ਸਰਕਾਰੀ ਸਕੂਲ ਹਨ ਅਤੇ ਸਾਰੇ ਪਿੰਡ ਦੇ ਬੱਚੇ ਇਹਨਾਂ ਸਕੂਲਾਂ ਵਿੱਚ ਪੜ੍ਹਦੇ ਹਨ ਅਤੇ ਧਾਰਮਿਕ ਸਿੱਖਿਆ ਲਈ ਮਦਰੱਸਾ ਵੀ ਮੌਜੂਦ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਮੁਖੀ ਨੇ ਆਖਿਆ ਹੈ ਕਿ ਇਸ ਰਵਾਇਤ ਨੂੰ ਲਗਾਤਾਰ ਕਾਇਮ ਰੱਖਿਆ ਜਾਵੇਗਾ।
ਤਾਜਾ ਜਾਣਕਾਰੀ