BREAKING NEWS
Search

ਇਸ ਪਿੰਡ ਦੇ ਲੋਕ ਕਈ ਕਈ ਮਹੀਨੇ ਸੋਂਦੇ ਰਹਿੰਦੇ ਹਨ – ਬਣਿਆ ਪਿਆ ਰਹੱਸ

ਆਈ ਤਾਜ਼ਾ ਵੱਡੀ ਖਬਰ 

ਵਿਸ਼ਵ ਦੇ ਕੋਨੇ-ਕੋਨੇ ਵਿੱਚ ਜਿੱਥੇ ਬਹੁਤ ਸਾਰੇ ਲੋਕ ਵੱਖ-ਵੱਖ ਰੀਤੀ ਰਿਵਾਜਾਂ ਦੇ ਨਾਲ ਵਸਦੇ ਹਨ ਅਤੇ ਵੱਖ-ਵੱਖ ਭਾਸ਼ਾ ਬੋਲਣ ਵਾਲੇ ਹਨ । ਉਥੇ ਹੀ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਇਨ੍ਹਾਂ ਲੋਕਾਂ ਦਾ ਰਹਿਣ ਸਹਿਣ ਅਤੇ ਹੋਰ ਵੀ ਬਹੁਤ ਸਾਰਾ ਵਖਰੇਵਾ ਦੇਖਿਆ ਜਾਂਦਾ ਹੈ। ਪਰ ਕਈ ਵਾਰ ਸਾਹਮਣੇ ਆਉਣ ਵਾਲੇ ਹੈਰਾਨੀਜਨਕ ਤੱਥ ਲੋਕਾਂ ਨੂੰ ਹੈਰਾਨ ਪ੍ਰੇਸ਼ਾਨ ਕਰ ਦਿੰਦੇ ਹਨ। ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਕਈ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਹੁਣ ਇਸ ਪਿੰਡ ਦੇ ਲੋਕ ਕਈ ਕਈ ਮਹੀਨੇ ਤੱਕ ਸੌਦੇ ਰਹਿੰਦੇ ਹਨ ਜਿੱਥੇ ਇਹ ਪਿੰਡ ਇਕ ਰਹੱਸਮਈ ਪਿੰਡ ਬਣ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕਜ਼ਾਕਿਸਤਾਨ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਕਲਾਚੀ ਨਾਮ ਦਾ ਪਿੰਡ ਹੈ, ਇਸ ਪਿੰਡ ਵਿੱਚ ਜਿੱਥੇ ਛੇ ਸੌ ਲੋਕ ਰਹਿੰਦੇ ਹਨ ਉੱਥੇ ਹੀ ਕਈ ਵਿਗਿਆਨੀ ਇਸ ਪਿੰਡ ਨਾਲ ਜੁੜੀ ਇੱਕ ਘਟਨਾ ਨੂੰ ਲੈ ਕੇ ਹੈਰਾਨ ਹਨ ਜਿੱਥੇ ਦੱਸਿਆ ਗਿਆ ਹੈ ਕਿ ਇਸ ਪਿੰਡ ਦੇ ਲੋਕ ਕਈ ਮਹੀਨਿਆਂ ਤਕ ਸੁੱਤੇ ਰਹਿੰਦੇ ਹਨ।

ਦੱਸਿਆ ਗਿਆ ਹੈ ਕਿ ਇਸ ਪਿੰਡ ਦੇ ਲੋਕ ਅਗਰ ਇੱਕ ਵਾਰ ਸੌਂ ਜਾਣ ਤਾਂ ਉਨ੍ਹਾਂ ਦੀ ਇੱਕ ਵਾਰ ਅੱਖ ਲੱਗਣ ਤੇ ਉਹ ਕਈ ਮਹੀਨਿਆਂ ਤਕ ਨਹੀਂ ਉਠਦੇ ਅਤੇ ਲਗਾਤਾਰ ਕਈ ਮਹੀਨਿਆਂ ਤਕ ਸੁੱਤੇ ਰਹਿੰਦੇ ਹਨ। ਵਿਗਿਆਨੀਆਂ ਵੱਲੋਂ ਜਿੱਥੇ ਇਸ ਰਾਜ ਤੋਂ ਪਰਦਾ ਹਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਉਥੇ ਹੀ ਵਿਗਿਆਨੀਆਂ ਵੱਲੋਂ ਇਸ ਨੂੰ ਇਕ ਬੀਮਾਰੀ ਦੱਸਿਆ ਗਿਆ ਹੈ। ਇੱਥੇ ਖੋਜਕਾਰਾਂ ਵੱਲੋਂ ਇਹ ਵੀ ਆਖਿਆ ਗਿਆ ਹੈ ਕਿ ਇਹ ਬੀਮਾਰੀ ਓਸ ਪਿੰਡ ਦੇ ਵਿੱਚ ਯੂਰੇਨੀਅਮ ਦੀ ਖਾਨ ਦੇ ਕਾਰਨ ਪੈਦਾ ਹੋਈ ਹੈ।

ਜੋ ਇਸ ਸਮੇਂ ਤਾਂ ਬੰਦ ਹੋ ਚੁੱਕੀ ਹੈ ਪਰ ਉਸ ਦੇ ਵਿਚਕਾਰਲਾ ਜ਼ਹਿਰੀਲਾ ਰੇਡੀਏਸ਼ਨ ਇਨ੍ਹਾਂ ਲੋਕਾਂ ਦੀ ਬੀਮਾਰੀ ਦਾ ਕਾਰਨ ਬਣ ਗਿਆ ਹੈ ਜਿੱਥੇ ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋ ਗਏ ਹਨ। ਕਿਉਂਕਿ ਇੱਥੇ ਪਾਣੀ ਦੇ ਵਿੱਚ ਜਿੱਥੇ ਕਾਰਬਨ ਮੋਨੋ ਅਕਸਾਈਡ ਗੈਸ ਕਾਰਨ ਲੋਕਾਂ ਨੂੰ ਸਲੀਪ ਡਿਸਆਰਡਰ ਹੁੰਦਾ ਹੈ ਉਥੇ ਹੀ ਲੋਕ ਵਧੇਰੇ ਸੌਂਦੇ ਹਨ।



error: Content is protected !!