=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਇਸ ਪਿੰਡ ਚ ਹੋਣ ਵਾਲੇ ਬੱਚਿਆਂ ਦਾ ਨਾਮ ਰੱਖਿਆ ਜਾਂਦਾ ਹੈ ਫ਼ਿਲਮਾਂ ਦੇ ਐਕਟਰਾਂ ਦੇ ਨਾਮ ਤੇ

ਆਈ ਤਾਜਾ ਵੱਡੀ ਖਬਰ 

ਹਰ ਇੱਕ ਦੇਸ਼ ਦੇ ਵਿੱਚ ਜਿੱਥੇ ਲੋਕਾਂ ਦਾ ਰਹਿਣ ਸਹਿਣ ਵੱਖਰਾ ਪਾਇਆ ਜਾਂਦਾ ਹੈ ਉਥੇ ਹੀ ਇਕ ਦੇਸ਼ ਦੇ ਵਿੱਚ ਵੀ ਬਹੁਤ ਸਾਰੀਆਂ ਜਾਤੀਆਂ ਦੇ ਲੋਕ ਰਹਿੰਦੇ ਹਨ। ਜਿਨ੍ਹਾਂ ਦਾ ਰਹਿਣ ਸਹਿਣ ਅਤੇ ਰਸਮੋ-ਰਿਵਾਜ ਵੀ ਇਕ ਦੂਸਰੇ ਤੋ ਅਲੱਗ ਹੁੰਦੇ ਹਨ ਜਿਸ ਦੇ ਚਲਦਿਆਂ ਹੋਇਆਂ ਉਹਨਾਂ ਦੇ ਨਾਮ ਦੇ ਵਿੱਚ ਵੀ ਵਖਰੇਵਾਂ ਦੇਖਿਆ ਜਾਂਦਾ ਹੈ। ਪਰ ਅਜੋਕੇ ਯੁੱਗ ਦੇ ਵਿਚ ਕਈ ਅਜਿਹੇ ਪਿੰਡ ਵੀ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਦੇ ਵਿੱਚ ਲੋਕਾਂ ਦੇ ਨਾਮ ਨੂੰ ਲੈ ਕੇ ਵੀ ਚਰਚਾ ਛਿੜ ਜਾਂਦੀ ਹੈ। ਹੁਣ ਇਸ ਪਿੰਡ ਚ ਹੋਣ ਵਾਲੇ ਬੱਚਿਆਂ ਦਾ ਨਾਮ ਰੱਖਿਆ ਜਾਂਦਾ ਹੈ ਫ਼ਿਲਮਾਂ ਦੇ ਐਕਟਰਾਂ ਦੇ ਨਾਮ ਤੇ, ਜਿਸ ਬਾਰੇ ਆਈ ਖਬਰ ਸਾਹਮਣੇ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਅਜੀਬੋ-ਗਰੀਬ ਮਾਮਲਾ ਕਰਨਾਟਕਾ ਤੋਂ ਸਾਹਮਣੇ ਆਇਆ ਹੈ। ਜਿੱਥੇ ਬੇਂਗਲੁਰੂ ਤੋਂ 400 ਕਿਲੋਮੀਟਰ ਦੂਰ ਸਥਿਤ ਇੱਕ ਪਿੰਡ ਭਦਰਾਪੁਰ ਦੇ ਵਿੱਚ ਪੈਦਾ ਹੋਣ ਵਾਲੇ ਬੱਚਿਆਂ ਦੇ ਨਾਮ ਫਿਲਮੀ ਹਸਤੀਆਂ ਦੇ ਨਾਂ ਉਪਰ ਰੱਖੇ ਜਾਂਦੇ ਹਨ। ਜਿਸ ਦੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਵੱਲੋਂ ਦੱਸਿਆ ਗਿਆ ਹੈ ਕਿ ਪਿੰਡ ਵਿੱਚ ਪੈਦਾ ਹੋਣ ਵਾਲੇ ਬੱਚਿਆਂ ਦੇ ਨਾਂ ਬਾਲੀਵੁੱਡ ਸਿਤਾਰਿਆਂ ਦੇ ਨਾਂ ਉੱਪਰ ਅਧਾਰਿਤ ਰੱਖੇ ਜਾਂਦੇ ਹਨ ਜਿਵੇਂ ਕਿ ਅਮਿਤਾਭ, ਸਲਮਾਨ, ਸ਼ਾਹਰੁਖ ਅਤੇ ਆਮਿਰ ਆਦਿ ਰੱਖੇ ਜਾਂਦੇ ਹਨ।

ਇਸ ਦੀ ਖਬਰ ਸਾਹਮਣੇ ਆਉਂਦੇ ਹੀ ਜਿਥੇ ਸਾਰੇ ਲੋਕ ਹੈਰਾਨ ਹਨ ਉਥੇ ਹੀ ਦੱਸਿਆ ਗਿਆ ਹੈ ਕਿ ਇਸ ਪਿੰਡ ਵਿਚ ਹੱਕੀ-ਪਿੱਕੀ ਨਾਮੀ ਜਨਜਾਤੀ ਦੇ ਲੋਕ ਰਹਿੰਦੇ ਹਨ। ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਜਿਥੇ ਉਨ੍ਹਾਂ ਵੱਲੋਂ ਪਹਿਲਾਂ ਸ਼ੁਰੂਆਤ ਵਿੱਚ ਬੱਚਿਆਂ ਦਾ ਨਾਂ ਫ਼ਲਾਂ, ਫੁੱਲਾਂ ਅਤੇ ਜਾਨਵਰਾਂ ’ਤੇ ਰੱਖਿਆ ਕਰਦੇ ਸਨ।

ਉੱਥੇ ਹੀ ਉਨ੍ਹਾਂ ਵੱਲੋਂ ਹੁਣ ਆਪਣੇ ਬੱਚਿਆਂ ਦੇ ਨਾਮ ਰੱਖਣ ਦਾ ਫੈਸਲਾ ਬਦਲ ਦਿੱਤਾ ਗਿਆ ਹੈ ਕਿਉਂਕਿ ਹੁਣ ਸ਼ਹਿਰਾਂ ਦੇ ਸੰਪਰਕ ਵਿੱਚ ਆਉਣ ਕਾਰਨ ਪਿੰਡਾਂ ਦੇ ਲੋਕ ਕਾਫ਼ੀ ਤਬਦੀਲ ਹੋ ਗਏ ਹਨ। ਉੱਥੇ ਹੀ ਪਿੰਡ ਵਿਚ ਕਈ ਬਚਿਆਂ ਦੇ ਨਾਮ ਫੇਸਬੁੱਕ ਅਤੇ ਗੂਗਲ , ਰੂਸ ,ਜਪਾਨ , ਅਮਰੀਕਾ ਦੇ ਨਾਮ ਤੇ ਵੀ ਰੱਖੇ ਗਏ ਹਨ। ਇਸ ਪਿੰਡ ਵਿੱਚ ਬਹੁਤ ਸਾਰੇ ਲੋਕਾਂ ਦੇ ਨਾਂ ਦੁਨੀਆ ਵਿਚ ਮਸ਼ਹੂਰ ਕੰਪਨੀਆਂ ਦੇ ਨਾਵਾਂ ’ਤੇ ਹਨ।




error: Content is protected !!