ਆਈ ਤਾਜ਼ਾ ਵੱਡੀ ਖਬਰ
ਦੇਸ਼ ਅੰਦਰ ਜਿਥੇ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਹਨ ਉਥੇ ਹੀ ਵੱਖ-ਵੱਖ ਧਾਰਮਿਕ ਮਾਨਤਾਵਾਂ ਵੀ ਪ੍ਰਚੱਲਿਤ ਹਨ। ਜਿਨ੍ਹਾਂ ਨਾਲ ਜੁੜੇ ਹੋਏ ਕਈ ਅਜੀਬੋ-ਗਰੀਬ ਮਾਮਲੇ ਵੀ ਸਾਹਮਣੇ ਆ ਜਾਂਦੇ ਹਨ। ਜਿਨ੍ਹਾਂ ਉਪਰ ਵਿਸ਼ਵਾਸ ਕਰਨਾ ਹੀ ਮੁਸ਼ਕਿਲ ਹੋ ਜਾਂਦਾ ਹੈ। ਹੁਣ ਭਾਰਤ ਦੇ ਇਸ ਪਿੰਡ ਚ ਗੰਢੇ ਅਤੇ ਲੱਸਣ ਤੇ ਹੈ ਬੈਨ, ਖਰੀਦ ਕੇ ਘਰ ਜੇ ਕੋਈ ਲੈ ਜਾਂਦਾ ਤਾਂ ਹੋ ਜਾਂਦੀ ਅਣਹੋਣੀ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਭਾਰਤ ਦੇ ਬਿਹਾਰ ਸੂਬੇ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਅਜਿਹਾ ਪਿੰਡ ਹੈ ਜਿਸ ਵਿਚ ਲੋਕਾਂ ਨੂੰ ਗੰਢੇ ਅਤੇ ਲਸਣ ਦੀ ਵਰਤੋਂ ਕਰਨ ਦੀ ਸਖ਼ਤ ਮਨਾਹੀ ਹੈ ਅਤੇ ਲੋਕ ਇਸ ਦੀ ਖ਼ਰੀਦ ਕਰਕੇ ਆਪਣੇ ਘਰ ਵੀ ਨਹੀਂ ਲੈ ਕੇ ਜਾ ਸਕਦੇ।
ਇਹ ਮਾਮਲਾ ਜਿੱਥੇ ਸੁਣਨ ਵਿੱਚ ਵਧੇਰੇ ਹੈਰਾਨੀ ਵਾਲਾ ਜਾਪਦਾ ਹੈ,ਉਥੇ ਹੀ ਇਹ ਸਚਾਈ ਵੀ ਹੈ। ਦੱਸ ਦਈਏ ਕਿ ਭਾਰਤ ਵਿੱਚ ਇਹ ਪਿੰਡ ਬਿਹਾਰ ਦੇ ਜ਼ਿਲ੍ਹੇ ਜਹਾਨਾਬਾਦ ਤੋਂ ਲਗਭਗ 30 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਜਿੱਥੇ ਇਸ ਪਿੰਡ ਦਾ ਨਾਮ ਤ੍ਰਿਲੋਕੀ ਬੀਘਾ ਹੈ। ਮਾਨਤਾ ਹੈ ਕਿ ਇਸ ਪਿੰਡ ਦੇ ਵਿੱਚ ਇੱਕ ਮੰਦਰ ਦੀ ਅਜਿਹੀ ਮਾਨਤਾ ਕੀਤੀ ਜਾਂਦੀ ਹੈ ਜਿਸ ਦੇ ਚਲਦਿਆਂ ਹੋਇਆਂ ਹੀ ਲੋਕਾਂ ਵੱਲੋਂ ਬੀਤੇ ਕਈ ਦਹਾਕਿਆਂ ਤੋਂ ਇਸ ਪਿੰਡ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੇ ਕਦੇ ਵੀ ਲਸਣ ਅਤੇ ਪਿਆਜ ਦੀ ਵਰਤੋਂ ਨਹੀਂ ਕੀਤੀ ਅਤੇ ਉਸ ਨੂੰ ਹੱਥ ਤੱਕ ਨਹੀਂ ਲਗਾਇਆ।
ਅਤੇ ਨਾ ਹੀ ਲੋਕਾਂ ਵੱਲੋਂ ਪਿਆਜ਼ ਨੂੰ ਬਾਜ਼ਾਰ ਤੋਂ ਖਰੀਦ ਕੇ ਘਰ ਲਿਆਂਦਾ ਜਾ ਸਕਦਾ ਹੈ ਕਿਉਂਕਿ ਇਸ ਉਪਰ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਪਿੰਡ ਵਿੱਚ ਜਿੱਥੇ ਇਕ ਮੰਦਰ ਹੈ ਜਿਸਨੂੰ ਠਾਕੁਰਬਾੜੀ ਆਖਿਆ ਜਾਂਦਾ ਹੈ। ਜਿਸ ਦੇ ਚਲਦਿਆਂ ਹੋਇਆਂ ਹੀ ਲੋਕਾਂ ਨੂੰ ਪਿਆਜ ਅਤੇ ਲਸਣ ਦੀ ਵਰਤੋਂ ਕਰਨ ਦੀ ਮਨਾਹੀ ਹੈ।
ਉਥੇ ਹੀ ਰਵਾਇਤ ਦੇ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਜਿੱਥੇ ਇਸ ਮੰਦਰ ਦੇ ਵਿੱਚ ਦੇਵਤਿਆਂ ਵੱਲੋਂ ਸਰਾਪ ਦਿੱਤਾ ਗਿਆ ਸੀ ਜਿਸ ਦੇ ਚਲਦਿਆਂ ਹੋਇਆਂ ਹੀ ਲੋਕਾਂ ਦੇ ਪਿਆਜ਼ ਅਤੇ ਲੱਸਣ ਖਾਣ ਤੇ ਪਾਬੰਦੀ ਲਗਾਈ ਗਈ। ਉਹਨਾਂ ਘਰਾਂ ਵਿੱਚ ਅਣਹੋਣੀ ਵਰਤਦਿਆਂ ਹੋਇਆਂ ਵੀ ਦੇਖੀ ਗਈ ਹੈ ਜਿਨ੍ਹਾਂ ਵੱਲੋਂ ਲਾਗੂ ਕੀਤੀ ਗਈ ਇਸ ਪਾਬੰਦੀ ਦੀ ਉਲੰਘਣਾ ਕੀਤੀ ਗਈ ਹੈ। ਇਸ ਡਰ ਦੇ ਚਲਦਿਆਂ ਹੋਇਆਂ ਹੀ ਲੋਕਾਂ ਵੱਲੋਂ ਇਸ ਰਵਾਇਤ ਨੂੰ ਤੋੜਿਆ ਨਹੀਂ ਜਾ ਸਕਦਾ।
ਤਾਜਾ ਜਾਣਕਾਰੀ