ਆਹ ਜਿਹੜਾ ਸ਼ਾਸਤਰ ਬਿਰਾਜਮਾਨ ਆ ਪਾਠੀ ਸਿੰਘ ਦੇ ਸਾਹਮਣੇ ਵੱਡੇ ਵਾਲਾ ਇਹਨੂ ਕੁਝ ਸਿਰੇ ਦੇ ਬੇਵਕੂਫ ਚਵਲ ਬੰਦੇ ਤ੍ਰਿਸ਼ੂਲ ਦਾ ਨਾਮ ਦਿੰਦੇ ਆ ਤੇ ਕਹਿੰਦੇ ਆ ਸਿੱਖਾਂ ਨੂੰ ਕੀ ਹੋਇਆ ਤ੍ਰਿਸ਼ੂਲ ਦੀ ਪੂਜਾ ਕਰੀ ਜਾਂਦੇ ਆ?? ਪਹਿਲੀ ਗਲ, ਇਹ ਤ੍ਰਿਸ਼ੂਲ ਨਹੀ ਆ,ਤ੍ਰਿਸ਼ੂਲ ਦਾ ਅਰਥ ਆ ਤ੍ਰਿ+ਸ਼ੂਲ ਤ੍ਰਿ = ੩ , ਸ਼ੂਲ = ਨੇਜਾ(ਤਿੱਖਾ ਤੀਰ ਵਰਗਾ ਤਿੰਨ ਤਿੱਖੇ ਨੇਜਿਆਂ ਵਾਲਾ ਇੱਕ ਸ਼ਾਸਤਰ ਦਾ ਫਲ ਅਵਲ ਤਾਂ ਇਹ ਤ੍ਰਿਸ਼ੂਲ ਨਹੀ ਆ ਜੇ ਹੁੰਦਾ ਵੀ ਤਾਂ ਕੀ ਹੋਯਾ? ਖਾਲਸਾ ਜੀ, ਇਹ ਜੋ ਸ਼ਸਤਰ ਹੈ , ਇਹ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਦਾ ਜੰਗੀ ਨਿਸ਼ਾਨ ਸਾਹਿਬ ਹੈ।
ਇਸਨੂੰ ਗੱਜਗਾਹ ਅਤੇ ਅਸ਼ਟਭੁਜਾ ਵੀ ਕਿਹਾ ਜਾਂਦਾ ਹੈ। ਗੁਰੂ ਸਾਹਿਬ ਦੇ ਨਿਸ਼ਾਨ ਇਸ ਸ਼ਸਤਰ ਨਾਲ ਝੂਲਦੇ ਸਨ , ਜਿਸ ਤਰਾਂ ਅੱਜ ਕਲ ਨਿਸ਼ਾਨ ਸਾਹਿਬ ਉੱਤੇ ਖੰਡਾ ਜਾਂ ਬਰਛਾ ਹੁੰਦਾ ਹੈ, ਗੁਰੂ ਸਾਹਿਬ ਜੀ ਵੇਲੇ ਅਸ਼ਟਭੁਜਾ ਸ਼ਸਤਰ ਹੁੰਦਾ ਸੀ। ਜਦ ਵੀ ਦਸਮੇਸ਼ ਪਿਤਾ ਜੰਗ ਵਿਚ ਜਾਂਦੇ ਸਨ , ਇਹ ਸ਼ਸਤਰ ਨਾਲ ਚਲਦਾ ਸੀ। ਅੱਜ ਇਹ ਸ਼ਸਤਰ ਸਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਸੁਸ਼ੋਭਿਤ ਹੈ ਅਤੇ ਤਖ਼ਤ ਸਾਹਿਬ ਦਾ ਮੁਖ ਸ਼ਸਤਰ ਹੈ। ਜਦੋਂ ਵੀ ਕਦੇ ਗੁਰੂ ਸਾਹਿਬ ਦੇ ਸ਼ਸਤਰਾਂ ਦੀ ਪੂਜਾ ਕੀਤੀ ਜਾਂਦੀ ਹੈ ਤਾਂ ਅਸ਼ਟਭੁਜਾ ਨੂੰ ਸਬ ਤੋਂ ਉਚੇ ਸਥਾਨ ਤੇ ਸਜਾਇਆ ਜਾਂਦਾ ਹੈ।
ਕੱਲਾ ਸ਼ਿਵ ਜੀ ਮਾਹਰਾਜ ਨੇ ਪਟਾ ਲਿਖਾਇਆ ਤ੍ਰਿਸ਼ੂਲ ਨੂੰ ਜੰਗ ਚ ਵਰਤਣ ਦਾ?ਜੇ ਤੁਹਾਡੇ ਨਿਹੱਥੇ ਮਗਰ ਕੋਈ ਡਾਂਗ ਲੈ ਕੇ ਪਿਆ ਹੋਵੇ ਤੇ ਕਿਤੇ ਤੁਹਾਨੂੰ ਤ੍ਰਿਸ਼ੂਲ ਪਿਆ ਮਿਲ ਜੇ , ਕੀ ਓਹ ਤੁਹਾਡੀ ਰਾਖੀ ਨਹੀ ਕਰੇਗਾ? ਕਰੇ ਗਾ ਤੇ ਦੁਸ਼ਮਣ ਦੀ ਛਾਤੀ ਵਿੰਨ੍ਹ ਕੇ ਵੀ ਰਖ ਦਵੇਗਾ ਦੂਜੀ ਗਲ ਇਹ ਆ ,ਕਿ ਗੁਰੂ ਕਲਗੀਧਰ ਤੋਂ ਵੱਡਾ ਸ਼ਸਤਰਾਂ ਦਾ ਪਾਰਖੂ ਨਾ ਕੋਈ ਹੋਇਆ ਨਾ ਕੋਈ ਹੋਣਾ ਤੇ ਗੁਰੂ ਕਲਗੀਧਰ ਜੀ ਨੇ
ਏਸ ਸ਼ਸਤਰ ਨੂੰ ਆਪਣੀ ਬਾਣੀ ਆਪਣੀ ਰਚਨਾਵਾਂ ਵਿਚ ਅਸ਼ਟਭੁਜਾ ਜਾਂ ਗਜਗਾਹ ਦਾ ਨਾਮ ਦਿੱਤਾ ਆ ਤ੍ਰਿਸ਼ੂਲ ਨਹੀ ਅਸ਼ਟਭੁਜਾ ਦਾ ਅਰਥ ਆ ਅਸ਼ਟ+ਭੁਜਾ ਅਸ਼ਟ = ੮, ਭੁਜਾ = ਬਾਹਵਾਂ /ਹਥ ਅਠ ਬਾਹਵਾਂ ਵਾਲਾ ਮਾਰੂ ਸ਼ਸਤਰ ਐਥੇ ਜੇ ਅਸ਼ਟਭੁਜਾ ਦੇ ਅਰਥ ਕਰਨ ਬੈਹ ਗਏ ਤਾਂ ਔਖਾ ਹੋ ਜਾਣਾ, ਵਿਸਥਾਰ ਹੋ ਜੇ ਗਾ ਇੱਕ ਬਹੁਤ ਹੀ ਸਰਲ ਤੇ ਸਮਝ ਆਉਣ ਵਾਲਾ ਮਤਲਬ ਦਸ ਦਿੰਦੇ ਹਾਂ ਜਾਪ ਸਹਿਬ ਦੇ ਮਧ ਵਿੱਚ ਚਾਚਰੀ ਛੰਦ ਤ੍ਵ ਪ੍ਰਸਾਦਿ ਕਰ ਕੇ ਇਕ ਛੰਦ ਆਂਉਦਾ ਏ, ਜੋ ਆਮ ਆਪਾਂ ਸਾਰੇ ਪੜਦੇ ਹਾਂ ਓਹਦੇ ਚ ਗੁਰੂ ਸਾਹਿਬ ਨੇ ਨਿਰਗੁਨ ਸਰੂਪ ਹਰੀ ਅਕਾਲ ਪੁਰਖ ਦੇ ਪ੍ਰਮੁਖ ੮ ਕਰਮ ਨਾਮ ਗਿਣਾਏ ਹਨ ਗੁਬਿੰਦੇ = ਪ੍ਰਤਪਾਲਨਾ ਕਰਨ ਵਾਲਾ ਮੁਕੰਦੇ = ਮੁਕਤੀ ਦੇਣ ਵਾਲਾ ਉਦਾਰੇ = ਬਖਸ਼ਿਸ਼ਾਂ ਕਰਨ ਵਾਲਾ ਅਪਾਰੇ = ਅਪਾਰ ਹੌਂਦ ਵਾਲਾ ਹਰੀਅੰ = ਪ੍ਰਣਾਂ ਨੂੰ ਹਰਣ ਵਾਲਾ ਕਰੀਅੰ = ਜੀਆਂ ਨੂੰ ਪੈਦਾ ਕਰਨ ਵਾਲਾ ਨ੍ਰਿਨਾਮੇ = ਕਿਸੇ ਖਾਸ ਨਾਮ ਚ ਨਾ ਆਉਣ ਵਾਲਾ ਅਕਾਮੇ=ਕੋਈ ਕਾਮਨਾ ਨਾ ਰਖਣ ਵਾਲਾ
ਇਹ ਜੋ ਅੱਠ ਨਾਮ ਹਨ ਪ੍ਰਮੇਸ਼ਰ ਦੇ, ਆਹੀਓ ਅੱਠ ਕਰਮ-ਨਾਮ ਰੂਪੀ ਬਾਹਾਂ ਵਾਲਾ ਇਹ ਸ਼ਸਤਰ ਅਸ਼ਟਭੁਜਾ ਨੂੰ ਜਾਣ ਲਓ ਜਿਹੜੇ ਤਾਂ ਪੜਦੇ ਨੇ ਗੁਰੂ ਕੀ ਬਾਣੀ, ਓਹ ਤਾਂ ਭਾਵੇ ਕੋਈ ਸ਼ਸਤਰ ਹੋਵੇ , ਤ੍ਰਿਸ਼ਲ ਭਾਵੇਂ ਅਸ਼ਟਭੁਜਾ ਓਹ ਤ੍ਰਿਸ਼ੂਲ ਵਿੱਚ ਪ੍ਰਮੇਸ਼ਰ ਦੀ ਤਿੰਨ ਤਾਕਤਾਂ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀ ਬਾਣੁ ਵਾਲੀ ਖੇਡ ਵੇਖ ਲੈਂਦੇ ਆ ਤੇ ਅਸ਼ਟਭੁਜਾਂ ਵਿੱਚ ਚਾਚਰੀ ਛੰਦ ਦੀ ਖੇਡ ਵੇਖ ਸਮਝ ਲੈਂਦੇ ਆ ਯਾਦ ਪ੍ਰਮੇਸ਼ਰ ਹੀ ਆਉਣਾ ਚਾਹੀਦਾ ਆ ਬਸ ਹੋਰ ਕਰਨਾ ਵੀ ਕੀ ਆ ਤੇ ਜਿਹੜੇ ਦਲਿੱਦਰ ਨਿਸ਼ਰਧਕ ਬੰਦੇ ਮੁਹ ਚਕ ਕੇ ਚਲ ਪੈਂਦੇ ਆ ਟੀਕਾ ਟਿੱਪਣੀਆਂ ਕਰਨ ਬਚ ਕੇ ਰਹੋ ਐਸਿਆਂ ਤੋਂ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ