BREAKING NEWS
Search

ਇਸ ਨੌਜਵਾਨ ਨੇ ਚੰਦ ਤੇ ਖਰੀਦੀ 10 ਏਕੜ ਜ਼ਮੀਨ , ਕਰਦਾ ਹੈ ਟੇਲੀਸਕੋਪ ਨਾਲ ਨਿਗਰਾਨੀ

ਆਈ ਤਾਜਾ ਵੱਡੀ ਖਬਰ 

ਜਿੱਥੇ ਭਾਰਤ ਦੇਸ਼ ਚੰਦਰਯਾਨ 3 ਦੀ ਸਫਲਤਾ ਤੋਂ ਬਾਅਦ ਸੂਰਜ ਉੱਪਰ ਜਿੱਤ ਹਾਸਲ ਕਰਨ ਦੀਆਂ ਤਿਆਰੀਆਂ ਵਿੱਚ ਲੱਗਾ ਹੋਇਆ ਹੈ l ਜਿਸ ਉੱਪਰ ਪੂਰੇ ਦੇਸ਼ ਭਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਸੇ ਵਿਚਾਲੇ ਇੱਕ ਹੋਰ ਖੁਸ਼ੀ ਦੀ ਖਬਰ ਭਾਰਤ ਦੇਸ਼ ਤੇ ਚੰਨ ਨਾਲ ਜੁੜੀ ਹੋਈ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ, ਜਿੱਥੇ ਇੱਕ ਨੌਜਵਾਨ ਦੇ ਵੱਲੋਂ 10 ਏਕੜ ਜ਼ਮੀਨ ਚੰਨ ਉਪਰ ਖਰੀਦੀ ਗਈ ਹੈ l ਇੰਨਾ ਹੀ ਨਹੀਂ ਸਗੋਂ ਇਹ ਵਿਅਕਤੀ ਟੈਲੀਸਕੋਪ ਦੀ ਮਦਦ ਨਾਲ ਆਪਣੀ ਜ਼ਮੀਨ ਉੱਪਰ ਨਜ਼ਰ ਰੱਖ ਰਿਹਾ ਹੈ। ਸੋਂ ਇੱਕ ਪਾਸੇ ਚੰਦਰਮਾ ‘ਤੇ ਚੰਦਰਯਾਨ-3 ਦੀ ਲੈਂਡਿੰਗ ਹੋਈ ਹੈ, ਉਦੋਂ ਤੋਂ ਇਸਰੋ ਵੱਲੋਂ ਨਵੀਆਂ-ਨਵੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।

ਇਸੇ ਵਿਚਾਲੇ ਹੁਣ ਛੱਤੀਸਗੜ੍ਹ ਦੇ ਮਹਾਸਮੁੰਦ ਜ਼ਿਲ੍ਹੇ ਦੇ ਸਰਾਯਪਾਲੀ ਦੇ ਇੱਕ ਨੌਜਵਾਨ ਨੇ ਚੰਦਰਮਾ ‘ਤੇ ਜ਼ਮੀਨ ਖਰੀਦਣ ਦਾ ਦਾਅਵਾ ਕੀਤਾ ਹੈ, ਜਿਸ ਤੋਂ ਬਾਅਦ ਇਸ ਦੀਆਂ ਚਰਚਾਵਾਂ ਚਾਰੇ ਪਾਸੇ ਛਿੜ ਚੁੱਕੀਆ ਹਨ । ਦੱਸਦਿਆ ਕੀ ਚੰਦਰਯਾਨ-3 ਦੀ ਲੈਂਡਿੰਗ ਤੋਂ ਪਹਿਲਾਂ ਹੀ ਕਿਰਨ ਸਾਹੂ ਨੇ ਚੰਦਰਮਾ ‘ਤੇ 10 ਏਕੜ ਜ਼ਮੀਨ ਖਰੀਦਣ ਦਾ ਦਾਅਵਾ ਕੀਤਾ ਸੀ। ਇਸ ਦੇ ਉਸਦੇ ਕੋਲ ਦਸਤਾਵੇਜ਼ ਵੀ ਹਨ। ਉਨ੍ਹਾਂ ਨੇ ਦਿੱਲੀ ਜਾ ਕੇ 190 ਏਕੜ ਜ਼ਮੀਨ ਦਾ ਟੁਕੜਾ ਖਰੀਦਿਆ ਹੈ। ਪਰ ਹਾਲੇ ਤੱਕ ਇਹ ਸਬੰਧੀ ਕਿਸੇ ਪ੍ਰਕਾਰ ਦੀ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ l

ਕਿਰਨ ਕੁਮਾਰ ਸਾਹੂ ਦਾ ਕਹਿਣਾ ਹੈ ਕਿ ਬੇਸ਼ੱਕ ਚੰਦ ‘ਤੇ ਨਾ ਜਾ ਸਕਾਂ, ਪਰ ਉਸਨੂੰ ਇੱਕ ਜਨੂੰਨ ਸੀ ਕਿ ਉਹ ਚੰਦਰਮਾ ‘ਤੇ ਜ਼ਮੀਨ ਖਰੀਦਣ ਤੇ ਉਨ੍ਹਾਂ ਨੇ ਕੁਝ ਦਿਨਾਂ ਵਿੱਚ ਚੰਦਰਮਾ ‘ਤੇ ਜ਼ਮੀਨ ਖਰੀਦ ਵੀ ਲਈ। ਸੋ ਜੇਕਰ ਅੱਜ ਕੱਲ੍ਹ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਦੁਨੀਆ ਵਿੱਚ ਕੁਝ ਵੀ ਅਸੰਭਵ ਨਹੀਂ ਰਹਿ ਗਿਆ ਹੈ।

ਕਦੇ ਚੰਦ ‘ਤੇ ਪੈਰ ਰੱਖਣ ਦੀ ਗੱਲ ਸੋਚਣਾ ਵੀ ਪਾਗਲਪਨ ਕਹਾਉਂਦਾ ਸੀ, ਪਰ ਹੁਣ ਉਹ ਪਾਗਲਪਨ ਸੱਚ ਹੋ ਗਿਆ ਹੈ। ਸੋ ਅਜਿਹੀਆਂ ਖ਼ਬਰਾਂ ਦਿਨ ਪ੍ਰਤੀ ਦਿਨ ਵੱਧਦੀਆਂ ਪਈਆਂ ਹਨ। ਜਿੰਨਾ ਖਬਰਾਂ ਦੇ ਵਿੱਚ ਲੋਕਾਂ ਦੀ ਉਤਸੁਕਤਾ ਵੀ ਕਾਫੀ ਪਾਈ ਜਾਂਦੀ ਹੈ l



error: Content is protected !!