ਡਾਕਟਰ ਵੀ ਹੋਏ ਹੈਰਾਨ
ਵਾਸ਼ਿੰਗਟਨ-ਅਮਰੀਕੀ ਸੂਬੇ ਇਲੀਨੋਇਸ ਦਾ ਹੈਰਾਨ ਕਰ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 16 ਸਾਲਾ ਕੁੜੀ ਹਰ 2 ਘੰਟੇ ਵਿਚ ਸਭ ਕੁਝ ਭੁੱਲ ਜਾਂਦੀ ਹੈ ਅਤੇ ਉਸ ਨੂੰ ਹਰੇਕ ਦਿਨ 11 ਜੂਨ, 2019 ਲੱਗਦਾ ਹੈ। ਉਸ ਦੀ ਯਾਦਦਾਸ਼ਤ (memory) 11 ਜੂਨ ਵਿਚ ਅਟਕ ਚੁੱਕੀ ਹੈ। ਦਿਮਾਗ ਵਿਚ ਲੱਗੀ ਸੱਟ ਕਾਰਨ ਉਸ ਦੀ ਮੈਮੋਰੀ ਹਰ 2 ਘੰਟੇ ਬਾਅਦ ਰੀਸੈੱਟ ਹੋ ਜਾਂਦੀ ਹੈ ਅਤੇ ਉਸ ਨੂੰ ਲੱਗਦਾ ਹੈ ਕਿ ਹਰੇਕ ਦਿਨ 11 ਜੂਨ ਹੈ। ਇਹ ਉਹੀ ਤਰੀਕ ਹੈ ਜਿਸ ਦਿਨ ਉਸ ਦੇ ਸਿਰ ਵਿਚ ਸੱਟ ਲਗੀ ਸੀ। ਆਪਣੇ ਪਰਿਵਾਰ ਨਾਲ ਰਹਿਣ ਵਾਲੀ ਰਿਲੇ ਹਾਰਨਰ ਦੀ ਜ਼ਿੰਦਗੀ ਇਸ ਹਾਦਸੇ ਦੇ ਬਾਅਦ ਅੱਗੇ ਨਹੀਂ ਵੱਧ ਪਾ ਰਹੀ।
ਇਕ ਅੰਗਰੇਜ਼ੀ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ 11 ਜੂਨ ਨੂੰ ਇਕ ਪ੍ਰੋਗਰਾਮ ਦੌਰਾਨ ਡਾਂਸ ਕਰਦੇ ਸਮੇਂ ਰਿਲੇ ਦੇ ਸਿਰ ‘ਤੇ ਕਿਸੇ ਦੀ ਲੱਤ ਵੱਜ ਗਈ ਸੀ, ਜਿਸ ਕਾਰਨ ਉਸ ਦੇ ਸਿਰ ਵਿਚ ਗੰਭੀਰ ਸੱਟ ਲੱਗੀ। ਉਸ ਮਗਰੋਂ ਹੁਣ ਰਿਲੇ ਨੂੰ ਕੁਝ ਵੀ ਯਾਦ ਨਹੀਂ ਰਹਿੰਦਾ। ਉਹ ਦਿਨ ਵੀ ਭੁੱਲ ਜਾਂਦੀ ਹੈ। ਉਸ ਨੂੰ ਇਹ ਵੀ ਯਾਦ ਨਹੀਂ ਰਹਿੰਦਾ ਕਿ ਕੁਝ ਘੰਟੇ ਪਹਿਲਾਂ ਉਹ ਕਿਹੜਾ ਕੰਮ ਕਰ ਰਹੀ ਸੀ। ਰਿਲੇ ਨੇ ਕਿਹਾ,”ਮੇਰੇ ਦਰਵਾਜੇ ‘ਤੇ ਕੈਲੰਡਰ ਟੰਗਿਆ ਹੋਇਆ ਹੈ ਜਿਸ ‘ਤੇ ਹਰੇਕ ਦਿਨ ਨੂੰ ਨਿਸ਼ਾਨਬੱਧ ਕੀਤਾ ਜਾਂਦਾ ਹੈ ਤਾਂ ਜੋ ਮੈਂ ਸਮਝ ਸਕਾਂ ਕਿ ਅੱਜ ਕਿਹੜਾ ਦਿਨ ਹੈ। ਲੋਕ ਮੇਰੀ ਸਥਿਤੀ ਸਮਝਣ ਨਹੀਂ ਸਮਝਦੇ। ਉਨ੍ਹਾਂ ਨੂੰ ਇਹ ਸਭ ਕੁਝ ਇਕ ਫਿਲਮ ਵਾਂਗ ਲੱਗਦਾ ਹੈ।”
ਇਹ ਹੈਰਾਨ ਕਰ ਦੇਣ ਵਾਲੀ ਗੱਲ ਹੈ ਪਰ ਸੱਚ ਹੈ ਕਿ ਰਿਲੇ ਦੀ ਸਥਿਤੀ 1993 ਦੀ ਫਿਲਮ ਗ੍ਰਾਊਂਡਹੌਗ ਨਾਲ ਮੇਲ ਖਾਂਦੀ ਹੈ। ਇਸ ਫਿਲਮ ਵਿਚ ਅਦਾਕਾਰ ਬਿਲ ਮੁਰੇ ਅਤੇ ਐਂਡੀ ਮੈਕਡਾਵੇਲ ਸਨ। ਇਸ ਫਿਲਮ ਵਿਚ ਮੁਰੇ ਦਾ ਕਿਰਦਾਰ ਰੋਜ਼ਾਨਾ ਇਕ ਹੀ ਦਿਨ ਜਿਉਂਦਾ ਸੀ। ਰਿਲੇ ਦੀ ਇਸ ਹਾਲਤ ਨੂੰ ਲੈ ਕੇ ਡਾਕਟਰ ਕਾਫੀ ਹੈਰਾਨ ਹਨ। ਰਿਲੇ ਅਤੇ ਉਸ ਦੇ ਮਾਪੇ ਇਸ ਬੀਮਾਰੀ ਦੇ ਕਾਰਨਾਂ ਬਾਰੇ ਜਾਣਨਾ ਚਾਹੁੰਦੇ ਹਨ ਪਰ ਡਾਕਟਰ ਹਾਲੇ ਵੀ ਕੁਝ ਵੀ ਦੱਸ ਪਾਉਣ ਵਿਚ ਸਮਰੱਥ ਨਹੀਂ ਹਨ।
ਰਿਲੇ ਦੀ ਮਾਂ ਸਾਰਾ ਹਾਰਨਰ ਨੇ ਕਿਹਾ,”ਡਾਕਟਰ ਕਹਿੰਦੇ ਹਨ ਕਿ ਸਭ ਕੁਝ ਠੀਕ ਹੈ। ਮੈਡੀਕਲ ਰੂਪ ਵਿਚ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਨੂੰ ਐੱਮ.ਆਰ.ਆਈ. ਅਤੇ ਸਿਟੀ ਸਕੈਨ ਵਿਚ ਕੋਈ ਵੀ ਸਮੱਸਿਆ ਨਜ਼ਰ ਨਹੀਂ ਆ ਰਹੀ। ਦਿਮਾਗ ਪੂਰੀ ਤਰ੍ਹਾਂ ਠੀਕ ਹੈ ਅਤੇ ਸਹੀ ਕੰਮ ਕਰ ਰਿਹਾ ਹੈ। ਫਿਰ ਵੀ ਰਿਲੇ ਨੂੰ 11 ਜੂਨ ਦੇ ਬਾਅਦ ਦਾ ਕੁਝ ਵੀ ਯਾਦ ਨਹੀਂ ਰਹਿੰਦਾ।” ਰਿਲੇ ਨੂੰ ਰੋਜ਼ਾਨਾ ਦੇ ਕੰਮਾਂ ਲਈ ਇਕ ਨੋਟਬੁੱਕ ਵਿਚ ਸਭ ਕੁਝ ਲਿਖਣਾ ਪੈਂਦਾ ਹੈ। ਨਾਲ ਹੀ ਆਪਣੇ ਫੋਨ ‘ਤੇ ਤਸਵੀਰਾਂ ਲੈਣੀਆਂ ਪੈਂਦੀਆਂ ਹਨ ਤਾਂ ਜੋ ਅਗਲੇ ਦਿਨ ਉਨ੍ਹਾਂ ਨੂੰ ਦੇਖ ਕੇ ਸਭ ਕੁਝ ਯਾਦ ਕਰ ਸਕੇ।
ਰਿਲੇ ਦੀ ਮਾਂ ਹਾਰਨਰ ਨੂੰ ਉਸ ਦੇ ਭਵਿੱਖ ਦੀ ਚਿੰਤਾ ਹੈ। ਉਨ੍ਹਾਂ ਨੂੰ ਡਰ ਹੈ ਕਿ ਕਿਤੇ ਇਹ ਬੀਮਾਰੀ ਉਸ ਦੀ ਬੇਟੀ ਦੀ ਜ਼ਿੰਦਗੀ ਬਰਬਾਦ ਨਾ ਕਰ ਦੇਵੇ। ਮਾਂ ਹਾਰਨਰ ਮੁਤਾਬਕ,”ਅਸੀਂ ਰਿਲੇ ਨੂੰ ਇਸ ਹਾਲਤ ਵਿਚ ਨਹੀਂ ਛੱਡ ਸਕਦੇ। ਸਾਨੂੰ ਉਸ ਦਾ ਬਿਹਤਰ ਇਲਾਜ ਕਰਵਾਉਣਾ ਪਵੇਗਾ ਕਿਉਂਕਿ ਉਹ ਅਜਿਹੀ ਜ਼ਿੰਦਗੀ ਦੀ ਹੱਕਦਾਰ ਨਹੀਂ।”
ਵਾਇਰਲ