ਆਈ ਤਾਜ਼ਾ ਵੱਡੀ ਖਬਰ
ਕੁੱਤੇ ਨੂੰ ਸਭ ਤੋਂ ਵੱਧ ਵਫ਼ਾਦਾਰ ਜਾਨਵਰ ਮੰਨਿਆਂ ਜਾਂਦਾ ਹੈ । ਜਿਸ ਕਾਰਨ ਲੋਕ ਕੁੱਤੇ ਨੂੰ ਆਪਣੇ ਘਰ ਵਿੱਚ ਰੱਖਦੇ ਹਨ ਤੇ ਬੱਚਿਆਂ ਵਾਂਗ ਉਸ ਦਾ ਪਾਲਣ ਪੋਸ਼ਣ ਕਰਦੇ ਹਨ । ਪਰ ਕਈ ਨਸਲ ਦੇ ਕੁੱਤੇ ਮਨੁੱਖ ਲਈ ਇੰਨੇ ਜ਼ਿਆਦਾ ਖ਼ਤਰਨਾਕ ਸਾਬਤ ਹੁੰਦੇ ਹਨ ਕੀ ਉਸ ਉੱਪਰ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕਈ ਵਾਰ ਪਾਬੰਦੀ ਤਕ ਲਗਾ ਦਿੰਦੀ ਹੈ । ਅਜਿਹੀ ਹੀ ਇਕ ਪਾਬੰਦੀ ਲੱਗੀ ਹੈ ਕੁੱਤੇ ਦੀ ਇਸ ਨਸਲ ਤੇ , ਦਰਅਸਲ ਹੁਣ ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਚ ਪਿਟਬੁੱਲ ਰੌਟਵਿਲਰ ਵਰਗੇ ਖੌਫ਼ਨਾਕ ਕੁੱਤਿਆਂ ਦੇ ਦਾਖ਼ਲੇ ਤੇ ਪਾਬੰਦੀ ਲਾ ਦਿੱਤੀ ਗਈ ਹੈ ।
ਨਗਰ ਨਿਗਮ ਦੀ ਜਨਰਲ ਮੀਟਿੰਗ ਵਿੱਚ ਇਹ ਮਤਾ ਪਾਸ ਕੀਤਾ ਗਿਆ । ਇੰਨਾ ਹੀ ਨਹੀਂ ਪਾਬੰਦੀ ਦੇ ਨਾਲ ਨਾਲ ਪੰਜ ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾ ਦਿੱਤਾ ਗਿਆ ਹੈ । ਜੇਕਰ ਸ਼ਹਿਰ ਚ ਕੁੱਤੇ ਪ੍ਰੇਮੀ ਇਨ੍ਹਾਂ ਅਵਾਰਾ ਕੁੱਤਿਆਂ ਨੂੰ ਆਪਣੇ ਘਰ ਵਿੱਚ ਰੱਖਦੇ ਹਨ ਤੇ ਉਨ੍ਹਾਂ ਨੂੰ ਪੰਜ ਹਜ਼ਾਰ ਰੁਪਏ ਦਾ ਜੁਰਮਾਨਾ ਭੁਗਤਣਾ ਪੈ ਸਕਦਾ ਹੈ । ਮੀਟਿੰਗ ਵਿੱਚ ਪਾਸ ਮਤਾ ਪ੍ਰਸਤਾਵ ਵਿੱਚ ਜੁਰਮਾਨਾ ਅਦਾ ਨਾ ਕਰਨ ਵਾਲਿਆਂ ਦੇ ਲਈ ਸਜ਼ਾ ਦਾ ਵੀ ਪ੍ਰਬੰਧ ਕੀਤਾ ਗਿਆ ਹੈ । ਹਾਲਾਂਕਿ ਸਜ਼ਾ ਕੀ ਤੈਅ ਕੀਤੀ ਗਈ ਹੈ, ਇਸ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਗਿਆ।
ਨਗਰ ਨਿਗਮ ਦੇ ਕੁਝ ਅਧਿਕਾਰੀਆਂ ਦੇ ਵੱਲੋਂ ਜਲਦ ਹੀ ਸਜ਼ਾ ਬਾਰੇ ਫ਼ੈਸਲਾ ਵੀ ਲਿਆ ਜਾ ਸਕਦਾ ਹੈ ।ਕਾਨਪੁਰ ਦੀ ਤਰਜ ਤੇ ਨਗਰ ਨਿਗਮ ਪੰਚਕੂਲਾ ਵੱਲੋਂ ਇਹ ਪ੍ਰਸਤਾਵ ਪਾਸ ਕੀਤਾ ਗਿਆ। ਪਿਟਬੁਲ ਰੌਟਵਿਲਰ ਦੁਆਰਾ ਹਮਲਿਆਂ ਦੀਆਂ ਘਟਨਾਵਾਂ ਤੋਂ ਬਾਅਦ ਹੁਣ ਕਾਨਪੁਰ ਨਗਰ ਨਿਗਮ ਵੱਲੋਂ ਇਹ ਵੱਡਾ ਫੈਸਲਾ ਲੈਂਦੇ ਹੋਏ ਇਨ੍ਹਾਂ ਨਸਲਾਂ ਉੱਪਰ ਪਾਬੰਦੀ ਲਾ ਦਿੱਤੀ ਗਈ ਹੈ।
ਜੇਕਰ ਪਾਬੰਦੀ ਦੇ ਬਾਵਜੂਦ ਵੀ ਕੋਈ ਲੋਕ ਵਿਅਕਤੀ ਇਨ੍ਹਾਂ ਇਸ ਕੁੱਤੇ ਦੀ ਨਸਲ ਨੂੰ ਆਪਣੇ ਘਰ ਵਿੱਚ ਰੱਖਦਾ ਹੈ ਤਾਂ ਉਸ ਨੂੰ ਜੁਰਮਾਨਾ ਭੁਗਤਣਾ ਪੈ ਸਕਦਾ ਹੈ । ਦੱਸਣਯੋਗ ਹੈ ਕਿ ਅਮਰੀਕਾ ਸਮੇਤ ਕਈ ਹੋਰ ਦੇਸ਼ਾਂ ਵਿੱਚ ਅਜੇ ਵੀ ਪਿਟਬੁੱਲਾਂ ਦਾ ਪਾਲਣ ਪੋਸ਼ਣ ਕੀਤਾ ਜਾਂਦਾ ਹੈ, ਉਹਨਾਂ ਨੂੰ ਹਮਲਾਵਰ ਬਣਨ ਤੋਂ ਰੋਕਣ ਲਈ ਬਿਹਤਰ ਸਿਖਲਾਈ ਦੀ ਲੋੜ ਹੁੰਦੀ ਹੈ।
ਤਾਜਾ ਜਾਣਕਾਰੀ