BREAKING NEWS
Search

ਇਸ ਦੇਸ਼ ਚ ਕੱਚੇ ਬੰਦਿਆਂ ਦੀ ਆ ਗਈ ਸ਼ਾਮਤ ਫੜਨ ਲਈ ਧੜਾ ਧੜ ਵੱਜ ਰਹੇ ਛਾਪੇ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਰੋਜ਼ੀ ਰੋਟੀ ਦੀ ਖਾਤਰ ਵਿਦੇਸ਼ਾਂ ਦਾ ਰੁਖ ਕੀਤਾ ਜਾਂਦਾ ਹੈ। ਉਥੇ ਹੀ ਵਿਦੇਸ਼ ਜਾਣ ਦੇ ਲਈ ਲੋਕਾਂ ਵੱਲੋਂ ਕਾਨੂੰਨੀ ਅਤੇ ਗੈਰ-ਕਾਨੂੰਨੀ ਰਸਤੇ ਅਪਣਾਏ ਜਾਂਦੇ ਹਨ। ਜਿੱਥੇ ਕੁਝ ਲੋਕਾਂ ਵੱਲੋਂ ਗਲਤ ਤਰੀਕੇ ਨਾਲ ਵਿਦੇਸ਼ ਭੇਜਣ ਦੇ ਨਾਂ ਤੇ ਭਾਰੀ ਰਕਮ ਵਸੂਲੀ ਜਾਂਦੀ ਹੈ। ਉਥੇ ਹੀ ਇਨ੍ਹਾਂ ਏਜੰਟਾਂ ਦੇ ਸ਼ਿਕੰਜੇ ਵਿਚ ਕੱਸਣ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ । ਜਿੱਥੇ ਗਲਤ ਤਰੀਕੇ ਨਾਲ ਵਿਦੇਸ ਪਹੁੰਚਣ ਵਾਲੇ ਲੋਕਾਂ ਨੂੰ ਉਸ ਦੇਸ਼ ਵਿਚ ਡਰ ਡਰ ਕੇ ਅਤੇ ਲੁਕ ਲੁਕ ਕੇ ਰਹਿਣਾ ਪੈਂਦਾ ਹੈ। ਉਥੇ ਹੀ ਉਨ੍ਹਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਪੂਰਾ ਪੈਸਾ ਵੀ ਨਹੀਂ ਮਿਲਦਾ।

ਅਤੇ ਉਨ੍ਹਾਂ ਨੂੰ ਆਪਣੀ ਸੁਰੱਖਿਆ ਨੂੰ ਲੈ ਕੇ ਵੀ ਹਰ ਵਕਤ ਇਕ ਡਰ ਬਣਿਆ ਰਹਿੰਦਾ ਹੈ। ਕਿਉਂ ਕਿ ਵਿਦੇਸ਼ਾਂ ਵਿੱਚ ਉਥੋਂ ਦੀਆਂ ਸਰਕਾਰਾਂ ਵੱਲੋਂ ਬਹੁਤ ਹੀ ਸਖ਼ਤ ਨਿਯਮ ਲਾਗੂ ਕੀਤੇ ਜਾਂਦੇ ਹਨ। ਜਿਨ੍ਹਾਂ ਦੀ ਉਲੰਘਣਾ ਕਰਨ ਤੇ ਉਨ੍ਹਾਂ ਸਰਕਾਰਾਂ ਵੱਲੋਂ ਸਖਤ ਸਜਾਵਾਂ ਵੀ ਦਿੱਤੀਆਂ ਜਾਂਦੀਆਂ ਹਨ। ਹੁਣ ਇਸ ਦੇਸ਼ ਵਿੱਚ ਕੱਚੇ ਬੰਦਿਆਂ ਦੀ ਸ਼ਾਮਤ ਆ ਗਈ ਹੈ ਜਿੱਥੇ ਫੜ੍ਹਨ ਲਈ ਧੜਾਧੜ ਛਾਪੇ ਮਾਰੇ ਗਏ ਹਨ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਰਮਨ ਵਿੱਚ ਅਸਥਾਈ ਤੌਰ ਤੇ ਰਹਿ ਰਹੇ ਮਜ਼ਦੂਰਾਂ ਨੂੰ ਜਿੱਥੇ ਕੁਝ ਲੋਕਾਂ ਵੱਲੋਂ ਕਥਿਤ ਮਨੁੱਖੀ ਤਸਕਰੀ ਦੇ ਅਧਾਰ ਤੇ ਲਿਆਂਦਾ ਜਾਂਦਾ ਹੈ।

ਉੱਥੇ ਹੀ ਜਰਮਨ ਵਿੱਚ ਹੁਣ ਪੁਲਸ ਅਤੇ ਕਸਟਮ ਅਧਿਕਾਰੀਆਂ ਵੱਲੋਂ ਸਖ਼ਤ ਕਾਰਵਾਈ ਕਰਦੇ ਹੋਏ ਦਰਜਨਾਂ ਥਾਵਾਂ ਤੇ ਦੇਸ਼ ਅੰਦਰ ਛਾਪੇ ਮਾਰੇ ਗਏ ਹਨ। ਉਥੇ ਹੀ ਕੁਝ ਫਰਜ਼ੀਵਾੜਾ ਕਰਨ ਦੇ ਦੋਸ਼ ਹੇਠ ਬਹੁਤ ਸਾਰੇ ਸ਼ੱਕੀ ਵਿਅਕਤੀ ਉਸ ਪੁਲੀਸ ਵੱਲੋਂ ਪੁੱਛਗਿਛ ਕੀਤੀ ਜਾ ਰਹੀ ਹੈ। ਪਰ ਪੁਲਸ ਵੱਲੋਂ ਅਜੇ ਇਹਨਾਂ ਕੰਪਨੀਆਂ ਅਤੇ ਸ਼ੱਕੀਆਂ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ।

ਜਰਮਨ ਵਿੱਚ ਛਾਪੇ ਮਾਰਨ ਵਾਲੀ ਪੁਲਿਸ ਦੇ ਇਕ ਹਜ਼ਾਰ ਅਧਿਕਾਰੀਆਂ ਵੱਲੋਂ ਛਾਪੇ ਮਾਰੇ ਗਏ ਹਨ। ਇਹ ਛਾਪੇ ਦੇਸ਼ ਵਿੱਚ ਵਪਾਰਕ ਅਦਾਰਿਆਂ, ਉਥੇ ਹੀ ਜਰਮਨ ਦੀ ਰਾਜਧਾਨੀ ਅਤੇ ਬਰੈਂਡਨਬਰਗ ਸੂਬੇ ਵਿੱਚ ਕਈ ਮਕਾਨਾਂ ਤੇ ਵੀ ਮਾਰੇ ਗਏ ਹਨ। ਦੱਸਿਆ ਗਿਆ ਹੈ ਕਿ ਇਹ ਤਲਾਸ਼ੀ ਯੂਰਪੀਨ ਪੁਲਿਸ ਵੱਲੋਂ ਸਵੇਰੇ 7 ਵਜੇ ਦੇ ਕਰੀਬ ਕੀਤੀ ਗਈ ਹੈ। ਇਸ ਦੀ ਸੂਚਨਾ ਪੁਲਿਸ ਵੱਲੋਂ ਟਵੀਟ ਕਰਕੇ ਦਿੱਤੀ ਗਈ ਹੈ।



error: Content is protected !!