ਫੈਲਣ ਬਾਰੇ 2 ਹਫਤੇ ਪਹਿਲਾ ਅੰਦਾਜ਼ਾ ਲਾਉਣ ‘ਚ ਮਦਦ ਕਰ ਸਕਦੈ ਮੋਬਾਇਲ
ਨਿਊਯਾਰਕ – ਮੋਬਾਇਲ ਫੋਨ ਨੇ ਡਾਟਾ ਦੀ ਮਦਦ ਨਾਲ ਲੋਕਾਂ ਦੀਆਂ ਕੁਲ ਗਤੀਵਿਧੀਆਂ ਦਾ ਪਤਾ ਲਾ ਕੇ ਕੋਵਿਡ-19 ਦੀ ਇਨਫੈਕਸ਼ਨ ਦੇ ਫੈਲਣ ਤੋਂ ਕਰੀਬ 2 ਹਫਤੇ ਪਹਿਲਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ‘ਨੇਚਰ’ ਮੈਗਜ਼ੀਨ ਵਿਚ ਪ੍ਰਕਾਸ਼ਿਤ ਖੋਜ ਵਿਚ ਕੋਵਿਡ-19 ਫੈਲਣ ਦੇ ਸ਼ੁਰੂਆਤੀ ਪੜਾਅ ਵਿਚ, ਜਨਵਰੀ 2020 ਵਿਚ ਚੀਨ ਦੇ ਵੁਹਾਨ ਤੋਂ ਬਾਹਰ ਗਏ ਲੋਕਾਂ ਦੇ ਬਾਰੇ ਵਿਚ ਪਤਾ ਲਗਾਇਆ ਕਿ ਕਿੰਨੇ ਲੋਕ ਕਿੱਥੇ-ਕਿੱਥੇ ਗਏ ਅਤੇ ਇਸ ‘ਤੇ ਵਿਸ਼ਲੇਸ਼ਣ ਕੀਤਾ ਗਿਆ। ਯੇਲ ਯੂਨੀਵਰਸਿਟੀ ਦੇ ਨਿਕੋਲਸ ਕ੍ਰਿਸਟਾਕਿਸ ਸਮੇਤ ਹੋਰ ਸਾਇੰਸਦਾਨਾਂ ਮੁਤਾਬਕ ਮਹਾਮਾਰੀ ਬਣੇ ਜਾ ਰਹੇ ਕਿਸੇ ਵੀ ਰੋਗ ਦੇ ਸਥਾਨਕ ਪੱਧਰ ‘ਤੇ ਫੈਲਣ ਕਾਰਨ ਲੋਕਾਂ ਦੀ ਆਵਾਜਾਈ ਹੈ।
ਇਸ ਸੋਧ ਵਿਚ ਸਾਇੰਸਦਾਨਾਂ ਨੇ ਚੀਨ ਦੇ 1.1 ਕਰੋੜ ਤੋਂ ਜ਼ਿਆਦਾ ਲੋਕਾਂ ਦੇ ਮੋਬਾਇਲ ਫੋਨ ਡਾਟਾ ਦਾ ਵਿਸ਼ਲੇਸ਼ਣ ਕੀਤਾ, ਜਿਨ੍ਹਾਂ ਵਿਚੋਂ ਇਕ ਤੋਂ 24 ਜਨਵਰੀ 2020 ਵਿਚਾਲੇ ਵੁਹਾਨ ਵਿਚ ਘੱਟ ਤੋਂ ਘੱਟ 2 ਘੰਟੇ ਬਿਤਾਏ ਸਨ। ਖੋਜਕਾਰਾਂ ਨੇ ਇਸ ਡਾਟਾ ਨੂੰ ਚੀਨ ਦੇ 31 ਸੂਬਿਆਂ ਵਿਚ 296 ਖੇਤਰਾਂ ਵਿਚ 19 ਫਰਵਰੀ ਤੱਕ ਕੋਵਿਡ-19 ਦੀ ਵਾਇਰਸ ਦਰ ਨਾਲ ਜੋੜਿਆ।
ਉਨ੍ਹਾਂ ਦੱਸਿਆ ਕਿ ਵੁਹਾਨ ਤੋਂ ਬਾਹਰ ਗਏ ਲੋਕਾਂ ਦੇ ਬਾਰੇ ਵਿਚ ਇਹ ਪਤਾ ਲਾ ਕੇ ਕਿ ਉਹ ਕਿੱਥੇ-ਕਿੱਥੇ ਗਏ, ਚੀਨ ਵਿਚ ਕੋਵਿਡ-19 ਦੀ ਇਨਫੈਕਸ਼ਨ ਦੇ ਫੈਲਣ ਵਾਲੀ ਥਾਂ ਅਤੇ ਇਨਫੈਕਸ਼ਨ ਦੀ ਤੇਜ਼ੀ ਦੇ ਬਾਰੇ ਵਿਚ ਸਹੀ-ਸਹੀ ਜਾਣਕਾਰੀ ਮਿਲ ਸਕਦੀ ਹੈ, ਉਹ ਵੀ 2 ਹਫਤੇ ਪਹਿਲਾਂ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
ਤਾਜਾ ਜਾਣਕਾਰੀ