ਹਰਿਆਣਾ ਦੇ ਗੁਰੂਗ੍ਰਾਮ ਵਿੱਚ ਕਾਰ ਸਵਾਰ ਪਤੀ ਪਤਨੀ ਦੁਆਰਾ ਟ੍ਰੈਫਿਕ ਪੁਲਿਸ ਅਤੇ ਮੀਡੀਆ ਵਾਲਿਆਂ ਨਾਲ ਹੱਥੋਪਾਈ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਪਤਾ ਲੱਗਾ ਹੈ ਕਿ ਕਾਰ ਸਵਾਰ ਪਤੀ ਪਤਨੀ ਨੇ ਰੈੱਡ ਲਾਈਟ ਪਾਰ ਕੀਤੀ ਸੀ। ਜਦੋਂ ਸੀਟ ਬੈਲਟ ਨਾ ਲਗਾਈ ਹੋਣ ਕਾਰਨ ਡਿਊਟੀ ਤੇ ਤੈਨਾਤ ਟ੍ਰੈਫਿਕ ਪੁਲੀਸ ਵਾਲਿਆਂ ਦੁਆਰਾ ਇਨ੍ਹਾਂ ਨੂੰ ਰੋਕਿਆ ਗਿਆ ਤਾਂ ਔਰਤ ਵੱਲੋਂ ਪੁਲਿਸ ਨਾਲ ਅਤੇ ਮੀਡੀਆ ਨਾਲ ਬੁਰਾ ਵਰਤਾਓ ਕੀਤਾ ਗਿਆ ਅਤੇ ਹੱਥੋਂ ਪਾਈ ਕੀਤੀ ਗਈ। ਇਸ ਦੌਰਾਨ ਮੀਡੀਆ ਵਾਲਿਆਂ ਦਾ ਕੈਮਰਾ ਵੀ ਟੁੱਟ ਗਿਆ। ਆਮ ਕਰਕੇ ਪੁਲਿਸ ਉੱਤੇ ਜਨਤਾ ਨਾਲ ਧੱਕਾ ਕਰਨ ਦੇ ਦੋਸ਼ ਲੱਗਦੇ ਹਨ।
ਕਿਹਾ ਜਾਂਦਾ ਹੈ ਕਿ ਪੁਲਿਸ ਬੇਕਸੂਰ ਲੋਕਾਂ ਨਾਲ ਧੱਕਾ ਕਰਦੀ ਹੈ। ਪੁਲਿਸ ਦੁਆਰਾ ਵਰਦੀ ਦੀ ਆੜ ਵਿਚ ਜਨਤਾ ਨਾਲ ਧੱਕਾ ਕੀਤਾ ਜਾਂਦਾ ਹੈ। ਪਰ ਇਹ ਸਾਰੀਆਂ ਹੀ ਗੱਲਾਂ ਸੱਚੀਆਂ ਨਹੀਂ ਹਨ। ਹਰ ਮਾਮਲੇ ਵਿੱਚ ਪੁਲੀਸ ਹੀ ਗਲਤ ਨਹੀਂ ਹੁੰਦੀ। ਕਿਸੇ ਤੇ ਦੋਸ਼ ਲਗਾਉਣ ਤੋਂ ਪਹਿਲਾ ਮਾਮਲੇ ਨੂੰ ਧਿਆਨ ਨਾਲ ਵੇਖਣਾ ਪੈਂਦਾ ਹੈ। ਹਰਿਆਣਾ ਦੇ ਗੁਰੂਗ੍ਰਾਮ ਵਿੱਚ ਕਾਰ ਸਵਾਰ ਪਤੀ ਪਤਨੀ ਵੱਲੋਂ ਜਿੱਥੇ ਰੈੱਡ ਲਾਈਟ ਪਾਰ ਕੀਤੀ ਗਈ। ਉੱਥੇ ਇਨ੍ਹਾਂ ਨੇ ਸੀਟ ਬੈਲਟ ਵੀ ਨਹੀਂ ਲਗਾਈ ਹੋਈ ਸੀ। ਜਦੋਂ ਪੁਲਿਸ ਨੇ ਇਨ੍ਹਾਂ ਨੂੰ ਰੋਕਿਆ ਤਾਂ ਇਹ ਪੁਲਿਸ ਵਾਲਿਆਂ ਨਾਲ ਉਲਝ ਗਏ।
ਇਹ ਸਾਰੀ ਘਟਨਾ ਵੀਡੀਓ ਵਿੱਚ ਰਿਕਾਰਡ ਹੋ ਚੁੱਕੀ ਹੈ। ਪਤੀ ਪਤਨੀ ਦੁਆਰਾ ਮੀਡੀਆ ਵਾਲਿਆਂ ਨੂੰ ਅਤੇ ਪੁਲੀਸ ਵਾਲਿਆਂ ਨੂੰ ਬੁਰੀ ਤਰ੍ਹਾਂ ਧਮਕਾਇਆ ਗਿਆ। ਪਤਨੀ ਨੇ ਮੀਡੀਆ ਵਾਲਿਆਂ ਦੇ ਕੈਮਰੇ ਨੂੰ ਵੀ ਤੋੜ ਦਿੱਤਾ। ਜਿੱਥੇ ਪੁਲਿਸ ਵਾਲੇ ਸਬਰ ਤੋਂ ਕੰਮ ਲੈ ਰਹੇ ਹਨ। ਉੱਥੇ ਔਰਤ ਪੁਲੀਸ ਤੇ ਭਾਰੂ ਹੋ ਗਈ ਅਤੇ ਪੁਲਿਸ ਨੂੰ ਬੁਰਾ ਭਲਾ ਕਹਿਣ ਲੱਗੀ।
ਜਦੋਂ ਰੈੱਡ ਲਾਈਟ ਕਰਾਸ ਕਰਨ ਕਰਕੇ ਪੁਲੀਸ ਦੁਆਰਾ ਚਲਾਨ ਕਰਨ ਦੀ ਗੱਲ ਕੀਤੀ ਗਈ ਤਾਂ ਔਰਤ ਪੁਲਿਸ ਨਾਲ ਉਲਝ ਗਈ। ਉਸ ਨੇ ਪੁਲਿਸ ਨੂੰ ਅਤੇ ਮੀਡੀਆ ਨੂੰ ਕਾਫ਼ੀ ਮੰਦਾ ਚੰਗਾ ਬੋਲਿਆ। ਔਰਤ ਦੁਆਰਾ ਇੰਨਾ ਕੁਝ ਕਰਨ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਪਤੀ ਪਤਨੀ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਦੁਆਰਾ ਪਤੀ ਪਤਨੀ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ।
ਵਾਇਰਲ