BREAKING NEWS
Search

ਇਸ ਕਾਰਨ ਸਿਵੇ ਤੋਂ ਫਾਇਰ ਬ੍ਰਿਗੇਡ ਦੀ ਮਦਦ ਨਾਲ ਪੁਲਸ ਨੇ ਅੱਗ ਬੁਝਾ ਲਾਸ਼ ਲਈ ਕਬਜੇ ਚ ਮਚੀ ਹਾਹਾਕਾਰ

ਆਈ ਤਾਜ਼ਾ ਵੱਡੀ ਖਬਰ 

ਬੇਸ਼ੱਕ ਅੱਜ ਦੇਸ਼ ਤਰੱਕੀ ਦੀ ਰਾਹ ਤੇ ਹੈ ਤੇ ਲੋਕ ਖੁਦ ਨੂੰ ਮਾਡਰਨ ਕਹਿੰਦੇ ਹਨ । ਇਹ ਮਾਡਰਨ ਜ਼ਮਾਨਾ ਸਿਰਫ਼ ਕੱਪਡ਼ਿਆਂ ਤੱਕ ਹੀ ਸੀਮਤ ਹੈ ਕਿਉਂਕਿ ਦੇਸ਼ ਦੇ ਜੋ ਹਾਲਾਤ ਹਨ ਉਹ ਸਭ ਕੁਝ ਬਿਆਨ ਕਰ ਰਹੇ ਹਨ । ਬੇਸ਼ੱਕ ਲੋਕ ਗੱਲਾਂ ਵੱਡੀਆਂ ਵੱਡੀਆਂ ਕਰਦੇ ਹਨ , ਕੱਪੜੇ ਮਾਡਰਨ ਪਾਉਂਦੇ ਹਨ , ਪਰ ਸੋਚ ਅੱਜ ਵੀ ਮਾੜੀ ਹੀ ਰੱਖੀ ਹੋਈ ਹੈ । ਕਿਉਂਕਿ ਅਜਿਹੇ ਰੋਜ਼ ਹੀ ਅਖ਼ਬਾਰਾਂ ਦੇ ਵਿੱਚ ਮਾਮਲੇ ਸਾਹਮਣੇ ਆਉਂਦੇ ਹਨ ਜਿਥੇ ਲੋਕਾਂ ਦੀ ਮਾੜੀ ਮਾਨਸਿਕਤਾ ਦੇ ਕਾਰਨ ਦੋਸ਼ੀ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ । ਜੋ ਇਨਸਾਨੀਅਤ ਦਾ ਸ਼ਰਮਸਾਰ ਕਰਕੇ ਰੱਖ ਦਿੰਦੇ ਹਨ ਉੱਥੇ ਹੀ ਕਲਯੁਗ ਦਾ ਵੀ ਅਹਿਸਾਸ ਕਰਾ ਜਾਦੇ ਹਨ ।

ਅਜਿਹਾ ਹੀ ਇਕ ਮਾਮਲਾ ਹੁਣ ਪੰਜਾਬ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਧੀ ਜੋ ਜਿਸ ਨੂੰ ਕਿ ਮਾਪਿਆਂ ਨੇ ਜੰਮਿਆ, ਪਾਲਿਆ ਪੜ੍ਹਾਇਆ ਲਿਖਾਇਆ ਤੇ ਜਦੋਂ ਇਸ ਲੜਕੀ ਦੇ ਵੱਲੋਂ ਆਪਣੀ ਪਸੰਦ ਦੇ ਮੁੰਡੇ ਨਾਲ ਵਿਆਹ ਕਰਵਾਇਆ ਗਿਆ ਤਾਂ ਪਰਿਵਾਰ ਨੇ ਆਪਣੀ ਬੱਚੀ ਦਾ ਸਾਥ ਦੇਣ ਦੀ ਬਜਾਏ ਸਗੋਂ ਉਸ ਦਾ ਕਤਲ ਕਰ ਦਿੱਤਾ । ਜਿਹਾ ਇਕ ਪਰਿਵਾਰ ਜਿਸ ਦੇ ਉੱਪਰ ਦੋਸ਼ ਲੱਗ ਰਹੇ ਹਨ ਕਿ ਉਨ੍ਹਾਂ ਵੱਲੋਂ ਫਤਿਹਾਬਾਦ ਦੇ ਪਿੰਡ ਧਾਂਗੜ ਚ ਆਪਣੀ ਧੀ ਦਾ ਕਤਲ ਕਰ ਦਿੱਤਾ ਗਿਆ ਤੇ ਹਨੇਰੇ ਵਿੱਚ ਹੀ ਆਪਣੀ ਧੀ ਦਾ ਅੰਤਮ ਸਸਕਾਰ ਕੀਤਾ ਜਾ ਰਿਹਾ ਸੀ ।

ਪਰ ਉਸੇ ਹੀ ਸਮੇਂ ਪੁਲੀਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਤੇ ਫਾਇਰ ਬ੍ਰਿਗੇਡ ਦੀ ਟੀਮ ਦੇ ਵੱਲੋਂ ਜਲ ਰਹੀ ਚਿਖਾ ਦੀ ਅੱਗ ਬੁਝਾਈ ਗਈ ਤੇ ਅੱਧ ਸੜੀ ਲਾਸ਼ ਨੂੰ ਕਬਜ਼ੇ ਵਿੱਚ ਲਿਆ ਗਿਆ । ਉਥੇ ਹੀ ਮੌਕੇ ਤੇ ਪਹੁੰਚੀ ਪੁਲੀਸ ਨੇ ਮਾਮਲਾ ਦਰਜ ਕੀਤਾ ਤੇ ਸ਼ਿਕਾਇਤ ਦੇ ਆਧਾਰ ਤੇ ਮ੍ਰਿਤਕਾ ਦੇ ਮਾਪਿਆਂ ਸਮੇਤ ਚਾਚਾ ਅਤੇ ਭਰਾ ਨੂੰ ਵੀ ਕਤਲ ਮਾਮਲੇ ਚ ਦੋਸ਼ੀ ਕਰਾਰ ਕਰਦੇ ਹੋਏ ਮਾਮਲਾ ਦਰਜ ਕਰ ਲਿਆ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਕੁੜੀ ਦੇ ਵੱਲੋਂ ਪਿੰਡ ਦੇ ਹੀ ਇੱਕ ਮੁੰਡੇ ਦੇ ਨਾਲ ਲਵ ਮੈਰਿਜ ਕਰਵਾਈ ਸੀ।

ਜਿਸਦੇ ਚਲਦੇ ਲੜਕੀ ਦੇ ਪਰਿਵਾਰਕ ਮੈਂਬਰ ਨਿਰਾਸ਼ ਸਨ । ਜਿਸ ਕਾਰਨ ਪਰਿਵਾਰ ਦੇ ਵੱਲੋਂ ਐਨਾ ਖੌਫ਼ਨਾਕ ਕਦਮ ਚੁੱਕਿਆ ਗਿਆ ਕਿ ਆਪਣੀ ਧੀ ਨੂੰ ਮੌਤ ਦੇ ਘਾਟ ਵਿਆਹ ਤੋਂ ਬਾਅਦ ਉਤਾਰ ਦਿੱਤਾ ਗਿਆ । ਰਾਤ ਦੇ ਹਨ੍ਹੇਰੇ ਵਿੱਚ ਹੀ ਉਸ ਦਾ ਅੰਤਿਮ ਸਸਕਾਰ ਕੀਤਾ ਜਾ ਰਿਹਾ ਸੀ , ਪਰ ਪੁਲੀਸ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਅੱਗ ਬੁਝਾ ਕੇ ਅੱਧ ਸੜੀ ਲੜਕੀ ਦੀ ਬਾਡੀ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ । ਹੁਣ ਪੁਲੀਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ।



error: Content is protected !!